ਕੋਰੋਨਾ ਤੋਂ ਜਲਦ ਛੁਟਕਾਰੇ ਦੀ ਕੀਤੀ ਅਰਦਾਸ – ਪ੍ਰਿੰ: ਮਨਪ੍ਰੀਤ ਕੌਰ
ਅੰਮ੍ਰਿਤਸਰ, 28 ਜੁਲਾਈ (ਖੁਰਮਣੀਆਂ) – ਕੋਰੋਨਾ ਵਾਇਰਸ ਨੇ ਜਿਥੇ ਪੂਰੀ ਕਾਇਨਾਤ ਦੀ ਰਫ਼ਤਾਰ ਮੱਧਮ ਕਰ ਦਿੱਤੀ ਹੈ, ਉਥੇ ਇਸ ਨੇ ਸਾਡੇ ਦਿਨ ਤਿਉਹਾਰ ਨੂੰ
ਵੀ ਪ੍ਰਭਾਵਿਤ ਕੀਤਾ ਹੈ।ਸਮਾਜ ਨੂੰ ਜਲਦ ਤੋਂ ਜਲਦ ਕੋਵਿਡ ਤੋਂ ਛੁਟਕਾਰੇ ਦੀ ਪ੍ਰਮਾਤਮਾ ਅੱਗੇ ਅਰਦਾਸ ਕਰਦਿਆਂ ਅਤੇ ਜਾਰੀ ਸਰਕਾਰੀ ਹਦਾਇਤਾਂ ਨੂੰ ਧਿਆਨ ’ਚ ਰੱਖਦਿਆਂ ਖਾਲਸਾ ਕਾਲਜ ਫ਼ਾਰ ਵੂਮੈਨ ਦੇ ਵਿਹੜੇ ’ਚ ਅੱਜ ਸਟਾਫ਼ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ।
ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਕਿਹਾ ਕਿ ਕੁੱਝ ਤਿਉਹਾਰ ਸਾਡੇ ਅਮੀਰ ਵਿਰਸੇ ਦਾ ਅਟੁੱਟ ਅੰਗ ਹਨ, ਜਿਨ੍ਹਾਂ ਬਾਰੇ ਆਉਣ ਵਾਲੀ ਪੀੜ੍ਹੀ ਨੂੰ ਗਿਆਤ ਕਰਵਾਉਣ ਅਤੇ ਉਨ੍ਹਾਂ ਨੂੰ ਜਿਉਂਦੇ ਰੱਖਣ ਲਈ ਕਾਲਜ ਚਾਅ ਅਤੇ ਉਮੰਗਾਂ ਨਾਲ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਦਿੱਤੇ ਗਏ ਨਿਰਦੇਸ਼ਾਂ ਤਹਿਤ ਮਨਾਏ ਜਾਂਦੇ ਰਹੇ ਹਨ।ਪਰ ਕੋਰੋਨਾ ਮਹਾਮਾਰੀ ਨੇ ਮੌਜ਼ੂਦਾ ਹਾਲਾਤਾਂ ਦੀ ਸਥਿਤੀ ਨੂੰ ਡਾਵਾਂਡੋਲ ਕਰ ਦਿੱਤਾ ਹੈ।ਪਰ ਮੌਜ਼ੂਦਾ ਹਾਲਾਤਾਂ ’ਚ ਕੋਰੋਨਾ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਸਿਰਫ਼ ਕਾਲਜ ਸਟਾਫ਼ ਵਲੋਂ ਇਸ ਤਿਉਹਾਰ ਦਾ ਅੱਜ ਸ਼ਗਨ ਕੀਤਾ ਗਿਆ ਹੈ।ਮਹਾਮਾਰੀ ਤੋਂ ਨਿਜ਼ਾਤ ਸਬੰਧੀ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਹੈ।ਕਾਲਜ ਸਟਾਫ਼ ਨੇ ਵਿਹੜੇ ’ਚ ‘ਸਾਉਣ ਮਹੀਨਾ ਦਿਨ ਤੀਆਂ ਦੇ ਸਭੇ ਸਹੇਲੀਆਂ ਆਈਆਂ, ਸੰਤੋ ਬੰਤੋ ਹੋਈਆਂ ਇਕੱਠੀਆਂ ਵੱਡਿਆਂ ਘਰਾਂ ਦੀਆਂ ਜਾਈਆਂ, ਗਿੱਧਾ ਪਾ ਰਹੀਆਂ ਨਣਦਾਂ ਤੇ ਭਰਜਾਈਆਂ’ ਆਦਿ ਬੋਲਾਂ ’ਤੇ ਗਿੱਧਾ ਪਾਇਆ।ਸਟਾਫ਼ ਨੇ ਪੰਜਾਬ ਦੀ ਸੱਭਿਅਤਾ ਦੇ ਰੀਤੀ-ਰਿਵਾਜਾਂ ਨੂੰ ਜਿਉਂਦਿਆਂ ਰੱਖਦਿਆਂ ਹੋਇਆ ਪੀਂਘਾਂ ਝੂਟੀਆਂ ।
ਡਾ. ਮਨਪ੍ਰੀਤ ਕੌਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਡਰਨ ਦੀ ਜਰੂਰਤ ਨਹੀਂ ਹੈ, ਪਰ ਇਹਤਿਆਤ ਜਰੂਰੀ ਹੈ ।ਸਰਕਾਰ ਦੁਆਰਾ ਜਾਰੀ ਨਿਯਮਾਂ ਦੀ ਪਾਲਣਾ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਇਸ ਮੌਕੇ ਪ੍ਰੋ: ਅਮਰਜੀਤ ਕੌਰ, ਪ੍ਰੋ:ਨੀਲਮਜੀਤ ਕੌਰ, ਡਾ. ਜਤਿੰਦਰ ਕੌਰ, ਪ੍ਰੋ: ਰਵਿੰਦਰ ਕੌਰ, ਪ੍ਰੋ: ਮਨਬੀਰ ਕੌਰ, ਡਾ. ਚੰਚਲ ਬਾਲਾ, ਡਾ. ਸੁਮਨ ਨਈਅਰ, ਪ੍ਰੀਤਿਕਾ, ਸਰੀਨਾ, ਨੀਰੂ, ਰੰਜਨਦੀਪ ਕੌਰ, ਡਾ. ਰੀਤੂ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media