ਅੰਮ੍ਰਿਤਸਰ, 11 ਅਗਸਤ (ਪੰਜਾਬ ਪੋਸਟ ਬਿਊਰ) – ਹਲਕਾ ਅਟਾਰੀ ਵਿਧਾਇਕ ਤਰਸੇਮ ਸਿੰਘ ਡੀ.ਸੀ ਵਲੋਂ ਆਪਣੇ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲਣ ਦੀ
ਮੁਹਿੰਮ ਤਹਿਤ ਹਲਕੇ ਦੇ ਪਿੰਡ ਪੰਡੋਰੀ ਵੜੈਚ ਦੀਆਂ ਗਲੀਆਂ ਤੇ ਨਾਲੀਆਂ ਤੋਂ ਇਲਾਵਾ ਹੋਰ ਵਿਕਾਸ ਕਾਰਜ਼ਾਂ ਲਈ 26,50,000 ਦਾ ਚੈਕ ਮੌਜ਼ੂਦਾ ਸਰਪੰਚ ਬੀਬੀ ਪ੍ਰਭਜੀਤ ਕੌਰ ਨੂੰ ਭੇਟ ਕੀਤਾ ਗਿਆ।
ਹਲਕਾ ਵਿਧਾਇਕ ਡੀ.ਸੀ ਨੇ ਕਿਹਾ ਕੇ ਪੰਜਾਬ ਸਰਕਾਰ ਲਗਾਤਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ।ਪਿੰਡ ਪੰਡੋਰੀ ਵੜੈਚ ਦੀ ਪੰਚਾਇਤ ਵਲੋਂ ਤੇਜ਼ੀ ਦੇ ਨਾਲ ਪਿੰਡ ਦੇ ਵਿਕਾਸ ਦਾ ਕੰਮ ਹੋ ਰਿਹਾ ਹੈ।ਇਸ ਲਈ ਅੱਜ ਮੁੜ ਇਸ ਪਿੰਡ ਨੂੰ ਦੁਬਾਰਾ ਗਰਾਂਟ ਦਿੱਤੀ ਗਈ ਹੈ।
ਪਿੰਡ ਦੀ ਸਰਪੰਚ ਬੀਬੀ ਪ੍ਰਭਜੀਤ ਕੌਰ ਨੇ ਦੁਬਾਰਾ ਗਰਾਂਟ ਦੇਣ ‘ਤੇ ਪਿੰਡ ਦੀ ਪੰਚਾਇਤ ਵਲੋਂ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ ਉਹ ਇਸ ਰਕਮ ਨੂੰ ਪੂਰੀ ਇਮਾਨਦਾਰੀ ਨਾਲ ਪਿੰਡ ਦੇ ਵਿਕਾਸ ‘ਤੇ ਖਰਚ ਕਰਨਗੇ ਅਤੇ ਆਉਣ ਵਾਲੇ ਸਮੇਂ ‘ਚ ਪਿੰਡ ਨੂੰ ਸਾਫ ਸੁਥਰਾ ਤੇ ਖੂਬਸੂਰਤ ਬਣਾਇਆ ਜਾਵੇਗਾ।
ਇਸ ਮੌਕੇ ਇੰਦਰਜੀਤ ਸਿੰਘ, ਮੈਂਬਰ ਗੁਰਜੀਤ ਸਿੰਘ, ਰੋਸ਼ਨ ਸਿੰਘ, ਹੀਰਾ ਸਿੰਘ, ਮਨਪ੍ਰੀਤ ਸਿੰਘ, ਸਾਬਕਾ ਸਰਪੰਚ ਇਕਬਾਲ ਸਿੰਘ, ਬਲਾਕ ਸੰਮਤੀ ਮੈਂਬਰ ਮਨਦੀਪ ਸਿੰਘ ਆਧੀ ਆਦਿ ਮੌਜ਼ੂਦ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media