Tuesday, September 22, 2026

ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੇ ਆਮ ਲੋਕਾਂ ਨੂੰ ਕੋਵਿਡ-19 ਟੈਸਟ ਕਰਵਾਉਣ ਦੀ ਕੀਤੀ ਅਪੀਲ

ਅੰਮ੍ਰਿਤਸਰ, 15 ਅਗਸਤ (ਸੁਖਬੀਰ ਸਿੰਘ) – ਗੁਰੂ ਨਾਨਕ ਹਸਪਤਾਲ ਤੋਂ ਕੋਰੋਨਾ ਨੂੰ ਹਰਾ ਕੇ ਘਰ ਨੂੰ ਜਾ ਰਹੇ ਜਿਲ੍ਹਾ ਪਠਾਨਕੋਟ ਦੇ ਵਾਸੀ ਜਸਵੰਤ ਸਿੰਘ ਨੇ ਦੱਸਿਆ ਹੈ ਕਿ ਉਸ ਨੂੰ ਬੁਖਾਰ ਦੀ ਸਮੱਸਿਆ ਹੋਈ ਤਾਂ ਪਠਾਨਕੋਟ ਸਰਕਾਰੀ ਹਸਪਤਾਲ ਗਿਆ, ਜਿੰਨਾ ਕੋਰੋਨਾ ਟੈਸਟ ਕਰਵਾਇਆ ਅਤੇ ਟੈਸਟ ਪਾਜ਼ਟਿਵ ਆਉਣ ਤੇ ਉਸ ਨੂੰ ਇਲਾਜ਼ ਲਈ ਅੰਮ੍ਰਿਤਸਰ ਭੇਜ ਦਿੱਤਾ।ਇਥੇ ਡਾ. ਤਰਸੇਮ ਸਿੰਘ ਦੀ ਵਾਰਡ ਵਿੱਚ ਇਲਾਜ਼ ਹੋਇਆ ਅਤੇ ਅੱਜ ਠੀਕ ਹੋ ਕੇ ਆਪਣੇ ਘਰ ਨੂੰ ਜਾ ਰਿਹਾ ਹਾਂ। ਉਨਾਂ ਕਿਹਾ ਕਿ ਜੇਕਰ ਟੈਸਟ ਨਾ ਕਰਵਾਉਂਦਾ ਤਾਂ ਯਕੀਨਨ ਉਸ ਦਾ ਸਾਰਾ ਪਰਿਵਾਰ ਕੋਰੋਨਾ ਦਾ ਸ਼ਿਕਾਰ ਹੁੰਦਾ।ਉਨਾਂ ਸਾਰੇ ਸ਼ੱਕੀ ਵਿਅਕਤੀਆਂ ਨੂੰ ਆਪਣਾ ਕੋਵਿਡ ਟੈਸਟ ਕਰਵਾਉਣ ਦੀ ਅਪੀਲ ਕੀਤੀ।
                             ਇਸੇ ਦੌਰਾਨ ਚਿੱਟਾ ਕਟੜਾ ਵਾਸੀ ਪਵਨ ਕੁਮਾਰ ਨੇ ਦੱਸਿਆ ਕਿ ਮੇਰੇ ਇਲਾਕੇ ਵਿਚੋਂ ਕੋਵਿਡ ਕੇਸ ਆਏ ਹੋਣ ਕਾਰਨ ਹੀ ਉਸ ਨੇ ਆਪਣਾ ਟੈਸਟ ਕਰਵਾ ਲਿਆ ਜੋ ਕਿ ਪਾਜ਼ਟਿਵ ਆਇਆ।ਇਥੋਂ ਉਹ ਗੁਰੂ ਨਾਨਕ ਹਸਪਤਾਲ ਆਇਆ ਅਤੇ ਇਲਾਜ ਕਰਵਾਇਆ, ਜੋ ਕਿ ਬਹੁਤ ਵਧੀਆ ਰਿਹਾ।ਉਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਇੱਛਾ ਨਾਲ ਟੈਸਟ ਕਰਵਾਉਣ ‘ਤੇ ਜੇਕਰ ਪਾਜ਼ਟਿਵ ਆ ਵੀ ਜਾਂਦਾ ਹੋ ਤਾਂ ਉਹ ਇਲਾਜ਼ ਲਈ ਸਰਕਾਰੀ ਹਸਪਤਾਲ ਆਉਣ, ਇਥੇ ਸਾਰਾ ਇਲਾਜ਼ ਵਧੀਆ ਅਤੇ ਮੁਫ਼ਤ ਕੀਤਾ ਜਾਂਦਾ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …