Saturday, May 23, 2026

ਸੰਤ ਭੂਰੀ ਵਾਲ਼ਿਆਂ ਵਲੋਂ ਲਗਾਏ ਬੂੂਟਿਆਂ ਦਾ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਵਲੋਂ ਜਾਇਜ਼ਾ

ਐਸ.ਡੀ.ਓ ਨੇ ਕਾਰ ਸੇਵਾ ਭੂਰੀ ਵਾਲਿਆਂ ਦੇ ਸੇਵਾ ਕਾਰਜ਼ਾਂ ਦੀ ਕੀਤੀ ਸਰਾਹਣਾ

ਅੰਮ੍ਰਿਤਸਰ, 24 ਜੁਲਾਈ (ਸੁਖਬੀਰ ਸਿੰਘ) – ਵਾਤਾਵਰਣ ਦੀ ਸ਼ੁੱਧਤਾ ਤੇ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰਨ ਲਈ ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ

ਜੀ ਭੂਰੀਵਾਲਿਆਂ ਵਲੋਂ ਤਰਨ ਤਾਰਨ ਰੋਡ `ਤੇ ਨਵੇਂ ਬਣੇ ਪੁਲ ਦੇ ਡਿਵਾਈਡਰ, ਸੜਕ ਅਤੇ ਨਹਿਰ ਦੀ ਪਟੜੀ ਉਪਰ ਲਗਾਏ ਜਾ ਰਹੇ ਰੁੱਖਾਂ ਦੀ ਸਾਂਭ-ਸੰਭਾਲ ਦਾ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ (ਹਾਰਟੀਕਲਚਰ) ਸਤਿੰਦਰ ਸਿੰਘ ਨੇ ਜਾਇਜ਼ਾ ਲਿਆ।ਇਸ ਸਮੇਂ ਸੰਤ ਭੂਰੀ ਵਾਲਿਆਂ ਦੇ ਨੁਮਾਇੰਦੇ ਭਾਈ ਅਮਰਜੀਤ ਸਿੰਘ, ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਜਾਇਬ ਸਿੰਘ ਅਭਿਆਸੀ, ਸੁਖਬੀਰ ਸਿੰਘ ਅਤੇ ਸੰਪ੍ਰਦਾਇ ਭੂਰੀਵਾਲਿਆਂ ਦੇ ਬੁਲਾਰੇ ਰਾਮ ਸਿੰਘ ਭਿੰਡਰ ਮੌਜੂਦ ਸਨ।ਉਹਨਾਂ ਬੂਟਿਆਂ ਦੀ ਖੁਰਾਕ, ਪਾਣੀ ਅਤੇ ਸੁਰੱਖਿਆ ਪੱਖੋਂ ਕਈ ਨੁਕਤੇ ਸਾਂਝੇ ਕੀਤੇ ਅਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਹਾਂਪੁਰਸ਼ਾਂ ਵਲੋਂ ਲਗਾਏ ਇਨ੍ਹਾਂ ਬੂਟਿਆਂ ਦੀ ਨਿਰੰਤਰ ਸਾਂਭ-ਸੰਭਾਲ ਕੀਤੇ ਜਾਣ `ਤੇ ਕਰੀਬ 3 ਸਾਲਾਂ ਬਾਅਦ ਇਹ ਬੂਟੇ ਸ਼ਹਿਰ ਨੂੰ ਸੁੰਦਰ ਦਿੱਖ ਪ੍ਰਦਾਨ ਕਰਨਗੇ।
                    ਇਸ ਮੌਕੇ ਸੰਪ੍ਰਦਾਇ ਦੇ ਬੁਲਾਰੇ ਰਾਮ ਸਿੰਘ ਭਿੰਡਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਵਲੋਂ ਲੋਕ ਨਿਰਮਾਣ ਵਿਭਾਗ, ਨਗਰ ਨਿਗਮ ਅਤੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਅੰਮ੍ਰਿਤਸਰ ਸ਼ਹਿਰ ਨੂੰ ਹਰਿਆ-ਭਰਿਆ ਤੇ ਸੁੰਦਰ ਬਣਾਉਣ ਦਾ ਬੀੜਾ ਚੁੱਕਿਆ ਹੈ ਅਤੇ ਜਿਸ ਦੇ ਤਹਿਤ ਤਰਨ ਤਾਰਨ ਰੋਡ, ਤਾਰਾਂ ਵਾਲੇ ਪੁੱਲ ਤੋਂ ਨਵੇਂ ਪੁੱਲ ਤੱਕ ਅੱਪਰਬਾਰੀ ਦੁਆਬ ਨਹਿਰ ਦੀ ਪਟੜੀ, ਤਰਨ ਤਾਰਨ ਰੋਡ ਵਾਲੇ ਪਾਸੇ ਨਵੇਂ ਬਣੇ ਪੁੱਲ ਦੇ ਡਿਵਾਈਡਰ ਸਮੇਤ ਹੋਰ ਢੁੱਕਵੀਆਂ ਥਾਵਾਂ `ਤੇ ਵੱਡੀ ਗਿਣਤੀ ਵਿੱਚ ਮੌਲਸਰੀ, ਚੁਕਰਸੀਆ, ਕਨਕਚੰਪਾ, ਸਿਲਵਰਓਕ, ਐਰੀਥਰੀਨਾ ਤੇ ਕੈਰੀਕਾਰਪਸ ਦੇ ਬੂਟੇ ਮੰਗਵਾ ਕੇ ਇਸ ਮੀਂਹ ਦੇ ਮੌਸਮ ਵਿਚ ਜੰਗੀ ਪੱਧਰ `ਤੇ ਲਗਾਏ ਜਾ ਰਹੇ ਹਨ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …