Sunday, March 15, 2026

ਜਿਲ੍ਹੇ ’ਚ ਲਾਏ 2.82 ਲੱਖ ਬੂਟਿਆਂ ਦੀ ਸੰਭਾਲ ਕਰ ਰਹੇ ਹਨ 1024 ਵਣ ਮਿੱਤਰ – ਡਿਪਟੀ ਕਮਿਸ਼ਨਰ

ਹੁਣ ਤੱਕ 57,344 ਦਿਹਾੜੀਆਂ ਦੀ ਕੀਤੀ 1,50,81,472 ਰੁਪਏ ਅਦਾਇਗੀ – ਬੱਤਰਾ

ਸੰਗਰੂਰ, 12 ਅਗਸਤ (ਜਗਸੀਰ ਲੌਂਗੋਵਾਲ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਵ ਨੂੰ ਯਾਦਗਾਰੀ ਬਣਾਉਣ ਲਈ ਸੂਬੇ ਦੇ ਹਰ ਪਿੰਡ ’ਚ 550 ਬੂਟੇ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ।ਇਸੇ ਤਹਿਤ ਸੰਗਰੂਰ ਜ਼ਿਲ੍ਹੇ ਦੀਆਂ 512 ਗ੍ਰਾਮ ਪੰਚਾਇਤਾਂ ’ਚ 2 ਲੱਖ 81 ਹਜ਼ਾਰ 600 ਬੂਟੇ ਲਗਾਏ ਗਏ ਹਨ।ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਮੁਫ਼ਤ ਬੂਟੇ ਵੰਡਣ ਦੇ ਨਾਲ-ਨਾਲ ਪੰਜਾਬ ਸਰਕਾਰ ਵਲੋਂ ਇਨ੍ਹਾਂ ਦੀ ਸੁਚੱਜੀ ਸਾਂਭ-ਸੰਭਾਲ ਲਈ ਪ੍ਰਤੀ ਪੰਚਾਇਤ ਦੋ ਵਣ ਮਿੱਤਰ ਤੈਨਾਤ ਕਰਨ ਦੀ ਵੀ ਹਦਾਇਤ ਕੀਤੀ ਗਈ ਸੀ।ਉਨ੍ਹਾਂ ਕਿਹਾ ਕਿ ਇਸੇ ਤਹਿਤ ਸੰਗਰੂਰ ਜ਼ਿਲ੍ਹੇ ’ਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਮਗਨਰੇਗਾ ਸਕੀਮ ਅਧੀਨ ਕੰਮ ਕਰ ਰਹੇ ਵਰਕਰਾਂ ’ਚੋਂ 1024 ਵਣ ਮਿੱਤਰਾਂ ਦੀ ਤੈਨਾਤੀ ਕੀਤੀ ਗਈ ਹੈ।
                 ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਵਣ ਮਿੱਤਰ ਕੋਵਿਡ-19 ਦੀ ਮਹਾਂਮਾਰੀ ਦੌਰਾਨ ਵੀ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਂਦੇ ਰਹੇ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਵਣ ਮਿੱਤਰਾਂ ਦੀ ਮਿਹਨਤ ਸਦਕਾ ਹੀ ਪਿੰਡਾਂ ’ਚ ਨਾਮਾਤਰ ਬੂਟੇ ਸੁੱਕੇ ਹਨ ਅਤੇ ਜਿਹੜੇ ਕਿਸੇ ਕਾਰਨ ਸੁੱਕ ਵੀ ਗਏ ਸਨ, ਉਨ੍ਹਾਂ ਦੀ ਜਗ੍ਹਾ ’ਤੇ ਰੁੱਤ ਦੇ ਹਿਸਾਬ ਨਾਲ ਨਵੇਂ ਬੂਟੇ ਲਗਾਉਣੇ ਯਕੀਨੀ ਬਣਾਏ ਗਏ ਹਨ।
                  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜਿੰਦਰ ਸਿੰਘ ਬੱਤਰਾ ਨੇ ਦੱਸਿਆ ਕਿ ਹਰ ਪਿੰਡ ’ਚ 550 ਬੂਟੇ ਲਗਾ ਗਏ ਸਨ।ਜਿੰਨਾਂ ਦੀ ਸੰਭਾਲ ਲਈ ਸੰਗਰੂਰ ਜ਼ਿਲ੍ਹੇ ’ਚ ਹੁਣ ਤੱਕ ਵਣ ਮਿੱਤਰਾਂ ਨੂੰ 57,344 ਦਿਹਾੜੀਆਂ ਰੁਜ਼ਗਾਰ ਦੇ ਕੇ ਲਗਭਗ 1,50,81,472 ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਵਣ ਮਿੱਤਰਾਂ ਦੀ ਤੈਨਾਤੀ ਜਾਰੀ ਰੱਖੀ ਜਾਵੇਗੀ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …