Wednesday, July 8, 2026

ਲਾਕ ਡਾਊਨ ਦੌਰਾਨ ਨਸ਼ੇ ਤੋਂ ਪੀੜਤਾਂ ਦਾ ਸਹਾਰਾ ਬਣੇ ਓਟ ਕੇਂਦਰ-ਡਿਪਟੀ ਮੈਡੀਕਲ ਕਮਿਸ਼ਨਰ

ਜ਼ਿਲੇ ਵਿੱਚ ਕੁੱਲ 41800 ਮਰੀਜ਼ ਲੈ ਰਹੇ ਹਨ ਨਸ਼ਾ ਛੱਡਣ ਦੀ ਦਵਾਈ

ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋ 2017 ਵਿੱਚ ਨਸ਼ੇ ਵਿਰੁੱਧ ਵਿੱਢੀ ਗਈ ਮੁਹਿੰਮ ਦੌਰਾਨ ਜ਼ਿਲੇ ਵਿਚ ਹੁਣ ਤੱਕ 41800 ਦੇ ਕਰੀਬ

File Photo

ਨਸ਼ੇ ਤੋਂ ਪੀੜਤ ਵਿਅਕਤੀ ਆਪਣਾ ਇਲਾਜ਼ ਕਰਵਾਉਣ ਲਈ ਚੱਲ ਰਹੇ 10 ਸਰਕਾਰੀ ਓਟ ਕੇਂਦਰਾਂ ਅਤੇ 9 ਨਿੱਜੀ ਨਸ਼ਾ ਛੁਡਾਓ ਕੇਂਦਰਾਂ ਤੋਂ ਇਲਾਵਾ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਓ ਕੇਂਦਰ ਵਿਖੇ ਆਪਣਾ ਇਲਾਜ ਕਰਵਾਉਣ ਲਈ ਪਹੁੰਚ ਰਹੇ ਹਨ।
                 ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਡਾ: ਸੁਮੀਤ ਸਿੰਘ ਨੇ ਦੱਸਿਆ ਕਿ ਲਾਕਡਾਊਨ ਦੇ ਸਮੇਂ ਦੌਰਾਨ ਨਸ਼ਾ ਨਾ ਮਿਲਣ ਕਰਕੇ ਇਨਾਂ ਓਟ ਸੈਂਟਰਾਂ ਵਿੱਚ 4000 ਤੋਂ ਵੱਧ ਵਿਅਕਤੀ ਨਸ਼ਾ ਛੱਡਣ ਲਈ ਪਹੁੰਚ ਕੀਤੀ ਹੈ ਅਤੇ ਇਸ ਸਮੇਂ ਦੌਰਾਨ ਨਸ਼ਾ ਛੱਡਣ ਵਾਲਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ।ਉਨਾਂ ਦੱਸਿਆ ਕਿ 31 ਜੁਲਾਈ 2020 ਤੱਕ ਸਰਕਾਰੀ ਕੇਂਦਰਾਂ ਵਿੱਚ 16767, ਨਿੱਜੀ ਨਸ਼ਾ ਛੁਡਾਓ ਕੇਂਦਰਾਂ ਵਿੱਚ 14416 ਅਤੇ ਸਵਾਮੀ ਦਯਾਨੰਦ ਨਸ਼ਾ ਛੁਡਓ ਕੇਂਦਰ ਵਿਖੇ 10617 ਵਿਅਕਤੀਆਂ ਨੇ ਇਸ ਅਲਾਮਤ ਨੂੰ ਛੱਡਣ ਲਈ ਦਵਾਈ ਦਾ ਸੇਵਣ ਕੀਤਾ ਹੈ।ਸਿਹਤ ਵਿਭਾਗ ਦੇ ਯਤਨਾਂ ਸਦਕਾ 2600 ਤੋਂ ਵੱਧ ਮਰੀਜਾਂ ਦੀ ਦਵਾਈ ਦੀ ਖੁਰਾਕ ਹੁਣ ਬਹੁਤ ਘੱਟ ਗਈ ਹੈ ਅਤੇ ਉਹ ਜਲਦੀ ਹੀ ਨਸ਼ਾ ਛੱਡਣ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਹੋ ਜਾਣਗੇ।
                 ਡਾ: ਸੁਮਿਤ ਸਿੰਘ ਨੇ ਦੱਸਿਆ ਕਿ ਇਨਾਂ ਕਲੀਨਿਕਾਂ ਵਿੱਚ ਸਰਕਾਰ ਵੱਲੋਂ ਜੀਭ ਹੇਠਾਂ ਰੱਖਣ ਵਾਲੀ ਦਵਾਈ ਮੁਫਤ ਦਿੱਤੀ ਜਾਂਦੀ ਹੈ, ਜਿਸ ਦਾ ਕੋਰਸ ਇਕ ਤੋਂ ਦੋ ਸਾਲ ਦਾ ਹੈ। ਉਨਾਂ ਦੱਸਿਆ ਜਿਲੇ ਦੇ ਸਰਕਾਰੀ ਹਸਪਤਾਲ ਜਿਵੇਂ ਕਿ ਸਬ ਡਵੀਜਨ ਹਸਪਤਾਲ ਬਾਬਾ ਬਕਾਲਾ, ਅਜਨਾਲਾ ਅਤੇ ਕਮਿਊਨਟੀ ਸਿਹਤ ਸੈਂਟਰ ਤਰਸਿੱਕਾ, ਮਜੀਠਾ, ਮਾਨਾਂਵਾਲਾ, ਲੋਪੋਕੇ , ਦਿਹਾਤੀ ਸਿਹਤ ਕੇਂਦਰ ਚਵਿੰਡਾ ਦੇਵੀ, ਸੈਂਟਰਲ ਜੇਲ ਅੰਮ੍ਰਿਤਸਰ ਅਤੇ ਸਰਕਾਰੀ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਅੰਮ੍ਰਿਤਸਰ ਵਿਖੇ ਚੱਲ ਰਹੇ ਹਨ ਜਿਥੇ ਨਸ਼ੇ ਤੋਂ ਪੀੜਤ ਵਿਅਕਤੀਆਂ ਨੂੰ ਮੁਫਤ ਦਵਾਈ ਦਿੱਤੀ ਜਾਂਦੀ ਹੈ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …