ਲੌਂਗੋਵਾਲ, 11 ਅਗਸਤ (ਜਗਸੀਰ ਲੌਂਗੋਵਾਲ) – ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ‘ਚ ਕੋਰੋਨਾਵਾਇਰਸ ਮਹਾਂਮਾਰੀ ਸਮੇਂ ਲੋੜਵੰਦ ਲੋਕਾਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਲਈ ਕਰੀਬ 50 ਲੱਖ ਰੁਪਏ ਖਰਚ ਕੀਤੇ ਚੁੱਕੇ ਹਨ।ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਿਡ ਦੇ ਬਚਾਅ ਅਤੇ ਫੈਲਾਅ ਨੂੰ ਰੋਕਣ ਲਈ ਆਰੰਭ ਕੀਤੇ ਮਿਸ਼ਨ ਫਤਹਿ ’ਚ ਸਮੇਂ ਸਮੇਂ ਸਮੁੱਚੀਆਂ ਪੰਚਾਇਤਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਮਿਲਿਆ ਹੈ।ਇਸ ਸੰਕਟ ਦੀ ਘੜੀ ਸਮੇਂ ਕਰਫਿਊ/ਲਾਕਡਾਊਨ ਦੀ ਸਥਿਤੀ ਵੇਲੇ ਰਾਜ ਸਰਕਾਰ ਵਲੋਂ ਹਰੇਕ ਗਰਾਮ ਪੰਚਾਇਤ ਨੂੰ 50 ਹਜ਼ਾਰ ਰੁਪਏ ਲੋੜਵੰਦਾਂ ਪਰਿਵਾਰਾਂ ਲਈ ਸਰਕਾਰੀ ਫੰਡਾਂ ਵਿਚੋਂ ਖਰਚ ਕਰਨ ਦੇ ਆਦੇਸ਼ ਪ੍ਰਾਪਤ ਹੋਏ ਸਨ।ਪ੍ਰੰਤੂ ਸਮੁੱਚੀਆਂ ਗਰਾਮ ਪੰਚਾਇਤਾਂ ਵਲੋਂ ਮਾਨਵਤਾ ਦੀ ਇਸ ਭਲਾਈ ਦੇ ਕਾਰਜ਼ ‘ਚ ਨਿੱਜੀ ਤੌਰ ਤੇ ਵੀ ਵੱਧ ਚੜ੍ਹ ਕੇ ਯੋਗਦਾਨ ਪਾਇਆ ਗਿਆ। ਉਨ੍ਹਾਂ ਪੰਚਾਇਤਾਂ ਵਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਰੋਨਾਵਾਇਰਸ ਦੇ ਸਮੇਂ ਸਹਿਯੋਗ ਕਰਨ ਲਈ ਕੀਤੇ ਸ਼ਲਾਘਾਯੋਗ ਕਾਰਜ਼ਾਂ ਲਈ ਧੰਨਵਾਦ ਕੀਤਾ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਜਿੰਦਰ ਸਿੰਘ ਬਤਰਾ ਨੇ ਦੱਸਿਆ ਕਿ ਪਿੰਡਾਂ ਵਿੱਚ ਗਰਾਮ ਪੰਚਾਇਤਾਂ ਵਲੋਂ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾ ਕੇ ਪਿੰਡਾਂ ਦੀਆਂ ਗਲੀਆ ਨਾਲੀਆਂ ਅਤੇ ਹੋਰ ਸਾਂਝੀਆਂ ਥਾਵਾਂ ’ਤੇ ਸਫਾਈ ਦੇ ਨਾਲ ਹੁਣ ਤੱਕ ਤਿੰਨ ਵਾਰ ਰੋਗਾਣੂ ਮੁਕਤ ਸਪਰੇਅ (ਸੋਡੀਅਮ ਹਾਈਪੋਕਲੋਰਾਈਡ) ਨਾਲ ਸੈਨੀਟਾਈਜ਼ ਕਰਵਾਇਆ ਜਾ ਚੁੱਕਿਆ ਹੈ ਅਤੇ ਕੋਵਿਡ ਤੋਂ ਬਚਾਅ ਤੇ ਸਾਵਧਾਨੀਆਂ ਬਾਰੇ ਜਾਗਰੂਕਤਾ ਸਮੱਗਰੀ ਵੀ ਵੰਡੀ ਗਈ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …