Thursday, August 20, 2026

ਆਬਕਾਰੀ ਵਿਭਾਗ ਨੇ ਗੈਰਕਾਨੂੰਨੀ ਢੰਗ ਨਾਲ ਲਿਜਾਈ ਜਾ ਰਹੀ ਸ਼ਰਾਬ ਦਾ ਟਰੱਕ ਫੜਿਆ

ਕਪੂਰਥਲਾ, 28 ਜੁਲਾਈ (ਪੰਜਾਬ ਪੋਸਟ ਬਿਊਰੋ) -ਆਬਕਾਰੀ ਵਿਭਾਗ ਵਲੋਂ ਸ਼ਰਾਬ ਦੀ ਤਸਕਰੀ ਰੋਕਣ ਲਈ ਵਿੱਢੀ ਗਈ ਮੁਹਿੰਮ ਤਹਿਤ ਅੱਜ ਸੁਲਤਾਨਪੁਰ ਲੋਧੀ ਆਰ.ਸੀ.ਐਫ ਰੋਡ ‘ਤੇ ਪਿੰਡ ਡਡਵਿੰਡੀ ਨੇੜੇ ਟਾਟਾ-407 ਵਿਚ ਗੈਰ ਕਾਨੂੰਨੀ ਢੰਗ ਨਾਲ ਲਿਜਾਈ ਜਾ ਰਹੀ ਸ਼ਰਾਬ ਦਾ ਟਰੱਕ ਫੜਿਆ ਗਿਆ।ਇਹ ਸ਼ਰਾਬ ਅੰਮ੍ਰਿਤਸਰ ਤੋਂ ਬਗੈਰ ਕਿਸੇ ਪਰਮਿਟ ਦੇ ਲਿਆਂਦੀ ਜਾ ਰਹੀ ਸੀ।
                ਸਹਾਇਕ ਆਬਕਾਰੀ ਕਮਿਸ਼ਨਰ ਹਰਦੀਪ ਭੰਵਰਾਂ ਨੇ ਦੱਸਿਆ ਕਿ ਉਨਾਂ ਨੂੰ ਟਾਟਾ-407 ਰਾਹੀਂ ਸ਼ਰਾਬ ਤਸਕਰੀ ਕੀਤੇ ਜਾਣ ਦੀ ਸੂਚਨਾ ਮਿਲੀ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਵਿਭਾਗ ਦੀ ਟੀਮ ਵਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ।ਉਨਾਂ ਦੱਸਿਆ ਕਿ ਟਾਟਾ-407 ਦੇ ਚਾਲਕ ਨੇ ਨਾਕੇ ਤੇ ਵਿਭਾਗ ਦੀ ਟੀਮ ਨੂੰ ਦੇਖਦਿਆਂ ਟਰੱਕ ਭਜਾ ਲਿਆ।ਜਿਸ ਨੂੰ ਪਿੱਛਾ ਕਰਕੇ ਡਡਵਿੰਡੀ ਨੇੜਿਓਂ ਕਾਬੂ ਕਰ ਲਿਆ ਗਿਆ।ਉਨਾਂ ਦੱਸਿਆ ਕਿ ਚਾਲਕ ਟਰੱਕ ਛੱਡ ਕੇ ਖੇਤਾਂ ਵੱਲ ਭੱਜ ਗਿਆ।ਜਿਸ ਨੂੰ ਪਿੱਛੇ ਭੱਜ ਕੇ ਕਾਬੂ ਕੀਤਾ ਗਿਆ।ਉਨਾਂ ਦੱਸਿਆ ਕਿ ਟਰੱਕ ਵਿਚੋਂ ਬਲੈਕ ਹਾਰਸ ਦੀਆਂ 285, ਥੰਡਰ ਬੋਲਟ ਦੀਆਂ 240 ਅਤੇ ਕਿੰਗਫਿਸ਼ਰ ਦੀਆਂ 60 ਪੇਟੀਆਂ ਬਰਾਮਦ ਕੀਤੀਆਂ ਗਈਆਂ।ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤੇ ਵਿਅਕਤੀ ਨੂੰ ਸਿਟੀ ਥਾਣਾ ਕਪੂਰਥਲਾ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।
                  ਇਸ ਤੋਂ ਇਲਾਵਾ ਉਨਾਂ ਨੂੰ ਬਾਅਦ ਦੁਪਿਹਰ ਤਿੰਨ ਵਜੇ ਇਕ ਹੋਰ ਸੂਚਨਾ ਪ੍ਰਾਪਤ ਹੋਈ ਕਿ ਇੱਕ ਕਾਰ ਰਾਹੀਂ ਸ਼ਰਾਬ ਦੀ ਸਪਲਾਈ ਕੀਤੀ ਜਾ ਰਹੀ ਸੀ।ਇਸ ‘ਤੇ ਕਾਰਵਾਈ ਕਰਦਿਆਂ ਵਿਭਾਗ ਦੀ ਟੀਮ ਵਲੋਂ ਉਸ ਕਾਰ ਨੂੰ ਕਾਬੂ ਕਰਕੇ 19 ਪੇਟੀਆਂ ਨਾਜਾਇਜ਼ ਸ਼ਰਾਬ ਫੜੀ ਗਈ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …