ਕੁੱਲ 195 ਟੈਸਟ ਨਤੀਜਿਆਂ ਵਿਚੋਂ 194 ਨੈਗੇਟਿਵ
ਕਪੂਰਥਲਾ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਜ਼ਿਲਾ ਕਪੂਰਥਲਾ ਵਿੱਚ ਕੱਲ ਸ਼ਨੀਵਾਰ ਤੱਕ ਕੋਰੋਨਾ ਦੇ 54 ਐਕਟਿਵ ਕੇਸ ਚੱਲ ਰਹੇ ਹਨ, ਜਦਕਿ 138 ਪੀੜ੍ਹਤ
ਵਿਅਕਤੀ ਇਲਾਜ਼ ਕਰਵਾ ਕੇ ਅਪਣੇ ਘਰਾਂ ਨੂੰ ਵਾਪਿਸ ਚਲੇ ਗਏ ਹਨ।ਜ਼ਿਲੇ ਵਿੱਚ ਕੱਲ ਟੋਟਲ 195 ਨਮੂਨਿਆਂ ਦੀ ਰਿਪੋਰਟ ਆਈ ਸੀ।ਜਿਸ ਵਿਚੋਂ 194 ਨੈਗੇਟਿਵ ਪਾਏ ਗਏ ਹਨ, ਜਦਕਿ ਇਕ ਨਮੂਨਾ ਪਾਜ਼ਟਿਵ ਪਾਇਆ ਗਿਆ।ਪਾਜ਼ਟਿਵ ਵਿਅਕਤੀ ਪਿੰਡ ਬਿਹਾਰੀਪੁਰ ਵਸਨੀਕ ਹੈ, ਜਿਸ ਦੀ ਉਮਰ 42 ਸਾਲ ਹੈ।ਉਸ ਵਲੋਂ ਵਿਦੇਸ਼ ਜਾਣ ਲਈ ਅਪਣਾ ਟੈਸਟ ਕਰਵਾਇਆ ਗਿਆ ਸੀ, ਜੋ ਕਿ ਪਾਜ਼ਟਿਵ ਪਾਇਆ ਗਿਆ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਿਹਤ ਸੁਰੱਖਿਆ ਲਈ ਪੰਜਾਬ ਭਰ ਵਿੱਚ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਹੋਰ ਬਿਸਤਰਿਆਂ ਦੀ ਵਿਵਸਥਾ ਕੀਤਾ ਜਾ ਰਹੀ ਹੈ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਲੰਧਰ ਵਿਖੇ ਵੀ 1000 ਬੈਡਾਂ ਦੀ ਵਿਵਸਥਾ ਕੀਤੀ ਗਈ ਹੈ।ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਡਿਪਟੀ ਕਮਿਸ਼ਨਰਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਮੌਜੂਦ ਬੁਨਿਆਦੀ ਢਾਂਚੇ ਦੀ ਵਰਤੋਂ ਕਰਨ ਲਈ ਉਨਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਤੋਂ ਘਬਰਾਉਣ ਨਾ ਬਲਕਿ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਮੁਕੰਮਲ ਰੂਪ ਵਿੱਚ ਪਾਲਣਾ ਕਰਨ।
ਉਨਾਂ ਦੱਸਿਆ ਕਿ ਜ਼ਿਲੇ ਵਿੱਚ ਸ਼ਨੀਵਾਰ ਕੱਲ ਤੱਕ 17536 ਸੈਂਪਲ ਲਏ ਜਾ ਚੁੱਕੇ ਹਨ ਅਤੇ ਇਨਾਂ ਨਮੂਨਿਆਂ ਵਿੱਚ ਘਰ-ਘਰ ਮੁਹਿੰਮ ਤਹਿਤ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ ਸਾਰੇ ਵਿਅਕਤੀਆਂ ਦੇ ਨਮੂਨੇ ਵੀ ਸ਼ਾਮਿਲ ਹਨ।ਉਨਾਂ ਦੱਸਿਆ ਕਿ ਜ਼ਿਲੇ ਵਿੱਚ ਰੋਜ਼ਾਨਾ 300 ਦੇ ਕਰੀਬ ਨਮੂਨੇ ਲਏ ਜਾ ਰਹੇ ਹਨ, ਜਿਨਾਂ ਨੂੰ ਜਲਦ ਹੀ 500 ਕਰ ਦਿੱਤਾ ਜਾਵੇਗਾ।ਸ਼ਨੀਵਾਰ ਲਏ ਗਏ 272 ਨਮੂਨਿਆਂ ਵਿਚੋਂ ਸੁਲਤਾਨਪੁਰ ਦੇ 51, ਕਪੂਰਥਲਾ ਦੇ 58, ਭੁਲੱਥ ਦੇ 6, ਬੇਗੋਵਾਲ ਦੇ 13, ਕਾਲਾ ਸੰਘਿਆ ਦੇ 21, ਫਗਵਾੜਾ ਦੇ 64, ਫੱਤੂ ਢੀਂਗਾ ਦੇ 12, ਪਾਸ਼ਟਾ ਮੁਢਲਾ ਸਿਹਤ ਕੇਂਦਰ ਦੇ 37 ਨਮੂਨੇ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸੇ ਵੀ ਮਨੋਵਿਗਿਆਨਿਕ ਸਲਾਹ ਲਈ ਵਿਸ਼ੇਸ਼ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ।ਉਨਾਂ ਕਿਹਾ ਕਿ ਲੋਕ ਟੋਲ ਫਰੀ ਨੰਬਰ 104, 0172-2920074, 1800-180-4104 `ਤੇ ਸਿੱਧਾ ਸੰਪਰਕ ਕਰ ਸਕਦੇ ਹਨ।ਇਸ ਤੋਂ ਇਲਾਵਾ ਈ-ਸੰਜੀਵਨੀ ਪੋਰਟਲ ਉਪਰ ਵੀ ਸੰਪਰਕ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
Punjab Post Daily Online Newspaper & Print Media