ਜੰਡਿਆਲਾ ਗੁਰੂ, 8 ਅਗਸਤ (ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400
ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਵਾਏ ਜਾ ਰਹੇ ਵਿਦਿਅਕ ਮੁਕਾਬਲਿਆਂ ਦੇ ਗੀਤ ਗਾਇਨ ਮੁਕਾਬਲੇ ਵਿਚੋਂ ਸ.ਸ.ਸ ਸਕੂਲ ਤਿੰਮੋਵਲ ਦੀ ਦਿਆਰਥਣ ਸਿਮਰਨਜੀਤ ਕੌਰ ਬਲਾਕ ਜੰਡਿਆਲਾ ਗੁਰੂ ਵਿਚੋਂ ਪਹਿਲੇ ਸਥਾਨ ‘ਤੇ ਰਹੀ।ਸਕੂਲ ਪ੍ਰਿੰਸੀਪਲ ਵਰਿੰਦਰ ਸਿੰਘ ਨੇ ਦੱਸਿਆ ਕਿ ਬੱਚੀ ਸਿਮਰਨਜੀਤ ਕੌਰ ਦੀ ਮਿਹਨਤ ਅਤੇ ਸਾਹਿਤਕ ਕਮੇਟੀ ਮੈਂਬਰਾਂ ਸ਼੍ਰੀਮਤੀ ਲਖਵਿੰਦਰ ਕੌਰ ਅਤੇ ਅਮਨਦੀਪ ਕੌਰ ਦੀ ਯੋਗ ਸਿਖਲਾਈ ਦਾ ਨਤੀਜਾ ਹੈ।
ਲੈਕਚਰਾਰ ਦਿਲਰਾਜ ਸਿੰਘ ਨੇ ਦੱਸਿਆ ਕਿ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਸ਼ਤਾਬਦੀ ਅਵਸਰ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਸਕੂਲਾਂ ਵਿੱਚ ਜੋ ਵਿਦਿਅਕ ਮੁਕਾਬਲੇ ਕਰਵਾਉਣ ਦੇ ਪ੍ਰੋਗਰਾਮ ਜਾਰੀ ਕੀਤੇ ਹਨ।ਉਸ ਨਾਲ ਬੱਚੇ ਗੁਰੂ ਸਾਹਿਬਾਨ ਦੇ ਜੀਵਨ ਪ੍ਰਤੀ ਡੂੰਘਾਈ ਨਾਲ ਇਤਿਹਾਸ ਤੋਂ ਜਾਣੂ ਹੋ ਸਕਣਗੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media