Tuesday, April 21, 2026

ਅਯੁੱਧਿਆ ਵਿਖੇ ਰਾਮ ਜਨਮ ਭੂਮੀ ਪੂਜਨ ਦੀ ਖੁਸ਼ੀ ‘ਚ ਸਬੰਧੀ ਸਮਾਗਮ

1992 ਦੇ ਸੰਘਰਸ਼ੀ ਯੋਧਿਆਂ ਦਾ ਕੀਤਾ ਵਿਸ਼ੇਸ ਸਨਮਾਨ

ਲੌਂਗੋਵਾਲ, 5 ਅਗਸਤ (ਜਗਸੀਰ ਲੌਂਗੋਵਾਲ) – ਲਹਿਰਾਗਾਗਾ ਵਿਖੇ ਅਯੁਧਿਆ ਵਿਖੇ ਸ਼੍ਰੀ ਰਾਮ ਮੰਦਿਰ ਦੇ ਨੀਂਹ ਪੱਥਰ ਦੀ ਖੁਸ਼ੀ ‘ਚ ਆਰ.ਐਸ.ਐਸ ਅਤੇ ਭਾਜਪਾ ਵਲੋਂ ਇੱਕ ਸਾਂਝਾ ਸਮਾਗਮ ਆਰ.ਐਸ.ਐਸ ਪ੍ਰਮੁੱਖ ਰਾਮ ਗੋਪਾਲ ਦੀ ਅਗਵਾਈ ਹੇਠ ਸਨਾਤਨ ਧਰਮ ਮੰਦਿਰ ‘ਚ ਕਰਵਾਇਆ ਗਿਆ।ਆਰ.ਐਸ.ਐਸ ਦੇ ਵਿਸ਼ਾਲ ਗੋਇਲ ਅਤੇ ਰਾਮ ਭਗਤ ਸਮਾਜ ਸੇਵਕ ਐਡਵੋਕੇਟ ਗੌਰਵ ਗੋਇਲ ਨੇ ਕਿਹਾ ਕਿ ਇਹ ਇੱਕ ਸਾਂਝਾ ਪ੍ਰੋਗਰਾਮ ਸਾਡੀ ਮੰਡੀ ਵਲੋਂ ਕੀਤਾ ਜਾ ਰਿਹਾ ਹੈ।ਜਿਸ ਵਿੱਚ 1992 ‘ਚ ਬਾਬਰੀ ਮਸਜਿਦ ਸੰਘਰਸ਼ ਸ਼ਹਿਰ ਦੇ 11 ਰਾਮ ਭਗਤ ਵੀ ਸ਼ਾਮਲ ਸਨ।ਇਹਨਾਂ ਵਿਚੋਂ ਇਸ ਸਮਾਗਮ ਵਿੱਚ ਮੌਜੂਦ ਪੰਜ ਭਗਤਾਂ ਐਡਵੋਕੇਟ ਵਰਿੰਦਰ ਗੋਇਲ, ਦਲੀਪ ਚੰਦ ਪੰਸਾਰੀ, ਸੁਰੇਸ਼ ਕੁਮਾਰ ਸਿੰਗਲਾ, ਸਵ. ਛਬੀਲ ਦਾਸ ਜੀ ਦੇ ਬੇਟੇ ਸੰਦੀਪ ਕੁਮਾਰ, ਗੁਰਵਿੰਦਰ ਕੁਮਾਰ ਆਦਿ ਦਾ ਅਸੀਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਰਾਮ ਭਗਤਾਂ ਵਲੋਂ ਕਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਦੇ ਹੋਏ ਭਗਵਾਨ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਸ਼ਹਿਰ ਵਿੱਚ ਝੰਡਾ ਮਾਰਚ ਕੱਢਿਆ ਗਿਆ ਤੇ ਲੱਡੂ ਵੰਡੇ ਗਏ।

                 ਇਸ ਮੌਕੇ ਕੇਵਲ ਕ੍ਰਿਸ਼ਨ ਸਿੰਗਲਾ, ਮਨੀਸ਼ ਸਿੰਗਲਾ, ਵਿਨੋਦ ਕੁਮਾਰ ਸਿੰਗਲਾ, ਸ਼ੀਸ਼ਪਾਲ, ਸੁਰੇਸ਼ ਕੁਮਾਰ, ਦੀਪੂ ਐਮ.ਸੀ, ਡਾ. ਮੁਕੇਸ਼, ਨੀਟੂ ਐਮ.ਸੀ, ਐਡਵੋਕੇਟ ਰਵੀ ਸਿੰਗਲਾ, ਮੌਂਟੀ ਗਰਗ, ਦੀਪੂ ਗਰਗ, ਸੁਭਾਸ ਜਿੰਦਲ, ਮਾ. ਅਰੁਣ ਗਰਗ, ਅਸ਼ਵਨੀ ਸਿੰਗਲਾ, ਦੀਪਕ ਕੁਮਾਰ, ਸਤੀਸ਼ ਕੁਮਾਰ ਡੇਅਰੀ ਵਾਲੇ, ਬਬਲਾ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …