Sunday, February 22, 2026

ਪੀ.ਐਮ.ਏ.ਵਾਈ ਸਕੀਮ ਅਧੀਨ ਪਿੰਡ ਜੰਗਲ ਦੇ 12 ਲੋਕਾਂ ਨੂੰ ਬਣਾ ਕੇ ਦਿੱਤੇ ਪੱਕੇ ਘਰ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਸਮਾਰਟ ਬਣ ਕੇ ਪਿੰਡ ਲਈ ਬਣਿਆ ਸ਼ਾਨ

ਪਠਾਨਕੋਟ, 11 ਅਗਸਤ (ਪੰਜਾਬ ਪੋਸਟ ਬਿਊਰੋ) – ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਉਪਰਾਲੇ ਕਰ ਰਹੀ ਹੈ।ਇਸ ਅਧੀਨ ਜਿੱਥੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਵਾ ਕੇ, ਸਕੂਲਾਂ ਦੀ ਹਾਲਤ ਵਿੱਚ ਸੁਧਾਰ ਕਰਕੇ, ਸ਼ਮਸ਼ਾਨ ਘਾਟ ਦੀ ਉਸਾਰੀ ਕਰਕੇ ਜਾਂ ਪਿੰਡ ਵਿੱਚੋਂ ਗੰਦੇ ਪਾਣੀ ਦੀ ਨਿਵਾਸੀ ਪਿੰਡ ਤੋਂ ਬਾਹਰ ਕਰਕੇ ਲੋਕਾਂ ਨੂੰ ਸੁਵਿਧਾਵਾਂ ਦਿੱਤੀਆਂ ਹਨ।ਉਥੇੇ ਹੀ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਪਿੰਡ ਜੰਗਲ ਦੇ ਹੀ ਬਹੁਤ ਸਾਰੇ ਪਰਿਵਾਰਾਂ ਨੂੰ ਵਿਕਾਸ ਕਾਰਜਾਂ ਦੇ ਚੱਲਦਿਆਂ ਸਿਰ ਤੇ ਪੱਕੀ ਛੱਤ ਨਸੀਬ ਹੋਈ ਹੈ।
             ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਰਿਕਾਰਡ ਤੋੜ ਵਿਕਾਸ ਕਾਰਜ ਕੀਤੇ ਜਾ ਰਹੇ ਹਨ।ਇਸ ਹੀ ਲੜੀ ਦੇ ਚਲਦਿਆਂ ਪਿੰਡ ਜੰਗਲ ਵਿੱਚ ਪੀ.ਐਮ.ਏ.ਵਾਈ ਸਕੀਮ ਦੇ ਅਧੀਨ ਪਿੰਡ ਦੇ ਕਰੀਬ 12 ਪਰਿਵਾਰ ਜਿਨ੍ਹਾਂ ਵਿੱਚ ਸਕੁੰਤਲਾ ਦੇਵੀ, ਅੱਚਲ ਕੁਮਾਰ, ਅਰਜੁਨ ਕੁਮਾਰ, ਪ੍ਰੇਮ ਚੰਦ, ਜਨਕ ਰਾਜ, ਸਵਰਨ ਕੁਮਾਰ, ਜੋਗਿੰਦਰ ਪਾਲ, ਪਲਵਿੰਦਰ ਕੁਮਾਰ, ਅਸ਼ੋਕ ਕੁਮਾਰ, ਗੁਰੋ ਦੇਵੀ, ਸੱਤਿਆ ਦੇਵੀ ਅਤੇ ਦੇਸ ਰਾਜ ਨੂੰ ਸਰਕਾਰ ਵੱਲੋਂ ਪੱਕੇ ਘਰ ਬਣਾ ਕੇ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਕਿ ਉਪਰੋਕਤ ਸਕੀਮ ਅਧੀਨ ਸਾਲ 2018-19 ਦੋਰਾਨ ਪੀ.ਐਮ.ਏ.ਵਾਈ ਸਕੀਮ ਅਧੀਨ ਲਾਭਪਾਤਰੀਆਂ ਨੂੰ 1,20,000 ਰੁਪਏ ਦੀ ਗਰਾਂਟ ਅਤੇ ਮਗਨਰੇਗਾ ਵਿੱਚ 90 ਦਿਹਾੜੀਆਂ ਲਗਾ ਕੇ ਘਰ ਬਣਾ ਕੇ ਦਿੱਤੇ ਹਨ।ਲੋਕਾਂ ਵੱਲੋਂ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ।
   ਪਿੰਡ ਦੀਆਂ ਗਲੀਆਂ ਨਾਲੀਆਂ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ
             ਸਾਲ 2019-20 ਦੋਰਾਨ ਗਰਾਮ ਪੰਚਾਇਤ ਨੂੰ ਸਰਕਾਰ ਵੱਲੋਂ ਆਰ.ਡੀ.ਐਫ਼ ਸਕੀਮ ਅਧੀਨ 1 ਲੱਖ ਰੁਪਏ, 14ਵੇਂ ਵਿੱਤ ਕਮਿਸ਼ਨ ਅਧੀਨ 1.90 ਲੱਖ ਰੁਪਏ ਦੀ ਗਰਾਂਟ ਗਲੀਆਂ ਨਾਲੀਆਂ ਦੀ ਉਸਾਰੀ ਲਈ ਪ੍ਰਾਪਤ ਹੋਈ ਸੀ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 60 ਹਜਾਰ ਰੁਪਏ ਲੇਬਰ ਤੇ ਖਰਚ ਕਰਕੇ ਕੁਲ 3.50 ਲੱਖ ਰੁਪਏ ਦੀ ਗਰਾਂਟ ਨਾਲ ਪਿੰਡ ਵਿੱਚ ਗਲੀਆਂ ਨਾਲੀਆਂ ਦੀ ਉਸਾਰੀ ਕਰਵਾਈ ਗਈ ਹੈ।
                 ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਚਾਇਤ ਵੱਲੋਂ ਸਾਲ 2019-20 ਦੋਰਾਨ 8 ਲੱਖ ਰੁਪਏ ਮਗਨਰੇਗਾ ਸਕੀਮ ਅਤੇ 1 ਲੱਖ ਰੁਪਏ ਪੰਚਾਇਤ ਫੰਡ ਵਿੱਚੋਂ ਖਰਚ ਕਰਕੇ 980 ਫੁੱਟ ਦੀ ਲੰਬਾਈ ਦੇ ਨਿਕਾਸੀ ਨਾਲੇ ਦੀ ਉਸਾਰੀ ਕਰਵਾਈ ਗਈ।ਇਸ ਤੋਂ ਇਲਾਵਾ ਸਾਲ 2018-19 ਦੋਰਾਨ ਸਰਕਾਰ ਵੱਲੋਂ ਪ੍ਰਾਪਤ 4 ਲੱਖ ਰੁਪਏ ਦੀ ਗਰਾਂਟ ਨਾਲ ਪਿੰਡ ਦੇ ਸਮਸਾਨ ਘਾਟ ਦੀ ਉਸਾਰੀ ਕਰਵਾਈ ਗਈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਸਮਾਰਟ ਬਣ ਕੇ ਪਿੰਡ ਲਈ ਬਣਿਆ ਸ਼ਾਨ
               ਜਿਕਰਯੋਗ ਹੈ ਕਿ ਪਿੰਡ ਜੰਗਲ ਦੇ ਮੁੱਖ ਮਾਰਗ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਮੁੱਖ ਗੇਟ ਦੀ ਲੁੱਕ ਪਿੰਡ ਦੀ ਸੋਭਾ ਨੂੰ ਹੋਰ ਵਧਾਉਂਦਾ ਹੈ।ਸਾਲ 2019-20 ਵਿੱਚ ਮਗਨਰੇਗਾ ਅਧੀਨ 4 ਲੱਖ ਰੁਪਏ ਅਤੇ 14ਵੇਂ ਵਿੱਤ ਕਮਿਸ਼ਨ ਅਧੀਨ 60 ਹਜਾਰ ਰੁਪਏ ਖਰਚ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਵਿੱਚ ਕਮਰਿਆਂ ਦਾ ਨਿਰਮਾਨ, ਇੰਟਰਲਾਕ ਟਾਇਲਾਂ ਲਗਾਈਆਂ, ਵਾਲ ਪੇਟਿੰਗ ਕਰਵਾ ਕੇ ਸਕੂਲ ਦੀ ਦਿੱਖ ਨੂੰ ਹੋਰ ਵੀ ਆਕਰਸ਼ਿਤ ਬਣਾਇਆ ਗਿਆ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …