Sunday, April 26, 2026

ਡਰੱਗ ਓਵਰ ਡੋਜ਼ ਐਜੂਕੇਸ਼ਨ ਮੇਨੈਜਮੈਂਟ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਪਹਿਲਾ ਜਿਲਾ ਬਣਿਆ ਕਪੂਰਥਲਾ

ਡਰੱਗ ਓਵਰ ਡੋਜ਼ ਹੋਣ ਵਾਲੀਆਂ ਮੌਤਾਂ ਨੂੰ ਰੋਕਣ `ਚ ਨਿਭਾਏਗਾ ਵੱਡੀ ਭੂਮਿਕਾ

ਕਪੂਰਥਲਾ, 8 ਅਗਸਤ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਪੰਜਾਬ ਭਰ ਦਾ ਪਹਿਲਾ ਅਜਿਹਾ ਜ਼ਿਲਾ ਬਣ ਗਿਆ ਹੈ ਜਿਥੇ ਡਰੱਗ ਓਵਰ ਡੋਜ ਐਜੂਕੇਸ਼ਨ ਐਂਡ ਮੇਨੇਜਮੈਂਟ ਪ੍ਰੋਜੈਕਟ ਦੀ ਸ਼ੁਰੂਆਤ ਕਰਕੇ ਇਸ ਨੂੰ ਸਫ਼ਲਤਾ ਪੂਰਵਕ ਲਾਗੂ ਕੀਤਾ ਗਿਆ ਹੈ।ਇਸ ਪ੍ਰੋਜੈਕਟ ਦਾ ਮੁੱਖ ਮੰਤਵ ਲਾਕਡਾਊਨ ਦੌਰਾਨ ਵੱਖ-ਵੱਖ ਤਰਾਂ ਦੀ ਡਰੱਗ ਕਾਰਨ ਹੋਣ ਵਾਲੇ ਜਾਨੀ ਨੁਕਸਾਨ ਨੂੰ ਬਿਲਕੁਲ ਖ਼ਤਮ ਕਰਨਾ ਹੈ।
               ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉਪਲ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਡਰੱਗ ਦੀ ਓਵਰ ਡੋਜ਼ ਕਾਰਨ ਜਾਨੀ ਨੁਕਸਾਨ ਦਾ ਖ਼ਤਰਾ ਬਹੁਤ ਜ਼ਿਆਦਾ ਸੀ ਜਿਸ ਕਰਕੇ ਸਿਹਤ ਵਿਭਾਗ ਵਲੋਂ ਇਕ ਵਿਸ਼ੇਸ਼ ਪ੍ਰੋਗਰਾਮ ਵਿਢਿਆ ਗਿਆ ਜਿਸ ਤਹਿਤ ਜ਼ਿਲੇ ਭਰ ਵਿੱਚ ਨਸ਼ੇ ਅਤੇ ਇਸ ਦੇ ਮਾਰੂ ਪ੍ਰਭਾਵਾਂ ਬਾਰੇ ਜਨਤਾ ਨੂੰ ਜਾਗਰੂਕ ਕਰਨ, ਨਸ਼ੇ ਦਾ ਇਲਾਜ ਉਪਲੱਬਧ ਕਰਵਾਉਣਾ, ਨਸ਼ੇ ਦੀਆਂ ਦਵਾਈਆਂ ਦੀ ਵਰਤੋਂ ਅਤੇ ਵਿਕਰੀ `ਤੇ ਸਰਕਾਰੀ ਤੌਰ `ਤੇ ਨਿਗਰਾਨੀ ਰੱਖਣਾ ਅਤੇ ਡਰੱਗਜ਼ ਦੀ ਅਣਉਚਿਤ ਵਿਕਰੀ ਨੂੰ ਸੀਮਤ ਕਰਨਾ ਮੁੱਖ ਤੌਰ `ਤੇ ਸ਼ਾਮਿਲ ਹੈ।
              ਉਨਾਂ ਦੱਸਿਆ ਕਿ ਨਸ਼ੇ ਦੀ ਓਵਰ ਡੋਜ਼ ਸਬੰਧੀ ਜ਼ਿਲੇ ਦੇ ਸਾਰੇ ਸਿਵਲ ਹਸਪਤਾਲਾਂ ਅਤੇ ਮੁੱਢਲੇ ਸਿਹਤ ਕੇਂਦਰਾਂ ਵਿੱਚ ਮਾਹਿਰ ਡਾਕਟਰਾਂ ਦੇ ਨੰਬਰ ਜਾਰੀ ਕਰਕੇ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਉਪਲਬੱਧ ਕਰਵਾਏ ਗਏ ਹਨ। ਉਨਾਂ ਦੱਸਿਆ ਕਿ ਡਵ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੁਣ ਤੱਕ ਇਕ ਮਹੀਨੇ ਦੇ ਅੰਦਰ-ਅੰਦਰ ਇਸ ਪ੍ਰੋਗਰਾਮ ਦੇ ਸਾਰਥਕ ਨਤੀਜੇ ਨਿਕਲੇ ਹਨ।
                   ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਡਰੱਗ ਓਵਰ ਡੋਜ਼ ਸਬੰਧੀ ਜਾਗਰੂਕਤਾ ਲਈ ਏ.ਐਨ.ਐਮ ਅਤੇ ਆਸ਼ਾ ਵਰਕਰਾਂ ਵਲੋਂ ਕੋਵਿਡ ਦੀ ਡਿਊਟੀ ਦੌਰਾਨ ਸਰਵੇ ਦੇ ਨਾਲ ਨਾਲ ਡਰੱਗ ਓਵਰ ਡੋਜ ਦੀ ਜਾਗਰੂਕਤਾ ਬਾਰੇ ਲਿਟਰੇਟਰ ਵੀ ਵੰਡਿਆ ਜਾ ਰਿਹਾ ਹੈ।
                     ਇਸ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਸੰਦੀਪ ਭੋਲਾ ਨੇ ਦੱਸਿਆ ਕਿ ਡਰੱਗ ਦੀ ਓਵਰ ਡੋਜ਼ ਕਾਰਨ ਦਿਮਾਗ ਦਾ ਉਹ ਹਿੱਸਾ ਜੋ ਸਾਹ ਨੂੰ ਨਿਯਮਿਤ ਕਰਦਾ ਹੈ ਉਹ ਪੂਰੀ ਤਰਾਂ ਸੁਸਤ ਹੋ ਜਾਂਦਾ ਹੈ ਅਤੇ ਮਰੀਜ਼ ਨੂੰ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ।ਉਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਜ਼ਿਲੇ ਭਰ ਵਿੱਚ ਓਟ ਕਲੀਨਿਕਾਂ ਨਾਲ ਜੁੜੇ 8500 ਤੋਂ ਜ਼ਿਆਦਾ ਵਿਅਕਤੀਆਂ ਦੀ ਸਰੀਰਿਕ ਤੇ ਮਾਨਸਿਕ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਡਰੱਗ ਓਵਰ ਡੋਜ਼ ਦੇ ਕੇਸਾਂ ਦਾ ਪਤਾ ਲਗਾਇਆ ਜਾ ਸਕੇ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …