Wednesday, June 17, 2026

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗਾਇਨ ਮੁਕਾਬਲਿਆਂ ਦੀ ਜਜਮੈਂਟ ਮੁਕੰਮਲ

ਗੀਤ ਗਾਇਨ ਮੁਕਾਬਲਿਆਂ ਦੀ ਰਜਿਸਟ੍ਰੇਸ਼ਨ 26 ਤੱਕ ਹੋਵੇਗੀ

ਕਪੂਰਥਲਾ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲੀ ਵਿਦਿਆਰਥੀਆਂ ਦੇ ਕਰਵਾਏ ਜਾ ਰਹੇ ਵਿਦਿਅਕ ਮੁਕਾਬਲਿਆਂ ਵਿਚ ਕਪੂਰਥਲਾ ਜਿਲੇ ਦੀ ਸ਼ਬਦ ਗਾਇਨ ਮੁਕਾਬਲਿਆਂ ਦੀ ਜਜਮੈਂਟ 27 ਜੱਜਾਂ ਵਲੋਂ ਮੁਕੰਮਲ ਕੀਤੀ ਜਾ ਚੁੱਕੀ ਹੈ, ਜਿਸਦੇ ਨਤੀਜੇ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਕੱਲ 25 ਜੁਲਾਈ ਨੂੰ ਐਲਾਨੇ ਜਾਣਗੇ।
                  ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਜਿਲੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਬਾਰੇ ਪੰਜਾਬ ਸਰਕਾਰ ਵਲੋਂ ਜਾਰੀ ਕੈਲੰਡਰ ਅਨੁਸਾਰ ਸ਼ਬਦ ਗਾਇਨ, ਗੀਤ, ਕਵਿਤਾ ਉਚਾਰਨ, ਭਾਸ਼ਣ, ਪੋਸਟਰ ਬਣਾਉਣ, ਪੇਂਟਿੰਗ, ਸਲੋਗਨ ਲਿਖਣ, ਸੁੰਦਰ ਲਿਖਾਈ, ਦਸਤਾਰਬੰਦੀ ਆਦਿ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਸਾਰੇ ਜਿਲੇ ਦੇ 255 ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਅਤੇ 530 ਪ੍ਰਾਇਮਰੀ ਸਕੂਲਾਂ ਦੇ 2800 ਤੋਂ ਜਿਆਦਾ ਵਿਦਿਆਰਥੀਆਂ ਵਲੋਂ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲਿਆ।ਉਨਾਂ ਵਿਦਿਆਰਥੀਆਂ ਵਲੋਂ ਗੁਰੂ ਸਾਹਿਬ ਜੀ ਦੇ ਜੀਵਨ, ਫਲਸਫੇ ਬਾਰੇ ਕਰਵਾਏ ਗਏ ਮੁਕਾਬਲਿਆਂ ਵਿਟ ਵੱਡੀ ਗਿਣਤੀ ਵਿਚ ਭਾਗ ਲੈਣ ਲਈ ਸਿੱਖਿਆ ਅਧਿਕਾਰੀਆਂ ਦੀ ਸ਼ਲਾਘਾ ਕੀਤੀ ।
                      ਜਿਲਾ ਸਿੱਖਿਆ ਅਫਸਰ (ਸੈਕੰ.) ਮੱਸਾ ਸਿੰਘ ਨੇ ਦੱਸਿਆ ਕਿ ਇਹ ਸਾਰੇ ਮੁਕਾਬਲੇ ਆਨਲਾਇਨ ਹੀ ਕਰਵਾਏ ਜਾ ਰਹੇ ਹਨ ਅਤੇ ਵਿਦਿਆਰਥੀ ਗੂਗਲ ਫਾਰਮ ਨਾਲ ਹੀ ਆਪਣੀ ਰਜਿਸਟ੍ਰੇਸਨ ਕਰਵਾਉਂਦਾ ਹੈ, ਜਿਸ ਵਿਚ ਉਹ ਆਪਣੇ ਗਾਇਡ ਅਧਿਆਪਕ ਦੀ ਮਦਦ ਲੈ ਸਕਦਾ ਹੈ। ਵਿਦਿਆਰਥੀ ਕਿਸੇ ਵੀ ਸ਼ੋਸ਼ਲ ਪਲੇਟਫਾਰਮ ਜਿਵੇਂ ਕਿ ਫੇਸਬੁੱਕ, ਯੂ ਟਿਊਬ, ਇੰਸਟਾਗ੍ਰਾਮ `ਤੇ ਆਪਣੀ ਵੀਡੀਓ ਅਪਲੋਡ ਕਰਕੇ ਉਸਦਾ ਲਿੰਕ ਸਕੂਲ ਮੁਖੀ ਨੂੰ ਰਜਿਸਟ੍ਰੇਸ਼ਨ ਲਈ ਭੇਜ ਸਕਦਾ ਹੈ ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …