Wednesday, August 12, 2026

ਸਰਬ ਸਾਂਝਾ ਵਿਚਾਰ ਮੰਚ ਸ਼ਾਹਪੁਰ ਕਲਾਂ ਵਲੋਂ ਇਮਾਨਦਾਰ ਪਟਵਾਰੀ ਸਨਮਾਨਿਤ

ਲੌਂਗੋਵਾਲ, 17 ਅਗਸਤ (ਜਗਸੀਰ ਲੌਂਗੋਵਾਲ) – ਸਥਾਨਕ ਕਸਬੇ ਦੇ ਨੇੜਲੇ ਪਿੰਡ ਸ਼ਾਹਪੁਰ ਕਲਾਂ ਵਿਖੇ ਪਟਵਾਰੀ ਵਜੋਂ ਸੇਵਾਵਾਂ ਨਿਭਾਅ ਰਹੇ ਜਨਾਬ ਨਜੀਰ ਖਾਨ ਬਖਸ਼ੀਵਾਲਾ ਨੂੰ ਸਰਬ ਸਾਂਝਾ ਵਿਚਾਰ ਮੰਚ, ਗੁਰਦੁਆਰਾ ਕਮੇਟੀ, ਸਮੂਹ ਨੰਬਰਦਾਰ ਅਤੇ ਨਗਰ ਨਿਵਾਸੀਆਂ ਵਲੋਂ ਸਨਮਾਨਿਤ ਕੀਤਾ ਗਿਆ ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਗੁਰਮੇਲ ਸਿੰਘ ਸ਼ਾਹਪੁਰ ਨੇ ਕਿਹਾ ਕਿ ਪਟਵਾਰੀ ਨਜੀਰ ਖਾਨ ਬਹੁਤ ਹੀ ਸੁਲਝੇ ਹੋਏ ਕਾਬਲ ਅਫਸਰ ਹਨ, ਜਿਹੜੇ ਪਿੰਡ ਦੇ ਹਰ ਨਾਗਰਿਕ ਦਾ ਆਪਣੇ ਦਫਤਰ ਬਹੁਤ ਹੀ ਚੰਗੇ ਤਰੀਕੇ ਨਾਲ ਮਾਨ ਸਤਿਕਾਰ ਕਰਦੇ ਹੋਏ ਬਿਨਾਂ ਕਿਸੇ ਭੇਦਭਾਵ ਤੋਂ ਇਮਾਨਦਾਰੀ ਨਾਲ ਕੰਮ ਕਰਦੇ ਹਨ ।
           ਇਸ ਮੋਕੇ ਚਮਕੌਰ ਸਿੰਘ ਸ਼ਾਹਪੁਰ ਅਤੇ ਮੱਖਣ ਸਿੰਘ ਸ਼ਾਹਪੁਰ ਨੇ ਕਿਹਾ ਕਿ ਸਰਬ ਸਾਂਝਾ ਵਿਚਾਰ ਮੰਚ ਵਲੋਂ ਪਿੰਡ ਦੇ ਸਹਿਯੋਗ ਸਦਕਾ ਜਨਾਬ ਨਜੀਰ ਖਾਨ ਪਟਵਾਰੀ ਦਾ ਸਨਮਾਨ ਕੀਤਾ ਗਿਆ ਹੈ।
          ਜਨਾਬ ਨਜੀਰ ਖਾਨ ਪਟਵਾਰੀ ਨੇ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਿਊਟੀ ਦੌਰਾਨ ਪਿੰਡ ਦੇ ਨਿਵਾਸੀਆਂ ਦੇ ਕੰਮ ਕਰਨੇ ਉਨਾਂ ਦਾ ਫਰਜ਼ ਅਤੇ ਜਿੰਮੇਵਾਰੀ ਹੈ।
                   ਇਸ ਮੋਕੇ ਹੰਸਰਾਜ ਸਿੰਘ ਸ਼ਾਹਪੁਰ ਰਿਟਾਇਰ ਕੰਨਗੋ, ਭੋਲਾ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਜਸਵਿੰਦਰ ਸ਼ਰਮਾ ਪ੍ਰਧਾਨ ਲੋਕ ਸੇਵਾ ਸਹਾਰਾ ਕਲੱਬ ਚੀਮਾਂ, ਬਲਵਿੰਦਰ ਸ਼ਰਮਾ ਮੰਗਲ, ਪਰਮਆਤਮਾ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਮੱਖਣ ਸਿੰਘ ਢੀਂਡਸਾ, ਰਾਮ ਸਿੰਘ ਟਰਾਂਸਪੋਰਟ, ਮੋਹਨ ਸਿੰਘ, ਹਾਕਮ ਸਿੰਘ ਅਰਜੀ ਨਵੀਸ, ਜੁਗਰਾਜ ਸਿੰਘ ਨੰਬਰਦਾਰ, ਜਰਨੈਲ ਸਿੰਘ ਨੰਬਰਦਾਰ, ਜੈਲ ਸਿੰਘ ਨੰਬਰਦਾਰ, ਗੁਰਭੇਜ ਸਿੰਘ ਪੰਚ, ਚੰਦ ਸਿੰਘ, ਵਿਸਾਖਾ ਸਿੰਘ, ਜਸਵਿੰਦਰ ਸਿੰਘ, ਕੁਲਦੀਪ ਕੁਮਾਰ ਫੋਜੀ, ਕਰਨੈਲ ਸਿੰਘ, ਜਰਨੈਲ ਸਿੰਘ, ਪ੍ਰਕਾਸ਼ ਸਿੰਘ, ਸੰਸਾਰ ਸਿੰਘ ਆਦਿ ਹਾਜ਼ਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …