Thursday, November 21, 2024

`ਇੰਜੀਨੀਅਰਿੰਗ ਵਿੱਚ ਨਵੀਨਤਮ ਕਾਢਾਂ` ਬਾਰੇ ਅੰਤਰਰਾਸ਼ਟਰੀ ਸਿਮਪੋਜ਼ੀਅਮ

ਬਠਿੰਡਾ, 8 ਅਗਸਤ (ਪੰਜਾਬ ਪੋਸਟ ਬਿਊਰੋ) – ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਲੋਂ `ਇੰਜੀਨੀਅਰਿੰਗ ਵਿੱਚ ਨਵੀਨਤਮ ਕਾਢਾਂ` ਬਾਰੇ ਇੱਕ ਅੰਤਰਰਾਸ਼ਟਰੀ ਸਿਮਪੋਜ਼ੀਅਮ ਮਾਈਕਰੋਸਾਫ਼ਟ ਟੀਮਜ਼ ਦੇ ਮਾਧਿਅਮ ਰਾਹੀਂ ਕਰਵਾਇਆ ਗਿਆ।ਇਸ ਦਾ ਮਨੋਰਥ ਇੰਜਨੀਅਰਿੰਗ ਅਤੇ ਟੈਕਨਾਲੋਜੀ ਦੇ ਖੇਤਰ ਵਿੱਚ ਪੈਦਾ ਕੀਤੇ ਜਾ ਰਹੇ ਨਵੀਨਤਮ ਗਿਆਨ ਦੀ ਪ੍ਰਭਾਵਸ਼ਾਲੀ ਵੰਡ ਨਾਲ ਜੁੜੀਆਂ ਨਵੀਨਤਾਵਾਂ ਬਾਰੇ ਸੰਬੋਧਿਤ ਕਰਨਾ ਸੀ।ਇਸ ਸਮਾਗਮ ਦੇ ਸਤਿਕਾਰਤ ਬੁਲਾਰਿਆਂ ਪ੍ਰੋ. (ਡਾ.) ਰਾਜ ਕੁਮਾਰ ਬੂਈਆ, ਡਾਇਰੈਕਟਰ, ਕਲਾਊਡ ਕੰਪਿਊਟਿੰਗ ਐਂਡ ਡਿਸਟੀਬਿਊਟਡ ਸਿਸਟਮਜ਼ ਲੈਬਾਰਟਰੀ, ਯੂਨੀਵਰਸਿਟੀ ਆਫ਼ ਮੈਲਬੌਰਨ ਅਤੇ ਡਾ. ਕ੍ਰਾਂਤੀ ਅਥਲਈ, ਸੀਨੀਅਰ ਮੈਨੇਜਰ, ਯੂਨੀਵਰਸਿਟੀ ਰਿਲੇਸ਼ਨਜ਼, ਆਈ.ਬੀ.ਐਮ ਨੇ ਸੰਬੋਧਨ ਕੀਤਾ।ਉਨ੍ਹਾਂ ਨੇ ਇੰਜੀਨੀਅਰਿੰਗ ਤਕਨੀਕ ਵਿੱਚ ਮੌਜੂਦਾ ਪ੍ਰਗਤੀ ਅਤੇ ਨਵੇਂ ਸੰਕਲਪਾਂ ਦੇ ਆਧਾਰ `ਤੇ ਵਿਕਾਸ ਅਤੇ ਆਧੁਨਿਕ ਇੰਜੀਨਅਰਿੰਗ ਵਿੱਚ ਨਵੀਨਤਾਵਾਂ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ ਇਸ ਅੰਤਰਰਾਸ਼ਟਰੀ ਸੰਮੇਲਨ ਨੇ ਸਾਰੀ ਦੁਨੀਆ ਭਰ ਦੀਆਂ ਯੁਨੀਵਰਸਿਟੀ ਦੇ ਵਿਦਵਾਨਾਂ, ਵਿਗਿਆਨੀਆਂ, ਇੰਜੀਨੀਅਰਾਂ ਅਤੇ ਵਿਦਿਆਰਥੀਆਂ ਅਤੇ ਉਦਯੋਗਾਂ ਨੂੰ ਚੱਲ ਰਹੀਆਂ ਖੋਜ ਗਤੀਵਿਧੀਆਂ ਨੂੰ ਸੁਣਨ ਲਈ ਅਤੇ ਯੂਨੀਵਰਸਿਟੀਆਂ ਅਤੇ ਉਦਯੋਗਾਂ ਦਰਮਿਆਨ ਖੋਜ ਸੰਬੰਧਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਇੱਕ ਮੰਚ ਪ੍ਰਦਾਨ ਕੀਤਾ ।
                   ਇਸ ਸਮਾਗਮ ਵਿੱਚ ਭਾਰਤ ਦੇ 17 ਵੱਖ-ਵੱਖ ਰਾਜਾਂ ਅਤੇ ਵਿਸ਼ਵ ਦੇ 06 ਦੇਸ਼ਾਂ ਦੇ 860 ਤੋਂ ਵੱਧ ਪ੍ਰਤੀਭਾਗੀ ਸ਼ਾਮਲ ਹੋਏ।ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਲੋਂ ਸਾਰਿਆਂ ਨੂੰ ਈ-ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਸੰਮੇਲਨ ਦੀ ਸਫਲਤਾ ਲਈ ਕਾਲਜ ਦੇ ਪ੍ਰਿੰਸੀਪਲ ਡਾ. ਮਨੀਸ਼ ਗੋਇਲ ਅਤੇ ਸਮੁੱਚੀ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ ਅਤੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …