26531 ਵਿਅਕਤੀਆਂ ਕੰਮ ਬਦਲੇ ਦਿੱਤੇ 12 ਕਰੋੜ 44 ਲੱਖ 54 ਹਜ਼ਾਰ ਰੁਪਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਲਾਕਡਾਊਨ ਦੌਰਾਨ ਵੀ ਜਿਲੇ੍ਹ ਦੇ ਵਿਕਾਸ ਕਾਰਜ਼ਾਂ ਵਿੱਚ ਕੋਈ ਕਮੀ ਨਹੀ ਛੱਡੀ ਗਈ ਅਤੇ
ਇਸ ਦੋਰਾਨ ਪਿੰਡਾਂ ਦੇ ਕਿਰਤੀਆਂ ਨੂੰ ਰੋਜ਼ਗਾਰ ਦੇ ਮੌਕੇ ਦੇ ਕੇ ਉਨਾਂ ਦੇ ਘਰਾਂ ਦੇ ਚੁੱਲੇ ਬੱਲਦੇ ਰੱਖਣ ਲਈ ਕੰਮ ਪੈਦਾ ਕੀਤਾ ਜਾਂਦਾ ਰਿਹਾ।ਮਗਨਰੇਗਾ ਤਹਿਤ ਪਿੰਡਾਂ ਵਿਚ 26531 ਨਰੇਗਾ ਜਾਬ ਕਾਰਡ ਹੋਲਡਰਾਂ ਨੂੰ ਕੰਮ ਦਿੱਤਾ ਗਿਆ ਹੈ 473211 ਦਿਹਾੜੀਆਂ ਪੈਦਾ ਕਰਕੇ ਜਾਬ ਕਾਰਡ ਹੋਲਡਰਾਂ ਨੂੰ 12 ਕਰੋੜ 44 ਲੱਖ 54 ਹਜ਼ਾਰ ਰੁਪਏ ਦੇ ਕਰੀਬ ਲੇਬਰ ਵਜੋ ਦਿੱਤੇ ਗਏ ਹਨ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਣਬੀਰ ਸਿੰਘ ਮੁੱਧਲ ਨੇ ਦੱਸਿਆ ਕਿ ਜਿਲੇ ਵਿਚ ਕੁੱਲ 132675 ਜਾਬ ਕਾਰਡ ਹੋਲਡਰ ਹਨ ਅਤੇ ਲਾਕ ਡਾਉਨ ਦੋਰਾਨ 1 ਅਪਰੈਲ 20 ਤੋ ਹੁਣ ਤੱਕ 5730 ਨਵੇ ਨਰੇਗਾ ਜਾਬ ਕਾਰਡ ਵੀ ਬਣਾਏ ਗਏ ਹਨ।ਉਨਾਂ੍ਹ ਦੱਸਿਆ ਕਿ ਇਸ ਮਹਾਮਾਰੀ ਦੌਰਾਨ ਵੀ ਪਿੰਡਾਂ ਵਿੱਚ ਅਨੇਕਾਂ ਵਿਕਾਸ ਕਾਰਜ਼ ਕੀਤੇ ਜਾ ਰਹੇ ਹਨ।ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਮਗਨਰੇਗਾ ਅਧੀਨ ਛੱਪੜਾਂ ਦੀ ਸਫਾਈ, ਪਾਰਕਾਂ ਦਾ ਨਵੀਨੀਕਰਣ, ਖੇਡ ਮੈਦਾਨ ਦੀ ਉਸਾਰੀ, ਰਸਤੇ ਬਣਾਉਨ ਦਾ ਕੰਮ, ਬੂਟੇ ਲਗਾਉਣ ਦਾ ਕੰਮ, ਵਣ ਮਿੱਤਰ, ਪਸ਼ੂਆਂ ਦੇ ਸ਼ੈਡ ਆਦਿ ਕੰਮ ਮੁੱਖ ਤੌਰ ‘ਤੇ ਕਰਵਾਏ ਜਾ ਰਹੇ ਹਨ।ਉਨਾਂ ਦੱਸਿਆ ਕਿ 1 ਅਪਰੈਲ 20 ਤੋਂ ਹੁਣ ਤੱਕ ਲੇਬਰ ਸਹਿਤ ਵਿਕਾਸ ਕੰਮਾਂ ‘ਤੇ 13 ਕਰੋੜ 11 ਲੱਖ ਰੁਪਏ ਦੇ ਕਰੀਬ ਖਰਚਾ ਵੱਖ ਵੱਖ ਪ੍ਰਾਜੈਕਟਾਂ ‘ਤੇ ਕੀਤਾ ਜਾ ਚੁੱਕਾ ਹੈ।
ਮੁੱਧਲ ਨੇ ਦੱਸਿਆ ਕਿ ਮਗਨਰੇਗਾ 26 ਪਿੰਡਾਂ ਦੇ ਛੱਪੜਾਂ ਦੀ ਦਿੱਖ ਬਦਲਣ ਲਈ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਜਿਲੇ੍ਹ ਦੇ 553 ਛੱਪੜਾਂ ਦੀ ਸਫਾਈ ਕਰਵਾਈ ਜਾ ਚੁੱਕੀ ਹੈ।ਇਸ ਤੋਂ ਇਲਾਵਾ 14ਵੇਂ ਵਿੱਤ ਕਮਿਸ਼ਨ ਤੋ ਪ੍ਰਾਪਤ ਫੰਡਾਂ ਅਤੇ ਸਰਕਾਰ ਵਲੋਂ ਜਾਰੀ ਵਿਸ਼ੇਸ਼ ਫੰਡਾਂ ਨਾਲ ਕੱਮ ਕੀਤਾ ਜਾ ਰਿਹਾ ਹੈ।
ਏ.ਪੀ.ਓ ਮੈਡਮ ਹਰਸਿਮਰਨ ਕੌਰ ਅਤੇ ਕਰਨਦੀਪ ਸਿੰਘ ਨੇ ਦੱਸਿਆ ਕਿ ਮਗਨਰੇਗਾ ਤਹਿਤ ਜੰਡਿਆਲਾ ਬਲਾਕ ਵਿਚ ਤੇਜ਼ੀ ਨਾਲ ਪਾਰਕ ਅਤੇ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ ਅਤੇ ਬਾਕੀ ਬਲਾਕਾਂ ਵਿੱਚ ਵੀ ਇਸ ‘ਤੇ ਕੰਮ ਸ਼ੁਰੂ ਹੈ।ਉਨਾਂ੍ਹ ਦੱਸਿਆ ਕਿ ਮਗਨਰੇਗਾ ਅਧੀਨ ਹੀ ਨਹਿਰੀ ਸੂਏ ਦੀ ਸਫਾਈਆਂ ਅਤੇ ਬਰਮਾਂ ‘ਤੇ ਮਿੱਟੀ ਪਾਉਣ ਦਾ ਕੰਮ ਵੀ ਚੱਲ ਰਿਹਾ ਹੈ ਅਤੇ ਡੇਅਰੀ ਦਾ ਧੰਦਾ ਕਰਨ ਵਾਲੇ ਕਿਸਾਨਾਂ ਨੂੰ ਪਸ਼ੂਆਂ ਦੀ ਸਾਂਭ ਸੰਭਾਲ ਲਈ ਕੈਟਲ ਸੈਡ ਵੀ ਬਣਾ ਕੇ ਦਿੱਤੇ ਜਾ ਰਹੇ ਹਨ।ਉਨਾਂ੍ਹ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਵੀ ਪਲੇ ਪੈਨ ਦੀ ਤਰਜ਼ ‘ਤੇ ਮੈਥ ਪਾਰਕਾਂ ਦੀ ਉਸਾਰੀ ਵੀ ਕੀਤੀ ਗਈ ਹੈ ।
Punjab Post Daily Online Newspaper & Print Media