Monday, July 27, 2026

ਕਪੂਰਥਲਾ ਜਿਲ੍ਹੇ ‘ਚ ਉਚ ਜੋਖਮ ਵਾਲੇ ਖੇਤਰਾਂ ਵਿੱਚ ਕਰੋਨਾ ਦੀ ਸਮੂਹਿਕ ਟੈਸਟਿੰਗ ਸ਼ੁਰੂ

ਕਪੂਰਥਲਾ ਤੇ ਫਗਵਾੜਾ ਸਬ ਡਵਿਜ਼ਨਾਂ ਵਿਚ ਲਏ ਗਏ ਨਮੂਨੇ

ਕਪੂਰਥਲਾ/ ਫਗਵਾੜਾ, 11 ਅਗਸਤ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਅੰਦਰ ਕਰੋਨਾ ਦੇ ਤੇਜੀ ਨਾਲ ਵਧ ਰਹੇ ਕੇਸਾਂ ਦੀ ਪਛਾਣ ਕਰਕੇ ਉਨਾਂ ਦੇ ਇਲਾਜ ਤੇ ਆਈਸੋਲੇਸ਼ਨ ਲਈ ਉੱਚ ਜੋਖਮ ਵਾਲੇ ਖੇਤਰਾਂ ਜਿਵੇਂ ਕਿ ਫੈਕਟਰੀਆਂ/ਕਾਰਖਾਨਿਆਂ/ ਸੰਘਣੀ ਅਬਾਦੀ ਵਾਲੇ ਖੇਤਰਾਂ ਵਿਚ ਸਮੂਹਿਕ ਟੈਸਟਿੰਗ ਦੀ ਵਿਵਸਥਾ ਸ਼ੁਰੂ ਕੀਤੀ ਗਈ ਹੈ।
         ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਅਜਿਹੇ ਖੇਤਰਾਂ ਵਿਚੋਂ ਕਰੋਨਾ ਨੂੰ ਫੈਲਣ ਤੋਂ ਰੋਕਣ ਲਈ ਮਾਸ ਟੈਸਟਿੰਗ ਦੀ ਸ਼ੁਰੂਆਤ ਕੀਤੀ ਗਈ ਹੈ।ਜਿਥੇ ਪਹਿਲਾਂ ਤੇਜ਼ੀ ਨਾਲ ਕੇਸ ਸਾਹਮਣੇ ਆ ਰਹੇ ਹਨ ਅਤੇ ਜਿਆਦਾਤਾਰ ਕੇਸ ਪਹਿਲੇ ਪਾਜ਼ਟਿਵ ਕੇਸਾਂ ਦੇ ਸੰਪਰਕ ਵਾਲੇ ਹੀ ਹਨ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਟੈਸਟਿੰਗ ਸਮਰ ਥਾ ਵਧਾਉਣ ਲਈ 4 ਜਿਲਿਆਂ ਵਿਚ ਵਿਸ਼ੇਸ਼ ਲੈਬਾਂ ਦੀ ਸ਼ੁਰੂਆਤ ਕੀਤੀ ਗਈ ਹੈ।ਜਿਸ ਤਹਿਤ ਕਪੂਰਥਲਾ ਜਿਲ੍ਹੇ ਦੇ ਨਮੂਨੇ ਅੰਮ੍ਰਿਤਸਰ ਵਿਖੇ ਹਾਲ ਹੀ ‘ਚ ਸ਼ੁਰੂ ਕੀਤੀ ਲੈਬ ਵਿਚ ਟੈਸਟ ਕੀਤੇ ਜਾਣਗੇ।ਉਨਾਂ ਕਿਹਾ ਕਿ ਅਜਿਹੇ ਪਿੰਡ ਜਿਥੇ ਪਹਿਲਾਂ ਕਰੋਨਾ ਦੇ ਕੇਸ ਸਾਹਮਣੇ ਆਏ ਹਨ. ਉਥੇ ਵੀ ਸਮੂਹਿਕ ਪਿੰਡ ਦੀ ਸਕਰੀਨਿੰਗ ਕਰਨ ਦੇ ਨਾਲ-ਨਾਲ ਪਹਿਲੇ ਪਾਜ਼ਟਿਵ ਕੇਸਾਂ ਦੇ ਨੇੜਲੇ ਸੰਪਰਕ ਵਾਲਿਆਂ ਦੇ ਨਮੂਨੇ ਲਏ ਜਾਣਗੇ।
ਅੱਜ ਕਪੂਰਥਲਾ ਸਬ ਡਿਵੀਜ਼ਨ ਵਿਚ 195 ਨਮੂਨੇ ਇਕੱਤਰ ਕੀਤੇ ਗਏ।ਜਿਸ ਵਿਚ ਕੇਂਦਰੀ ਜੇਲ੍ਹ ਤੋਂ 82, ਡੇਰਾ ਜੱਗੂ ਸ਼ਾਹ ਤੋਂ 33, ਅੰਮ੍ਰਿਤ ਬਜਾਰ ਤੋਂ 58 ਨਮੂਨੇ ਲਏ ਗਏ। ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ ਨੇ॥ਦੱਸਿਆ ਕਿ ਲੋਕਾਂ ਨੂੰ ਕਰੋਨਾ ਟੈਸਟ ਦਾ ਨਮੂਨਾ ਦੇਣ ਵਾਸਤੇ ਪ੍ਰੇਰਣ ਲਈ ਸਬੰਧਿਤ ਹਲਕੇ ਦੇ ਕੌਸਲਰਾਂ ਤੇ ਮੋਹਤਬਰ ਵਿਅਕਤੀਆਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ।
                ਫਗਵਾੜਾ ਵਿਖੇ ਅੱਜ ਜੇ.ਸੀ.ਟੀ ਮਿੱਲ ਵਿਖੇ ਵਿਸ਼ੇਸ਼ ਕੈਂਪ ਲਾਇਆ ਗਿਆ।ਜਿਸ ਵਿਚ 50 ਤੋਂ ਜਿਆਦਾ ਨਮੂਨੇ ਇਕੱਤਰ ਕੀਤੇ ਗਏ।ਐਸ.ਡੀ.ਐਮ ਪਵਿੱਤਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ 5 ਵਿਸ਼ੇਸ਼ ਟੀਮਾਂ ਨੂੰ ਸੰਘਣੀ ਆਬਦੀ ਵਾਲੇ ਖੇਤਰਾਂ ਵਿਚ ਨਮੂਨੇ ਇਕੱਤਰ ਕਰਨ ਲਈ ਤਾਇਨਾਤ ਕੀਤਾ ਜਾ ਰਿਹਾ ਹੈ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …