ਕਿਹਾ ਕੋਵਿਡ-19 ਮਹਾਂਮਾਰੀ ਦੌਰਾਨ ਮਿਲਕ ਪਲਾਂਟ ਵੇਰਕਾ ਨੇ ਘੱਟ ਰੇਟ ਕਰਵਾਇਆ ਮੁਹੱਈਆ ਦੁੱਧ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਵਧੀਕ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨੇ ਵੇਰਕਾ ਦਾ 1.5 ਲਿਟਰ ਫੁਲ ਕਰੀਮ ਦੁੱਧ ਦਾ ਸਿਰਫ 80 ਰੁਪਏ ਵਿਚ ਪੈਕੇਟ ਲਾਂਚ ਕੀਤਾ।ਉਨਾਂ ਨੇ ਇਸ ਸਮੇਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਤਹਿਤ ਵੇਰਕਾ ਵੱਲੋਂ ਵੀ ਅਹਿਮ ਰੋਲ ਨਿਭਾਇਆ ਜਾ ਰਿਹਾ ਹੈ ਅਤੇ ਕੋਵਿਡ-19 ਮਹਾਂਮਾਰੀ ਦੌਰਾਨ ਵੇਰਕਾ ਵਲੋ ਘੱਟ ਰੇਟਾਂ ਤੇ ਖਪਤਕਾਰਾਂ ਨੂੰ ਦੁੱਧ ਮੁਹੱਈਆ ਕਰਵਾਇਆ ਹੈ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ।ਉਨਾਂ ਦੱਸਿਆ ਕਿ ਲਾਕਡਾਊਨ ਦੋਰਾਨ ਕਾਰੋਬਾਰ ਵਿਚ ਮੰਦੀ ਦੇ ਚਲਦਿਆਂ ਲੋਕਾਂ ਦੀ ਆਰਥਿਕਤਾ ਨੂੰ ਭਾਰੀ ਸੱਟ ਲੱਗੀ ਹੈ ਅਤੇ ਵੇਰਕਾ ਨੇ ਲੋਕਾਂ ਦੀ ਜੇਬ ‘ਤੇ ਪੈ ਰਹੇ ਭਾਰ ਨੂੰ ਘਟਾਉਣ ਲਈ 80 ਰੁਪਏ ਵਿਚ 1.5 ਲਿਟਰ ਦੁੱਧ ਦਾ ਪੈਕੇਟ ਲਾਂਚ ਕੀਤਾ ਹੈ।
ਹਿਮਾਂਸ਼ੂ ਅਗਰਵਾਲ ਨੇ ਮਿਲਕ ਪਲਾਂਟ ਵੇਰਕਾ ਦਾ ਦੌਰਾ ਵੀ ਕੀਤਾ ਗਿਆ ਅਤੇ ਦੁੱਧ ਦੀ ਪ੍ਰੋਸੈਸਿੰਗ ਤੋਂ ਲੈ ਕੇ ਦੁੱਧ ਦੀ ਪਰਖ ਤੱਕ ਦਾ ਵੀ ਜਾਇਜਾ ਲਿਆ ਗਿਆ।ਉਨਾਂ ਨੇ ਪਲਾਂਟ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਬੜੇ ਹੀ ਸਾਫ ਸੁਥਰੇ ਢੰਗ ਨਾਲ ਮਸ਼ੀਨਾਂ ਰਾਹੀਂ ਦੁੱਧ ਦੀ ਪੈਕਿੰਗ ਕਰਕੇ ਲੋਕਾਂ ਤੱਕ ਦੁੱਧ ਪਹੁੰਚਾਇਆ ਜਾ ਰਿਹਾ ਹੈ ਤੇ ਵਧੀਆ ਕਿਸਮ ਦੇ ਖਾਧ ਪਦਾਰਥ ਮੁਹੱਈਆ ਕਰਵਾਏ ਜਾ ਰਹੇ ਹਨ।
ਵੇਰਕਾ ਦੇ ਜਨਰਲ ਮੈਨੇਜਰ ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਅੰਮਿ੍ਰਤਸਰ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਖੁੱਲੇ ਦੁੱਧ ਦੀ ਜਿਆਦਾ ਵਿਕਰੀ ਹੋ ਰਹੀ ਹੈ ਜੋ ਕਿ ਗੁਣਵਤਾ ਦੇ ਲਿਹਾਜ਼ ਨਾਲ ਠੀਕ ਨਹੀ ਹੈ। ਉਨਾਂ੍ਹ ਕਿਹਾ ਕਿ ਵੇਰਕਾ ਵਲੋ ਖੁੱਲੇ੍ਹ ਦੁੱਧ ਦੇ ਬਦਲ ਵਜੋ ਕਿਫਾਇਤੀ ਰੇਟਾਂ ‘ਤੇ 1.5 ਲਿਟਰ ਦੁੱਧ ਦਾ ਪੈਕੇਟ ਲਾਂਚ ਕੀਤਾ ਗਿਆ ਹੈ ਜੋ ਕਿ ਵੇਰਕਾ ਬੂਥਾਂ ਅਤੇ ਰਿਟੇਲ ਪੁਆਇੰਟਾਂ ਤੇ ਉੋਪਲਬੱਧ ਹੋਵੇਗਾ।ਇਸ ਤੋਂ ਪਹਿਲਾਂ ਵੇਰਕਾ ਵੱਲੋਂ 10 ਰੁਪਏ ਵਿੱਚ 200 ਗਰਾਮ ਦਹੀ ਦਾ ਪਾਊਚ ਅਤੇ ਸਟੈਂਡਰਡ ਮਿਲਕ 1.5 ਲਿਟਰ ਦੁੱਧ ਦਾ ਪੈਕੇਟ 70 ਰੁਪਏ ਵਿੱਚ ਲਾਂਚ ਕੀਤਾ ਗਿਆ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫੀ ਹੁੰਗਾਰਾ ਮਿਲਿਆ ਹੈ।
ਇਸ ਮੌਕੇ ਗੁਰਦੇਵ ਸਿੰਘ ਮੈਨੇਜਰ ਮਿਲਕ ਪ੍ਰੋਕਿਉਰਮੈਟ, ਪ੍ਰੀਤਪਾਲ ਸਿੰਘ ਸਿਵੀਆ ਇੰਚਾਰਜ਼ ਮਾਰਕੀਟਿੰਗ, ਸਤਿੰਦਰ ਪ੍ਰਸ਼ਾਦ ਮੈਨੇਜਰ ਕੁਆਲਟੀ ਐਸੋਰੈਸ, ਵਿਜੈ ਕੁਮਾਰ ਗੁਪਤਾ ਇੰਚਾਰਜ ਪ੍ਰੋਡਕਸ਼ਨ ਅਤੇ ਲਖਬੀਰ ਸਿੰਘ ਗਿੱਲ ਆਦਿ ਹਾਜ਼ਰ ਸਨ।