Wednesday, March 11, 2026

ਮਨੁੱਖੀ ਅਧਿਕਾਰ ਮੰਚ ਤੇ ਖਾਲਸਾ ਬਲੱਡ ਡੋਨੇਟ ਯੂਨਿਟੀ ਵੱਲੋਂ ਖੂਨਦਾਨ ਕੈਂਪ

PPN171014225

ਰਈਆ, 17 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਬਾਬਾ ਲਖਵਿੰਦਰ ਸਿੰਘ ਚੀਮਾ ਬਾਠ ਜੀ ਦੀ ਮਹਾਨ ਸੇਵਾ ਅਤੇ ਮਿਹਨਤ ਸਦਕਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਵਿੱਚ ਖਾਲਸਾ ਬਲੱਡ ਡੋਨੇਟ ਯੂਨਿਟੀ (ਰਜਿ:) ਦੇ ਪ੍ਰਧਾਨ ਰਵਿੰਦਰ ਸਿੰਘ ਹੈਪੀ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਅੰਮ੍ਰਿਤਸਰ ਡਾ: ਅਰੁਣ ਸ਼ਰਮਾ ਅਤੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਤੋਂ ਗਗਨਦੀਪ ਸਿੰਘ ਦੀ ਟੀਮ ਦੀ ਦੇਖ ਰੇਖ ਵਿੱਚ ਮਨੁੱਖੀ ਅਧਿਕਾਰ ਮੰਚ (ਰਜਿ:) ਪੰਜਾਬ ਦੇ ਸਹਿਯੋਗ ਨਾਲ ਅੰਮ੍ਰਿਤਸਰ ਤੋਂ ਚੇਅਰਮੈਨ ਹਰਜਿੰਦਰ ਸਿੰਘ ਰਾਜਾ, ਮੰਚ ਪ੍ਰਧਾਨ ਮਨਪ੍ਰੀਤ ਸਿੰਘ ਮੱਲੀ, ਯੂਥ ਵਿੰਗ ਪ੍ਰਧਾਨ ਜੁਗਰਾਜ ਸਿਘ ਬਾਠ, ਜਨਰਲ ਸਕੱਤਰ ਅਮਨਦੀਪ ਸਿੰਘ ਨੋਬਲ ਦੇ ਸਹਿਯੋਗ ਨਾਲ ਪਿੰਡ ਚੀਮਾਬਾਠ ਵਿੱਚ ਮਹਾਨ ਖੂਨਦਾਨ ਕੈਂਪ ਲੱਗਾ ਜਿਸ ਵਿੱਚ ਸੰਗਤਾਂ ਨੇ ਬਹੁਤ ਉਤਸਾਹ ਨਾਲ ਟੀਮ ਨੂੰ ਕੁੱਲ 202 ਯੂਨਿਟ ਖੂਨਦਾਨ ਦੇ ਕੇ ਮਨੁੱਖਤਾ ਦੀ ਮਾਹਨ ਸੇਵਾ ਖੂਨਦਾਨ ਵਿੱਚ ਹਿੱਸਾ ਪਾਇਆ।
ਇਸ ਸਮਾਗਮ ਵਿੱਚ ਮੰਚ ਦੇ ਜਿਲ੍ਹਾ ਮੀਤ ਪ੍ਰਧਾਨ ਤਰਸੇਮ ਸਿੰਘ ਬਾਠ ਰਈਆ ਨੇ ਅੰਮ੍ਰਿਤਸਰ ਦੀ ਟੀਮ ਨੂੰ ਵਿਸ਼ੇਸ਼ ਯੋਗਦਾਨ ਪਾਉਣ ‘ਤੇ ਪ੍ਰਧਾਨ ਖਾਲਸਾ ਬਲੱਡ ਡੋਨੇਟ ਯੂਨਿਟੀ ਤੇ ਸਿਵਲ ਹਸਪਤਾਲ ਦੇ ਡਾ: ਅਰੁਣ ਸ਼ਰਮਾ ਨੇ ਤਰਸੇਮ ਸਿੰਘ ਬਾਠ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।ਇਸ ਮਹਾਨ ਖੂਨਦਾਨ ਕੈਂਪ ਵਿੱਚ ਅਮਨਦੀਪ ਸਿੰਘ, ਰਾਜੀਵ ਗੁਪਤਾ ਜੀ ਮਨਦੀਪ ਸਿੰਘ, ਜਗਪ੍ਰੀਤ ਸਿੰਘ ਧਾਮੀ, ਹਰਮਿੰਦਰ ਸਿੰਘ, ਹਰਜੀਤ ਸਿੰਘ, ਸੁਰਿੰਦਰ ਸਿੰਘ, ਸੁਖਦੇਵ ਸਿਮਘ ਰਾਜਪੂਤ, ਹਰਜੋਤ ਸਿੰਘ, ਵਿਜੇ ਕੁਮਾਰ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਹਰਜੋਤ ਸਿੰਘ ਭੁੱਲਰ, ਲਵਪ੍ਰੀਤ ਸਿੰਘ, ਮੋਹਨਜੀਤ ਸਿੰਘ, ਸਰਪ੍ਰੀਤ ਸਿੰਘ, ਜੋਗਿੰਦਰ ਸਿੰਘ, ਗੁਲਸ਼ਨ ਕੁਮਾਰ, ਰਾਹੁਲ ਕੁਮਾਰ, ਅਮਨਦੀਪ ਸਿੰਘ, ਅਸ਼ੋਕ ਸਿੰਘ ਇੰਦਰਜੀਤ ਸਿੰਘ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ ਸਮਨੀ, ਰਮਨੀਕ ਸਿੰਘ, ਮੋਹਨ ਸਿੰਘ ਸਿਮਰਜੀਤ ਸਿੰਘ, ਸੁਖਵਿੰਦਰ ਸਿੰਘ, ਸੋਨੂੰ ਵੀਰ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply