Sunday, September 8, 2024

ਲੋਕ ਰੱਖੜੀ ਮੌਕੇ ਬਾਜਾਰਾਂ ‘ਚ ਜਾਣ ਦੀ ਥਾਂ ਹੋਮ ਡਿਲਵਰੀ ਨੂੰ ਪਹਿਲ ਦੇਣ -ਡਿਪਟੀ ਕਮਿਸ਼ਨਰ

ਐਤਵਾਰ ਨੂੰ ਕੇਵਲ ਜ਼ਰੂਰੀ ਵਸਤਾਂ ਤੇ ਮਠਿਆਈ ਵਾਲੀਆਂ ਦੁਕਾਨਾਂ ਖੋਲਣ ਦੀ ਇਜਾਜ਼ਤ

ਕਪੂਰਥਲਾ, 29 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਲੋਕਾਂ ਨੂੰ ਕਿਹਾ ਕਿ ਹੈ ਕਿ ਉਹ ਰੱਖੜੀ ਦੇ ਤਿਓਹਾਰ ਮੌਕੇ ਬਾਜਾਰਾਂ ਵਿੱਚ ਜਾਣ ਦੀ ਜਗ੍ਹਾ ਹੋਮ ਡਿਲਵਰੀ ਨੂੰ ਪਹਿਲ ਦੇਣ ਤਾਂ ਜੋ ਕੋਰੋਨਾ ਵਿਰੁੱਧ ਜੰਗ ਵਿੱਚ ਨਾ ਸਿਰਫ ਉਹ ਆਪਣੇ-ਆਪ ਨੂੰ, ਸਗੋਂ ਦੂਸਰਿਆਂ ਨੂੰ ਵੀ ਸੁਰੱਖਿਅਤ ਰੱਖ ਸਕਣ।
               ਅੱਜ ਲੋਕਾਂ ਦੇ ਰੁਬਰੂ ਹੁੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਕਰੋਨਾ ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ।ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਨੂੰ ਜਿਥੇ ਸਿਹਤ ਸਬੰਧੀ ਪ੍ਰੋਟੋਕੋਲ ਦੀ ਪਾਲਣਾ ਕਰਨੀ ਚਾਹੀਦੀ ਹੈ, ਉਥੇ ਹੀ ਸਮਾਜਿਕ ਦੂਰੀ ਬਣਾਉਣ ਦੇ ਨਾਲ-ਨਾਲ ਮਾਸਕ ਜਰੂਰ ਪਹਿਨਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਆਮ ਤੌਰ ਤੇ ਵੇਖਣ ਵਿੱਚ ਆਇਆ ਹੈ ਕਿ ਲੋਕ ਗਰਮੀ ਕਾਰਨ ਮਾਸਕ ਪਾਉਣ ਤੋਂ ਗੁਰੇਜ਼ ਕਰ ਰਹੇ ਹਨ ਜੋ ਕਿ ਬਹੁਤ ਗੰਭੀਰ ਹੈ।ਉਹਨਾਂ ਕਿਹਾ ਕਿ ਮਾਸਕ ਸਾਡਾ ਪਹਿਲਾ ਸੁਰੱਖਿਆ ਕਵਚ ਹੈ, ਜਿਸ ਨਾਲ ਵਾਈਰਸ ਦੇ ਫੈਲਾਅ ਦਾ ਖਤਰਾ 70 ਫੀਸਦੀ ਤੱਕ ਘੱਟ ਹੋ ਜਾਂਦਾ ਹੈ।
                ਉਹਨਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵਲੋਂ ਰੱਖੜੀ ਦੇ ਤਿਓਹਾਰ ਦੇ ਮੱਦੇਨਜਰ ਐਤਵਾਰ ਨੂੰ ਮਠਿਆਈ ਵਾਲੀਆਂ ਦੁਕਾਨਾਂ ਖੁੱਲਣ ਦੀ ਇਜਾਜ਼ਤ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਇਸ ਦਿਨ ਕੇਵਲ ਜਰੂਰੀ ਵਸਤਾਂ ਅਤੇ ਮਠਿਆਈ ਵਾਲੀਆਂ ਦੁਕਾਨਾਂ ਹੀ ਖੁੱਲਣਗੀਆਂ ਜਦ ਕਿ ਬਾਕੀ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।
ਜਿਲ੍ਹੇ ਵਿੱਚ ਵਰਤਮਾਨ ਸਮੇਂ ਕਰੋਨਾ ਦੇ ਕੇਸਾਂ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਅੱਜ 6 ਕੇਸ ਹੋਰ ਪਾਜ਼ਟਿਵ ਆਉਣ ਨਾਲ ਕੁੱਲ ਕੇਸ 247 ਹੋ ਗਏ ਹਨ, ਜਦਕਿ ਐਕਟਿਵ ਕੇਸ 91 ਹਨ।ਸਿਹਤ ਵਿਭਾਗ ਦੀਆਂ ਟੀਮਾਂ ਵਲੋਂ 336 ਸੈਂਪਲ ਲਏ ਗਏ ਹਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …