ਸੰਗਰੂਰ, 12 ਅਗਸਤ (ਜਗਸੀਰ ਲੌਂਗੋਵਾਲ) – ਕਿਰਤੀ ਕਿਸਾਨ ਯੂਨੀਅਨ ਨੇ ਸਲਾਈਟ ਸੰਸਥਾ ਦੇ ਗੇਟ ਅੱਗੇ ਲਾਇਆ ਜਾਣ ਵਾਲਾ ਧਰਨਾ 1 ਸਤੰਬਰ ਤੱਕ
ਮੁਲਤਵੀ ਕਰ ਦਿੱਤਾ ਹੈ।ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਭਰਪੂਰ ਸਿੰਘ ਦੁੱਗਾਂ ਨੇ ਦੱਸਿਆ ਕਿ ਕਿਸਾਨਾਂ ਦੀਆਂ ਮੁਸ਼ਕਿਲਾਂ ਸਬੰਧੀ ਅੱਜ ਨਾਇਬ ਤਹਿਸੀਲਦਾਰ ਮੈਡਮ ਊਸ਼ਾ ਰਾਣੀ ਅਤੇ ਸਲਾਈਟ ਸੰਸਥਾ ਦੇ ਸਕਿਓਰਟੀ ਇੰਚਾਰਜ ਇੰਦਰਾਜ ਸਿੰਘ, ਮਨਦੀਪ ਸਿੰਘ ਨਾਲ ਇੱਕ ਮੀਟਿੰਗ ਸਲਾਈਟ ਵਿਖੇ ਕੀਤੀ ਗਈ। ਜਿਸ ਤੋਂ ਬਾਅਦ ਸਲਾਇਟ ਸੰਸਥਾ ਦੇ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਨਹਿਰੀ ਖਾਲ ਅਤੇ ਰਸਤੇ ਦੀ ਕਰਵਾਈ ਜਾ ਰਹੀ ਰਿਪੇਅਰ ਦਾ ਮੌਕਾ ਦਿਖਾਇਆ ਗਿਆ ਅਤੇ ਸਲਾਇਟ ਦੇ ਅਧਿਕਾਰੀਆਂ ਨੇ 1 ਸਤੰਬਰ ਤੱਕ ਮਿਲ ਕੇ ਬਾਕੀ ਮਸਲੇ ਦਾ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਹੈ।ਕਿਸਾਨ ਆਗੂਆਂ ਨੇ ਸੰਤੁਸ਼ਟ ਹੁੰਦੇ ਹੋਏ ਸਲਾਇਟ ਦੇ ਮੇਨ ਗੇਟ ਅੱਗੇ ਅੱਜ ਦਿੱਤਾ ਜਾਣ ਵਾਲਾ ਧਰਨਾ 1 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਹੈ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਇਕਾਈ ਕੈਂਬੋਵਾਲ ਦੇ ਪ੍ਰਧਾਨ ਦਰਸ਼ਨ ਸਿੰਘ ਜੱਸੇਕਾ, ਸਰਪੰਚ ਜਗਦੇਵ ਸਿੰਘ, ਮਿੱਠੂ ਸਿੰਘ, ਜੱਗਰ ਸਿੰਘ ਦੁੱਗਾਂ, ਸਾਹਿਬ ਸਿੰਘ ਤਕੀਪੁਰ ਸਮੇਤ ਵੱਡੀ ਗਿਣਤੀ ‘ਚ ਕਿਸਾਨ ਹਾਜ਼ਰ ਸਨ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media