Saturday, March 7, 2026

ਖ਼ਾਲਸਾ ਕਾਲਜ ਵੂਮੈਨ ਨੇ ਆਨਲਾਈਨ ਮੁਕਾਬਲਿਆਂ ’ਚ ਹਾਸਲ ਕੀਤੇ ਸ਼ਾਨਦਾਰ ਸਥਾਨ

ਅੰਮ੍ਰਿਤਸਰ, 26 ਜੁਲਾਈ (ਖੁਰਮਣੀਆਂ) – ਖਾਲਸਾ ਕਾਲਜ ਫ਼ਾਰ ਵੂਮੈਨ ਨੇ ‘ਕੋਰੋਕਸ’ ਰਾਜ ਪੱਧਰੀ ਅੰਤਰ ਕਾਲਜ ਆਨਲਾਈਨ ਮੁਕਾਬਲਿਆਂ ’ਚ ਹਿੱਸਾ ਲੈਂਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਮਨਪ੍ਰੀਤ ਕੌਰ ਨੂੰ ਕੋਰੋਨਾ ਯੋਧਿਆਂ ਨੂੰ ਸਮਰਪਿਤ ‘ਸਲਾਮ’ ਗੀਤ ਨੂੰ ਆਪਣੀ ਮਨਮੋਹਣੀ ਅਵਾਜ਼ ਦੇਣ ਲਈ ਪਹਿਲਾ ਇਨਾਮ ਮਿਲਿਆ। ਜਦ ਕਿ ਕੋਮਲਪ੍ਰੀਤ ਕੌਰ ਨੂੰ ਕੋਰੋਨਾ ਯੁੱਗ ’ਚ ਲੌਕਡਾਊਨ ਅਤੇ ਮੈਡੀਟੇਸ਼ਨ ਦੀ ਤਸਵੀਰ ਪੇਸ਼ ਕਰਨ ਵਾਲੀ ਆਪਣੀ ਪੇਂਟਿੰਗ ਲਈ ਪਹਿਲਾ ਇਨਾਮ ਮਿਲਿਆ।
                 ਇਸ ਦੌਰਾਨ ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਜੇਤੂਆਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਕਾਲਜ ਦੀ ਕੰਵਲਜੀਤ ਕੌਰ ਨੂੰ ਧਰਤੀ ਬਚਾਉਣ ਵਾਲੇ ਕੋਰੋਨਾ ਯੋਧਿਆਂ ਦੀ ਨੁਮਾਇੰਦਗੀ ਕਰਨ ਵਾਲੀ ਸ਼ਾਨਦਾਰ ਰੰਗੋਲੀ ਬਣਾਉਣ ਲਈ ਪਹਿਲਾ ਇਨਾਮ ਅਤੇ ਜਸਪਿੰਦਰ ਕੌਰ ਨੂੰ ਦੂਜਾ ਇਨਾਮ ਉਸ ਦੇ ਪ੍ਰਭਾਵਸ਼ਾਲੀ ਪੋਸਟਰ ਲਈ ਮਿਲਿਆ। ਉਨ੍ਹਾਂ ਕਿਹਾ ਕਿ ਆਈ.ਆਈ.ਸੀ.ਕੇ.ਸੀ.ਡਬਲਯੂ ਨੂੰ ਪਹਿਲਾਂ ਹੀ ਸਾਲ 2019 ’ਚ ਭਾਰਤ ਸਰਕਾਰ ਦੇ ਐਮ.ਐਚ.ਆਰ.ਡੀ ਮੰਤਰਾਲੇ ਨੇ ਫ਼ੋਰ ਸਟਾਰ ਦੀ ਸਭ ਤੋਂ ਵੱਧ ਰੇਟਿੰਗ ਪ੍ਰਦਾਨ ਕੀਤੀ ਹੈ।ਉਨ੍ਹਾਂ ਕਿਹਾ ਕਿ ਵੈਬੀਨਾਰਾਂ ਅਤੇ ਆਨਲਾਈਨ ਪ੍ਰਤੀਯੋਗਤਾਵਾਂ ਦੀ ਸਹਾਇਤਾ ਨਾਲ ਕਾਲਜ ‘ਚ ਆਈ.ਆਈ.ਸੀ.ਕੇ.ਸੀ.ਡਬਲਯੂ ਇਕ ਨਵੀਨਤਮ ਮੁਕਾਬਲੇਬਾਜ਼ੀ ਦਾਇਰਾ ਬਣਾਉਣ ’ਚ ਸਹਾਈ ਰਿਹਾ ਹੈ।
              ਉਨ੍ਹਾਂ ਕਿਹਾ ਕਿ ਸ਼ੈਲੀ ਮੰਨਨ ਵਿਦਿਆਰਥੀ ਮੈਂਬਰ ਆਈ.ਆਈ.ਸੀ ਦੁਆਰਾ ‘ਹਾਓ ਟੂ ਗ੍ਰੋ ਐਜ਼ ਏ ਲਰਨਰ’ ਅਤੇ ‘ਪ੍ਰੈਪਰੇਸ਼ਨ ਫ਼ਾਰ ਅਪਕਮਿੰਗ ਐਗਜ਼ਾਮ’ ਵਿਸ਼ਿਆਂ ’ਤੇ ਕਰਵਾਏ ਗਏ ਵੈਬੀਨਾਰ ਅਤੇ ਵਿਚਾਰ ਵਟਾਂਦਰੇ ਇਸੇ ਲੜੀ ਦਾ ਇਕ ਬਹੁਤ ਮਹੱਤਵਪੂਰਨ ਉਪਰਾਲਾ ਸੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਸਮੇਂ ਨਕਾਰਾਤਮਕ ਵਿਚਾਰਾਂ ਨਾਲ ਨਜਿੱਠਣ ਲਈ ਸੁਝਾਅ ਦਿੱਤੇ।
              ਮਨਜੀਤ ਸਿੰਘ ਐਚ.ਓ.ਡੀ ਕੰਪਿਊਟਰ ਸਾਇੰਸ ਨੇ ਸਟਾਫ਼ ਮੈਂਬਰਾਂ ਨੂੰ ਕੋਵਿਡ 19 ਮਹਾਮਾਰੀ ਦੇ ਬਚਾਅ ਕਰਨ ਦੇ ਢੰਗ ਅਤੇ ਇਸ ਤੋਂ ਬਚਣ ਲਈ ਸਾਵਧਾਨੀਆਂ ਬਾਰੇ ਚਾਨਣਾ ਪਾਇਆ।ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸਾਰੇ ਜੇਤੂਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।
               ਡਾ. ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ ਦੀ ਸਖਤ ਮਿਹਨਤ ਅਤੇ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਉਤਰ ਭਾਰਤ ਦਾ ਇਹ ਚੋਟੀ ਦਾ ਕਾਲਜ ਹਮੇਸ਼ਾਂ ਹੀ ਆਧੁਨਿਕ ਆਨਲਾਈਨ ਡਿਜੀਟਲ ਸਿਖਲਾਈ ਦੇ ਢੰਗਾਂ ਨੂੰ ਅਪਨਾਉਣ ਲਈ ਵਚਨਬੱਧ ਹੈ ਅਤੇ ਆਨਲਾਈਨ ਮੁਕਾਬਲਿਆਂ ’ਚ ਚੋਟੀ ਦੇ ਸਥਾਨ ਹਾਸਲ ਕਰਨਾ ਇਸ ਗੱਲ ਨੂੰ ਸਾਬਿਤ ਕਰਦਾ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …