Tuesday, September 29, 2026

ਸੰਗਰੂਰ ਦੇ ਰਾਜੇਸ਼ ਕੁਮਾਰ ਸ਼ੌਰੀ ਦੀ ਹੋਈ ਤਰੱਕੀ – ਪੰਜਾਬ ਪੁਲਿਸ ਦੇ ਇੰਸਪੈਕਟਰ ਬਣੇ

ਲੌਂਗੋਵਾਲ, 26 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬ ਪੁਲਿਸ ਦੇ ਮਾਨਯੋਗ ਡੀ.ਜੀ.ਪੀ ਦਿਨਕਰ ਗੁਪਤਾ ਦੀ ਰਹਿਨੁਮਾਈ ਹੇਠ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀਆਂ ਤਰੱਕੀਆਂ ਕੀਤੀਆਂ ਗਈਆਂ ਹਨ।ਜਿਨ੍ਹਾਂ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਵਿੱਚ ਸਬ-ਇੰਸਪੈਕਟਰ ਦੇ ਰੈਂਕ ‘ਤੇ ਤਾਇਨਾਤ ਸੰਗਰੂਰ ਜਿਲ੍ਹੇ ਦੇ ਰਾਜੇਸ਼ ਕੁਮਾਰ ਸ਼ੋਰੀ ਨੂੰ ਏ.ਡੀ.ਜੀ.ਪੀ ਇੰਟੈਲੀਜੈਂਸ ਪੰਜਾਬ ਵਜੋਂ ਪਦਉਨਤ ਕਰਕੇ ਇੰਸਪੈਕਟਰ ਬਣਾਇਆ ਗਿਆ ਹੈ।ਉਹਨਾ ਨੂੰ ਇੰਸਪੈਕਟਰ ਰੈਂਕ ਦੇ ਸਟਾਰ ਗੁਰਿੰਦਰ ਸਿੰਘ ਗਰੇਵਾਲ ਪੀ.ਪੀ.ਐਸ, ਏ.ਆਈ.ਜੀ ਜੋਨਲ ਸੀ.ਆਈ.ਡੀ ਪਟਿਆਲਾ ਅਤੇ ਚਰਨਪਾਲ ਸਿੰਘ ਮਾਂਗਟ ਪੀ.ਪੀ.ਐਸ, ਡੀ.ਐਸ.ਪੀ / ਸੀ.ਆਈ.ਡੀ ਸੰਗਰੂਰ ਵਲੋਂ ਲਗਾਏ ਗਏ।ਇਸ ਮੌਕੇ ਏ.ਐਸ.ਆਈ ਬਲਦੇਵ ਸਿੰਘ ਹਾਜ਼ਰ ਸਨ।ਤਰੱਕੀ ਹੋਣ ‘ਤੇ ਇੰਸਪੈਕਟਰ ਰਾਜਸ਼ ਕੁਮਾਰ ਸ਼ੌਰੀ ਦੀ ਤਾਇਨਾਤੀ ਸੀ.ਆਈ.ਡੀ ਵਿਭਾਗ ਸੰਗਰੂਰ ਵਿਖੇ ਕੀਤੀ ਗਈ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …