ਜੇਤੂਆਂ ਨੂੰ ਮਿਲਣਗੇ ਨਕਦ ਇਨਾਮ
ਕਪੂਰਥਲਾ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਕਰੋਨਾ ਵਾਇਰਸ ਕਾਰਨ ਹੋਈ ਲਾਕਡਾਊਨ ਦੌਰਾਨ ਨੌਜਵਾਨ ਵਰਗ ਤੇ ਵਿਸ਼ੇਸ਼ ਕਰਕੇ ਵਿਦਿਆਰਥੀਆਂ ਦੇ
ਹੁਨਰ ਨੂੰ ਇਕ ਪਲੇਟਫਾਰਮ ਮੁਹੱਈਆ ਕਰਵਾ ਕੇ ਤਰਾਸ਼ਣ ਦੇ ਮਕਸਦ ਨਾਲ ਜਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਚਰਿਤਰ ਚਿਤਰਨ ਲਈ ਕਰਵਾਈ ਜਾ ਰਹੀ ਪ੍ਰੀਖਿਆ ਲਈ ਐਂਟਰੀ ਭੇਜਣ ਦੀ ਆਖਰੀ ਮਿਤੀ ਕੱਲ 26 ਜੁਲਾਈ ਹੈ।
ਜਿਲਾ ਪ੍ਰਸ਼ਾਸ਼ਨ ਵਲੋਂ ਕਰਵਾਈ ਜਾ ਰਹੀ ਇਸ ਪ੍ਰੀਖਿਆ ਲਈ 98882-92153 ਵਟਸ ਐਪ ਨੰਬਰ `ਤੇ ਐਂਟਰੀ ਭੇਜੀ ਜਾ ਸਕਦੀ ਹੈ।ਜਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਮੁਖੀ ਨੀਲਮ ਮਹੇ ਨੇ ਦੱਸਿਆ ਕਿ ਚਰਿਤਰ ਚਿਤਰਨ ਇਕ ਕੈਰੀਕੇਚਰ ਜਾਂ ਐਨੀਮੇਸ਼ਨ ਹੋਵੇ ਅਤੇ ਕੇਵਲ ਇਕ ਡਰਾਇੰਗ ਜਾਂ ਸਕੈਚ ਨਾ ਹੋਵੇ।ਉਨਾਂ ਦੱਸਿਆ ਕਿ ਚਰਿਤਰ ਰੰਗੀਨ ਹੋਣਾ ਚਾਹੀਦਾ ਹੈ ਅਤੇ ਪੰਜਾਬ ਦੀ ਨੌਜਵਾਨੀ ਦੀ ਤਰਜਮਾਨੀ ਕਰਦਾ ਹੋਣਾ ਚਾਹੀਦਾ ਹੈ ਅਤੇ ਮੁਕਾਬਲੇ ਵਿਚ ਭਾਗ ਲੈਣ ਵਾਲੇ ਪ੍ਰਤੀਯੋਗੀ ਦੀ ਉਮਰ 14 ਤੋਂ 35 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਉਨਾਂ ਸਪੱਸ਼ਟ ਕੀਤਾ ਕਿ ਹਰ ਐਂਟਰੀ ਵਿਚ ਪ੍ਰਤੀਯੋਗੀ ਦਾ ਨਾਮ, ਜਨਮ ਮਿਤੀ, ਪਿਤਾ ਦਾ ਨਾਂ, ਪੂਰਾ ਪਤਾ ਅਤੇ ਮੋਬਾਇਲ ਨੰਬਰ ਹੋਣਾ ਚਾਹੀਦਾ ਹੈ।ਉਨਾਂ ਦੱਸਿਆ ਕਿ ਜੇਤੂਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਕਾਬਲਾ ਪ੍ਰੀਖਿਆ ਵਿੱਚ ਵੱਧ ਤੋਂ ਵੱਧ ਭਾਗ ਲੈਣ ਅਤੇ ਆਪਣੇ ਹੁਨਰ ਦਾ ਪ੍ਰਗਟਾਵਾ ਕਰਨ।
Punjab Post Daily Online Newspaper & Print Media