ਬਠਿੰਡਾ, 27 ਜੁਲਾਈ (ਪੰਜਾਬ ਪੋਸਟ ਬਿਊਰੋ) – ਬਾਬਾ ਫ਼ਰੀਦ ਕਾਲਜ ਦੇ ਬਾਇਉਟੈਕਨਾਲੋਜੀ ਵਿਭਾਗ ਅਤੇ ਬੋਟਨੀ ਵਿਭਾਗ ਫੈਕਲਟੀ ਆਫ਼ ਸਾਇੰਸਜ਼ ਵਲੋਂ
ਬੀ.ਐਫ.ਸੀ ਆਨਲਾਈਨ ਲੋਕ-ਕਲਾ ਮੁਕਾਬਲਾ-2020 ਪ੍ਰੋਗਰਾਮ ਕਰਵਾਇਆ ਗਿਆ।ਜਿਸ ਦਾ ਉਦੇਸ਼ ਨੌਜਵਾਨਾਂ ਨੂੰ ਉਨ੍ਹਾਂ ਦੀ ਕੰਪਿਊਟਿੰਗ ਪ੍ਰਤਿਭਾ, ਵਿਗਿਆਨਕ ਗਿਆਨ ਅਤੇ ਭਾਰਤੀ ਵਿਰਾਸਤ ਦੇ ਹਿੱਸੇ ਵਜੋਂ ‘ਪੰਜਾਬੀ ਕਲਾ ਅਤੇ ਸਭਿਆਚਾਰ’ ਨੂੰ ਲਾਕਡਾਊਨ ਦੌਰਾਨ ਪ੍ਰਫੁਲਿਤ ਕਰਨ ਲਈ ਉਤਸ਼ਾਹਿਤ ਕਰਨਾ ਸੀ। ਐਮ.ਐਸ.ਸੀ (ਬੋਟਨੀ / ਜੂਲੋਜੀ / ਕੈਮਿਸਟਰੀ / ਆਈ.ਟੀ) ਅਤੇ ਬੀ.ਐਸ.ਸੀ (ਮੈਡੀਕਲ/ ਨਾਨ-ਮੈਡੀਕਲ/ਬਾਇਉਟੈਕਨਾਲੋਜੀ), ਬੀ.ਐਸ.ਸੀ ਆਨਰਜ਼ (ਕੈਮਿਸਟਰੀ/ਨਾਨ-ਮੈਡੀਕਲ/ਐਗਰੀਕਲਚਰ) ਅਤੇ ਬੀ.ਸੀ.ਏ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਇਸ ਪ੍ਰੋਗਰਾਮ ਵਿੱਚ ਭਾਗ ਲਿਆ।ਪ੍ਰਤੀਯੋਗਤਾ ਵਿੱਚ ਸਭਿਆਚਾਰਕ, ਵਿਗਿਆਨਕ ਅਤੇ ਕੋਵਿਡ-19 ਥੀਮ ਤਹਿਤ ਰੰਗੋਲੀ, ਰਹਿੰਦ ਖੂੰਹਦ ਪਦਾਰਥਾਂ ਦੀ ਕਲਾ ਅਤੇ ‘ਮਿੱਟੀ ਦੇ ਖਿਡੌਣੇ’ ਆਦਿ ਬਣਾਉਣ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ।ਵਿਦਿਆਰਥੀਆਂ ਨੇ ਫੁੱਲਾਂ ਅਤੇ ਗਿੱਲੀ ਮਿੱਟੀ ਦੀ ਮਦਦ ਨਾਲ ਖਿਡੌਣੇ, ਬਰਤਨ, ਮਕਾਨ, ਪੰਛੀ ਅਤੇ ਜਾਨਵਰ ਆਦਿ ਬਣਾਏ।ਵੇਸਟ ਮੈਟੀਰੀਅਲ ਆਰਟ ਵਿਚ ਵਿਦਿਆਰਥੀਆਂ ਨੇ ਅਖ਼ਬਾਰਾਂ ਦੀ ਸਹਾਇਤਾ ਨਾਲ ਕਈ ਚੀਜ਼ਾਂ ਬਣਾਈਆਂ।ਉਨ੍ਹਾਂ ਨੇ ਫ਼ੋਟੋ ਫਰੇਮ, ਫੁੱਲਦਾਨ ਅਤੇ ਪੰਛੀਆਂ ਦੀਆਂ ਤਸਵੀਰਾਂ ਬਣਾਈਆਂ।ਵਿਦਿਆਰਥੀਆਂ ਨੇ ਆਪਣੀ ਛੁਪੀ ਹੋਈ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਲਈ ਆਪਣੇ ਪੱਧਰ ’ਤੇ ਪੂਰੀ ਕੋਸ਼ਿਸ਼ ਕੀਤੀ।
ਇਹਨਾਂ ਮੁਕਾਬਲਿਆਂ ਦੀ ਜਜਮੈਂਟ ਸ੍ਰੀਮਤੀ ਪੁਸ਼ਪਿੰਦਰ ਕੌਰ, ਸ਼੍ਰੀਮਤੀ ਗਗਨਪ੍ਰੀਤ ਕੌਰ, ਡਾ: ਪ੍ਰਕਾਸ਼ ਸਿੰਘ ਅਤੇ ਕੋਆਰਡੀਨੇਟਰਾਂ ਨੇ ਮਿਲ ਕੇ ਕੀਤੀ।ਇਹਨਾਂ ਮੁਕਾਬਲਿਆਂ ਦੇ ਨਤੀਜੇ ਅਨੁਸਾਰ ‘ਮਿੱਟੀ ਦੇ ਖਿਡੌਣੇ’ ਬਣਾਉਣ ਦੇ ਮੁਕਾਬਲੇ ਵਿੱਚ ਬਾਬਾ ਫ਼ਰੀਦ ਕਾਲਜ, ਬਠਿੰਡਾ ਤੋਂ ਬੀ.ਸੀ.ਏ ਦੂਜਾ ਸਾਲ ਦੇ ਵਿਦਿਆਰਥੀ ਮਨਿੰਦਰ ਔਲਖ ਨੇ ਪਹਿਲਾ ਅਤੇ ਮੈਰੀਟੋਰੀਅਸ ਸਕੂਲ ਫ਼ਿਰੋਜ਼ਪੁਰ ਤੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਰਮਨਦੀਪ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ । ‘ਰਹਿੰਦ ਖੂੰਹਦ ਪਦਾਰਥਾਂ ਦੀ ਕਲਾ’ ਦੇ ਮੁਕਾਬਲੇ ਵਿੱਚ ਬਾਬਾ ਫ਼ਰੀਦ ਕਾਲਜ, ਬਠਿੰਡਾ ਤੋਂ ਬੀ.ਸੀ.ਏ ਦੂਜਾ ਸਾਲ ਦੀ ਫ਼ਰੀਦਾ ਨੇ ਪਹਿਲਾ ਸਥਾਨ ਅਤੇ ਬਾਬਾ ਫ਼ਰੀਦ ਕਾਲਜ, ਬਠਿੰਡਾ ਤੋਂ ਹੀ ਬੀ.ਐਸ.ਸੀ (ਕੰਪਿਊਟਰ ਸਾਇੰਸ) ਪਹਿਲਾ ਸਾਲ ਦੀ ਸਤਵੀਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਰੰਗੋਲੀ ਦੇ ਮੁਕਾਬਲੇ ਵਿੱਚ ਬਾਬਾ ਫ਼ਰੀਦ ਕਾਲਜ, ਬਠਿੰਡਾ ਤੋਂ ਬੀ.ਐਸ.ਸੀ ਆਨਰਜ਼ (ਬਾਇਉਟੈਕਨਾਲੋਜੀ) ਪਹਿਲਾ ਸਾਲ ਦੀ ਵਿਦਿਆਰਥਣ ਰਿਤੂ ਮੋਹੰਤੀ ਨੇ ਪਹਿਲਾ ਸਥਾਨ ਹਾਸਲ ਕੀਤਾ।
ਸਾਰੇ ਹੀ ਪ੍ਰਤੀਯੋਗੀਆਂ ਅਤੇ ਜੇਤੂਆਂ ਨੂੰ ਈ-ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਵਿਭਾਗ ਮੁਖੀਆਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ।ਬੀ.ਐਫ.ਜੀ.ਆਈ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਬਾਇਉਟੈਕਨਾਲੋਜੀ ਵਿਭਾਗ ਅਤੇ ਬੋਟਨੀ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media