Sunday, March 15, 2026

ਮੰਗਲਵਾਰ ਨੂੰ ਜਿਲ੍ਹਾ ਪਠਾਨਕੋਟ ਚੋਂ 27 ਹੋਰ ਲੋਕ ਕਰੋਨਾ ਪਾਜ਼ਟਿਵ

ਜਿਲ੍ਹਾ ਪਠਾਨਕੋਟ ‘ਚ ਕੁੱਲ 627 ਕਰੋਨਾ ਪਾਜ਼ਟਿਵ, 410 ਹੋਏ ਰਿਕਵਰ, ਐਕਟਿਵ ਕੇਸ 203

ਪਠਾਨਕੋਟ, 11 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਮੰਗਲਵਾਰ ਨੂੰ 210 ਲੋਕਾਂ ਦੀ ਮੈਡੀਕਲ ਰਿਪੋਰਟ ਆਈ।ਜਿਸ ਵਿੱਚ 20 ਲੋਕ ਕਰੋਨਾ ਪਾਜ਼ਟਿਵ ਅਤੇ 190 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਨੈਗੇਟਿਵ ਹੈ। ਇਸ ਤੋਂ ਇਲਾਵਾ 6 ਲੋਕ ਐਂਟੀਜਨ ਟੈਸਟ ਚੋਂ ਕਰੋਨਾ ਪਾਜ਼ਟਿਵ ਆਏ ਅਤੇ ਇੱਕ ਪਿਛਲੇ ਦਿਨ ਦੋਰਾਨ ਜਿਸ ਕਰੋਨਾ ਪਾਜ਼ਟਿਵ ਦੀ ਇਲਾਜ ਦੋਰਾਨ ਮੋਤ ਹੋ ਗਈ ਸੀ।ਉਨ੍ਹਾਂ ਦੇ ਨਾਲ ਸਬੰਧਤ ਕਰੋਨਾ ਪਾਜ਼ਟਿਵ ਆਇਆ ਹੈ।ਇਸ ਤਰ੍ਹਾਂ ਨਾਲ ਮੰਗਲਵਾਰ ਨੂੰ ਜਿਲ੍ਹਾ ਪਠਾਨਕੋਟ ਵਿੱਚ ਕੁੱਲ 27 ਲੋਕ ਕਰੋਨਾ ਪਾਜ਼ੀਟਿਵ ਆਏ।ਅੱਜ ਸਰਕਾਰ ਦੀ ਡਿਸਚਾਰਜ ਪਾਲਿਸੀ ਦੇ ਅਧੀਨ 5 ਲੋਕ ਜਿਨ੍ਹਾਂ ਵਿੱਚ ਕਰੋਨਾ ਦਾ ਕਿਸੇ ਪ੍ਰਕਾਰ ਦਾ ਕੋਈ ਲੱਛਣ ਨਹੀਂ ਪਾਇਆ ਗਿਆ ਅਤੇ ਉਨ੍ਹਾਂ ਵੱਲੋਂ ਨਿਰਧਾਰਤ ਸਮਾਂ ਪੂਰਾ ਕਰਨ ਤੇ ਉਨ੍ਹਾਂ ਨੂੰ ਆਪਣੇ ਘਰ੍ਹਾਂ ਲਈ ਰਵਾਨਾ ਕੀਤਾ ਗਿਆ।
               ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਹਰੇਕ ਨਾਗਰਿਕ ਇਹ ਯਕੀਨੀ ਬਣਾਏ ਕਿ ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਗੁਰਜ਼ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਮਾਸਕ ਦਾ ਪ੍ਰਯੋਗ ਹਰੇਕ ਵਿਅਕਤੀ, ਮਹਿਲਾਵਾਂ, ਬੱਚੇ ਅਤੇ ਬਜੂਰਗਾਂ ਵੱਲੋਂ ਕਰਨਾ ਯਕੀਨੀ ਬਣਾਇਆ ਜਾਵੇ।
               ਉਨ੍ਹਾਂ ਦੱਸਿਆ ਕਿ ਹੁਣ ਜਿਲ੍ਹਾ ਪਠਾਨਕੋਟ ਵਿੱਚ ਮੰਗਲਵਾਰ ਨੂੰ ਕੁੱਲ 627 ਕੇਸ ਕਰੋਨਾ ਪਾਜ਼ਟਿਵ ਦੇ ਹਨ।ਜਿਨ੍ਹਾਂ ਵਿੱਚੋਂ 410 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ।ਉਨ੍ਹਾ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ 203 ਕੇਸ ਕਰੋਨਾ ਪਾਜ਼ਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 14 ਲੋਕਾਂ ਦੀ ਕਰੋਨਾ ਪਾਜ਼ਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।
                 ਡੀ.ਸੀ ਨੇ ਦੱਸਿਆ ਕਿ ਅੱਜ ਜਿਨ੍ਹਾਂ 27 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ।ਉਨ੍ਹਾਂ ਵਿੱਚੋਂ 9 ਘਰਥੋਲੀ ਮੁਹੱਲਾ, 1 ਪਿੰਡ ਘੋਹ, 1 ਪੰਗੋਲੀ , 9 ਸਰੀਫ ਚੱਕ ਦੇ ਹਨ। ਇਸ ਤੋਂ ਇਲਾਵਾ ਐਂਟੀਜਨ ਟੈਸਟ ਵਿੱਚੋਂ ਕਰੋਨਾ ਪਾਜੀਟਿਵ ਆਏ 6 ਲੋਕਾਂ ਵਿੱਚੋਂ 1 ਚਾਰ ਮਰਲਾ ਕਵਾਟਰ, 1 ਧੀਰਾ, ਇੱਕ ਮਹਿਲਾ ਜੋ ਡਾਕਟਰ ਦੀ ਪਤਨੀ ਹੈ,1 ਬਜਰੀ ਕੰਪਨੀ, 1 ਉਪਰਲਾ ਜੁਗਿਆਲ ਅਤੇ ਇੱਕ ਢਾਂਗੂ ਰੋਡ, ਇਸ ਤੋਂ ਇਲਾਵਾ ਪਿਛਲੇ ਦਿਨ ਜਿਸ ਕਰੋਨਾ ਪਾਜ਼ਟਿਵ ਦੀ ਮੋਤ ਹੋਈ ਹੈ ਇੱਕ ਉਸ ਨਾਲ ਸਬੰਧਤ ਕਰੋਨਾ ਪਾਜ਼ਟਿਵ ਆਇਆ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਨ੍ਹਾਂ 5 ਲੋਕਾਂ ਨੂੰ ਅੱਜ ਕਿਸੇ ਤਰ੍ਹਾਂ ਦਾ ਲੱਛਣ ਨਾ ਹੋਣ ਤੇ ਘਰ ਭੇਜਿਆ ਗਿਆ ਹੈ ਉਨ੍ਹਾਂ ਵਿੱਚੋਂ 3 ਲੋਕ ਆਰਮੀ ਨਾਲ ਸਬੰਧਤ ਹਨ ਅਤੇ 2 ਲੋਕ ਸੈਨਗੜ ਦੇ ਹਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …