Thursday, May 28, 2026

ਲੇਖਕ ਮੰਚ ਸਮਰਾਲਾ ਦੀ ਮਾਸਿਕ ਮੀਟਿੰਗ ’ਚ ਸਿਖਰ ਹੋ ਨਿਬੜਿਆ ਜਗਦੀਸ਼ ਖੰਨਾ ਦਾ ਨਾਟਕ ‘ਤਾਲਾਬੰਦੀ’

ਸਮਰਾਲਾ, 10 ਅਗਸਤ (ਇੰਦਰਜੀਤ ਕੰਗ) – ਲੇਖਕ ਮੰਚ ਸਮਰਾਲਾ ਦੀ ਮਾਸਿਕ ਮੀਟਿੰਗ ਮੰਚ ਦੇ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਦੀ ਪ੍ਰਧਾਨਗੀ ਹੇਠ ਕਵਿਤਾ ਭਵਨ ਸਮਰਾਲਾ ਵਿੱਚ ਹੋਈ।ਇਕੱਤਰਤਾ ਵਿੱਚ ਸਾਹਿਤ ਜਗਤ ਦੀ ਵੱਡੀ ਸਖਸ਼ੀਅਤ ਪ੍ਰੋ. ਰਮਨ ਮੁੱਲਾਂਪੁਰ, ਬੁੱਧੀਜੀਵੀ ਗੁਰਭਗਤ ਸਿੰਘ ਮਾਛੀਵਾੜਾ ਦੇ ਨੌਜਵਾਨ ਗਿਆਨ ਸਿੰਘ ਅਤੇ ਐਡਵੋਕੇਟ ਅਮਨਦੀਪ ਸਿੰਘ ਦੇ ਪਿਤਾ ਕਪੂਰ ਸਿੰਘ ਦੀ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ ਗਈ।ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਮੀਟਿੰਗ ਦੌਰਾਨ ਸਮਾਜਿਕ ਦੂਰੀ ਅਤੇ ਸਰਕਾਰੀ ਹਦਾਇਤਾਂ ਦਾ ਖਾਸ ਤੌਰ ‘ਤੇ ਧਿਆਨ ਰੱਖਿਆ ਗਿਆ।
                 ਸੰਸਥਾ ਦੇ ਜਨਰਲ ਸਕੱਤਰ ਰਾਜਵਿੰਦਰ ਸਮਰਾਲਾ ਨੇ ਆਏ ਹੋਏ ਸਾਹਿਤਕਾਰਾਂ ਨੂੰ ‘ਜੀ ਆਇਆ’ ਆਖਣ ਉਪਰੰਤ ਰਚਨਾਵਾਂ ਦਾ ਦੌਰ ਸ਼ੁਰੂ ਹੋਇਆ।ਵਿੱਕੀ ਭੈਣੀ ਸਾਹਿਬ ਨੇ ਸੁਰੀਲੀ ਅਵਾਜ਼ ਵਿੱਚ ਪ੍ਰਦੇਸ ਗਏ ਪੁੱਤ ਅਤੇ ਮਾਪਿਆਂ ਸਾਂਝ ਅਤੇ ਪੀੜਾ ਨੂੰ ਬਾਖੂਬੀ ਬਿਆਨ ਕੀਤਾ।ਗੁਰਸੇਵਕ ਸਿੰਘ ਢਿੱਲੋਂ ਨੇ 35 ਅੱਖਰੀ ਦੋਹੇ ਸੁਣਾ ਕੇ ਮਹਿਫਲ ਵਿੱਚ ਰੰਗ ਬੰਨ ਦਿੱਤਾ।ਨਾਟਕਕਾਰ ਜਗਦੀਸ਼ ਖੰਨਾ ਨੇ ਹਾਜ਼ਰ ਸਾਹਿਤਕਾਰਾਂ ਦੇ ਸਨਮੁੱਖ ਆਪਣੇ ਨਵੇਂ ਲਿਖੇ ਨਾਟਕ ‘ਤਾਲਾਬੰਦੀ’ ਦਾ ਪਾਠ ਕੀਤਾ।ਨਾਟਕ ਦਾ ਵਿਸ਼ਾ ਵਸਤੂ ਲਾਕਡਾਊਨ ਦੇ ਦੌਰਾਨ ਟੁੱਟ ਰਹੀਆਂ ਸਾਝਾਂ ਅਤੇ ਰਿਸ਼ਤਿਆਂ ਨੂੰ ਬਿਆਨ ਕਰਦਾ ਸੀ, ਹਾਜ਼ਰ ਸਾਹਿਤਕਾਰਾਂ ਨੇ ਉਸਾਰੂ ਬਹਿਸ ਤੋਂ ਬਾਅਦ ਇਸ ਨਾਟਕ ਦੀ ਭਰਵੀਂ ਸ਼ਲਾਘਾ ਕੀਤੀ। ਸੂਰੀਆ ਕਾਂਤ ਵਰਮਾ ਦੀ ਕਵਿਤਾ ‘ਪਤਾ ਈ ਨੀ ਲੱਗਿਆ’ ਤੇ ਅਵਤਾਰ ਉਟਾਲ ਦੀ ਕਵਿਤਾ ‘ਪੌਂ ਬਾਰਾਂ’ ਨੂੰ ਵੀ ਖੂਬ ਪਸੰਦ ਕੀਤਾ ਗਿਆ।ਰਾਜਦੀਪ ਦਿਗਪਾਲ ਅਤੇ ਬਲਵੰਤ ਮਾਂਗਟ ਦੇ ਗੀਤ ਦੀ ਵੀ ਸਰਾਹਨਾ ਕੀਤੀ ਗਈ।ਅਖੀਰ ਵਿੱਚ ਸੰਸਥਾ ਦੇ ਪ੍ਰਧਾਨ ਐਡਵੋਕੇਟ ਦਲਜੀਤ ਸ਼ਾਹੀ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
                 ਇਸ ਤੋਂ ਇਲਾਵਾ ਐਡਵੋਕੇਟ ਗਗਨਦੀਪ ਸ਼ਰਮਾ, ਮਾਸਟਰ ਰਾਜਵੀਰ ਸਿੰਘ, ਲਖਬੀਰ ਸਿੰਘ ਬਲਾਲਾ, ਕੁਨਾਲਅਭੈਜੀਤ ਸਿੰਘ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …