ਲੌਂਗੋਵਾਲ, 29 ਜੁਲਾਈ (ਜਗਸੀਰ ਲੌਂਗੋਵਾਲ) – ਬੀ.ਏ ਐਡ/ ਟੈਟ ਪਾਸ ਅਧਿਆਪਕਾਂ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ
ਅਨੁਸਾਰ ਅੱਜ ਕਸਬਾ ਕੌਹਰੀਆਂ ਦੇ ਬੇਰੁਜ਼ਗਾਰ ਬੀ.ਏ ਐਡ/ ਟੈਟ ਪਾਸ ਅਧਿਆਪਕਾਂ ਅਤੇ ਮਲਟੀਪਰਪਜ ਹੈਲਥ ਵਰਕਰਾਂ ਵਲੋਂ ਆਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਵਿਰੁੱਧ ਕੰਧਾਂ ‘ਤੇ ਨਾਅਰੇ ਲਿਖੇ ਗਏ।ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਵਿਭਾਗ ਵਿੱਚ ਹੋਈਆਂ ਮਲਟੀਪਰਪਜ ਹੈਲਥ ਵਰਕਰਾਂ ਦੀਆਂ ਅਸਾਮੀਆਂ ਅਤੇ ਸਿੱਖਿਆ ਵਿਭਾਗ ਵਲੋਂ ਕੱਢੀਆਂ ਗਈਆਂ ਮਾਸਟਰ ਕਾਡਰ ਦੀਆਂ ਕੁੱਲ 3282 ਅਸਾਮੀਆਂ, ਸਮਾਜਿਕ ਸਿੱਖਿਆ ਦੀਆਂ 54, ਪੰਜਾਬੀ ਦੀਆਂ 62, ਹਿੰਦੀ ਦੀਆਂ 52 ਅਸਾਮੀਆਂ ਵਿੱਚ ਉਮਰ ਦੀ ਹੱਦ 37 ਤੋਂ 42 ਸਾਲ ਕਰਨ ਅਤੇ ਅਸਾਮੀਆਂ ਦੀ ਗਿਣਤੀ ਵਧਾਉਣ ਦੀ ਮੰਗ ਦਾ ਹੱਲ ਨਾ ਕਰਨ ‘ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
ਇਸ ਮੌਕੇ ਬੀ.ਏ ਐਡ/ ਟੈਟ ਪਾਸ ਅਧਿਆਪਕ ਹਰਦੀਪ ਸਿੰਘ ਕੌਹਰੀਆ, ਮੰਗਤ ਸਿੰਘ, ਸ਼ਿੰਗਾਰਾ ਸਿੰਘ, ਰਾਜਵੀਰ ਸਿੰਘ, ਰਾਜ ਸੰਗਤੀਵਾਲਾ, ਨਾਇਬ ਸਿੰਘ, ਕੁਲਦੀਪ ਸਿੰਘ, ਸਤਪਾਲ ਕੌਰ , ਗੁਰਦੀਪ ਕੌਰ, ਅੰਮ੍ਰਿਤਪਾਲ ਕੌਰ ਹਾਜ਼ਰ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media