Tuesday, April 21, 2026

ਖਾਲਸਾ ਇੰਜੀਨੀਅਰਿੰਗ ਕਾਲਜ ਨੇ ਪੀ.ਟੀ.ਯੂ ਇਮਤਿਹਾਨਾਂ ’ਚ ਹਾਸਲ ਕੀਤੀਆਂ ਮੈਰਿਟ ਪੁਜੀਸ਼ਨਾਂ

ਅੰਮ੍ਰਿਤਸਰ, 21 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਰਣਜੀਤ ਐਵੀਨਿਊ ਦੇ 28 ਹੋਣਹਾਰ ਵਿਦਿਆਰਥੀਆਂ ਨੇ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ’ਚ ਚੋਟੀ ਦੀਆਂ ਮੈਰਿਟ ਪੁਜੀਸ਼ਨਾਂ ਪ੍ਰਾਪਤ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ।ਕਾਲਜ ਦੇ 7 ਵਿਦਿਆਰਥੀ ਆਪੋ ਆਪਣੀਆਂ ਸ਼ਾਖਾਵਾਂ ’ਚ ਯੂਨੀਵਰਸਿਟੀ ’ਚੋਂ ਪਹਿਲੇ ਸਥਾਨ ’ਤੇ ਰਹੇ ਹਨ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਦੀ ਇਸ ਪੁਜੀਸ਼ਨ ’ਤੇ ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੀ ਯੋਗ ਅਗਵਾਈ ਤੇ ਵਚਨਬੱੱਧਤਾ ਤੇ ਹੋਰ ਸਟਾਫ਼ ਦੀ ਦੁਆਰਾ ਕਰਵਾਈ ਗਈ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।
               ਡਾ. ਬਾਲਾ ਨੇ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ’ਤੇ ਫੈਕਲਟੀ, ਵਿਦਿਆਰਥੀਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਸਿਵਲ ਇੰਜੀਨੀਅਰਿੰਗ ’ਚ ਰਿਤਿਕ ਚੌਹਾਨ (ਸਮੈਸਟਰ ਤੀਜਾ), ਕੀਰਤੀ ਦੇਵੀ (ਸਮੈਸਟਰ 5ਵਾਂ), ਨਵਨੀਤ ਕੌਰ (ਸਮੈਸਟਰ 7ਵਾਂ) ਨੇ ਯੂਨੀਵਰਸਿਟੀ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਮਨਪ੍ਰੀਤ ਕੌਰ (ਸਮੈਸਟਰ 7ਵਾਂ) ਨੇ ਯੂਨੀਵਰਸਿਟੀ ’ਚ ਚੋਟੀ ਦਾ ਸਥਾਨ ਪ੍ਰਾਪਤ ਕੀਤਾ।ਜਦਕਿ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ’ਚ ਮਹਿਕਦੀਪ ਕੌਰ (ਸਮੈਸਟਰ ਤੀਜਾ) ਅਤੇ ਸੁਖਵਿੰਦਰ ਸਿੰਘ (ਸਮੈਸਟਰ 7ਵਾਂ) ਨੇ ਯੂਨੀਵਰਸਿਟੀ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ, ਮਕੈਨੀਕਲ ਇੰਜੀਨੀਅਰਿੰਗ ’ਚ ਪਰਮਿੰਦਰ ਸਿੰਘ (ਸਮੈਸਟਰ ਪਹਿਲਾ) ਨੇ ਯੂਨੀਵਰਸਿਟੀ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
                ਉਨ੍ਹਾਂ ਕਿਹਾ ਕਿ 2 ਵਿਦਿਆਰਥੀਆਂ ਮਨਪ੍ਰੀਤ ਸਿੰਘ (ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ, ਸਮੈਸਟਰ 7ਵਾਂ) ਅਤੇ ਕੁਲਵਿੰਦਰ ਸਿੰਘ (ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ, ਸਮੈਸਟਰ 7ਵਾਂ) ਨੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ’ਚ ਤੀਸਰਾ ਸਥਾਨ ਪ੍ਰਾਪਤ ਕੀਤਾ, ਜਦੋਂਕਿ 3 ਵਿਦਿਆਰਥੀਆਂ ਰਿੰਪੀ ਸ਼ਰਮਾ (ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ, ਸਮੈਸਟਰ 7ਵਾਂ), ਜਸਪਿੰਦਰ ਕੌਰ (ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਸਮੈਸਟਰ 7ਵਾਂ) ਅਤੇ ਸਤੀਸ਼ ਕੁਮਾਰ (ਮਕੈਨੀਕਲ ਇੰਜੀਨੀਅਰਿੰਗ ਸਮੈਸਟਰ ਤੀਜਾ) ਨੇ ਯੂਨੀਵਰਸਿਟੀ ’ਚ ਚੌਥਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਕਿਹਾ ਕਿ ਚੋਟੀ ਦੀਆਂ 10 ਪੁਜੀਸ਼ਨਾਂ ’ਚੋਂ ਬਾਕੀ ਦੇ ਵਿਦਿਆਰਥੀਆਂ ’ਚੋਂ ਅੰਮ੍ਰਿਤਪਾਲ ਸਿੰਘ (ਸੀ. ਐਸ. ਈ, ਸਮੈ 5ਵਾਂ, ਪੁਜ਼ੀਸ਼ਨ 5ਵੀਂ), ਜਸਪਾਲ ਸਿੰਘ (ਐਮ.ਈ, ਸਮੈਸਟਰ 7ਵਾਂ, ਪੁਜੀਸ਼ਨ 5ਵੀਂ), ਸਿਮਰਨ (ਸੀ. ਐਸ.ਈ, ਸਮੈਸਟਰ ਪਹਿਲਾ, ਪੁਜ਼ੀਸ਼ਨ 6ਵੀਂ), ਮੋਨਿਕਾ ਦੇਵੀ (ਈ.ਸੀ.ਈ, ਸਮੈਸਟਰ 7ਵਾਂ, 6ਵੀਂ), ਅੰਮਿ੍ਰਤੰਜਲੀ (ਸੀ.ਐਸ.ਈ, ਸਮੈਸਟਰ 7ਵਾਂ, ਪੁਜ਼ੀਸ਼ਨ 7ਵੀਂ), ਨੇਹਾ (ਸੀ.ਐਸ.ਈ, ਸਮੈਸਟਰ 5ਵਾਂ, ਪੁਜ਼ੀਸ਼ਨ 7ਵੀਂ), ਅੰਮਿ੍ਰਤਪਾਲ ਸਿੰਘ (ਈ.ਸੀ.ਈ ਸਮੈਸਟਰ 5ਵਾਂ, ਪੁਜ਼ੀਸ਼ਨ 7ਵੀਂ), ਹਰਪ੍ਰੀਤ ਕੌਰ (ਸੀ.ਈ ਸਮੈਸਟਰ 7ਵਾਂ, ਪੁਜ਼ੀਸ਼ਨ 8ਵੀਂ), ਕਰਮਜੀਤ ਕੌਰ (ਸੀ.ਈ, ਸਮੈਸਟਰ 7ਵਾਂ, ਪੁਜੀਸ਼ਨ 8ਵੀਂ), ਸ਼ਿਵਮ ਕੁਮਾਰ (ਸੀ.ਐਸ.ਈ ਸਮੈਸਟਰ 7ਵਾਂ, ਪੁਜ਼ੀਸ਼ਨ 8ਵੀਂ), ਸਿਮਰਨਜੀਤ ਕੌਰ (ਈ.ਸੀ.ਈ ਸਮੈਸਟਰ 7ਵਾਂ, ਪੁਜ਼ੀਸ਼ਨ 8ਵੀਂ), ਅਰਜੁਨ ਸਿੰਘ ਵਿਰਦੀ (ਸੀ.ਈ ਸਮੈਸਟਰ 7ਵਾਂ, ਪੁਜ਼ੀਸ਼ਨ 10ਵੀਂ), ਵੰਸ਼ ਯਾਦਵ (ਸੀ.ਈ ਸਮੈਸਟਰ 7ਵਾਂ, ਪੁਜੀਸ਼ਨ 10ਵੀਂ), ਮੁਸਕਾਨ (ਸੀ.ਐਸ.ਈ ਸਮੈਸਟਰ 5ਵਾਂ, ਪੁਜ਼ੀਸ਼ਨ 10ਵੀਂ), ਨਵਜੋਤ ਕੌਰ (ਈ.ਸੀ.ਈ ਸਮੈਸਟਰ 7ਵਾਂ, ਪੁਜ਼ੀਸ਼ਨ 10ਵੀਂ) ਅਤੇ ਚੰਚਲ ਸ਼ਰਮਾ (ਈ.ਸੀ.ਈ, ਸਮੈਸਟਰ 7ਵਾਂ, ਪੁਜ਼ੀਸ਼ਨ 10 ਵੀਂ) ਦੇ ਨਾਂਅ ਜ਼ਿਕਰਯੋਗ ਹਨ।
                    ਡਾ. ਬਾਲਾ ਨੇ ਕਿਹਾ ਕਿ ਫੈਕਲਟੀ ਦੀ ਮਿਹਨਤ ਕਾਰਨ ਹੀ ਵਿਦਿਆਰਥੀਆਂ ਨੇ ਅਕਾਦਮਿਕ ਉੱਤਮਤਾ ਨੂੰ ਕਾਇਮ ਰੱਖਿਆ ਗਿਆ ਹੈ।ਉਨ੍ਹਾਂ ਨੇ ਉਮੀਦ ਜਤਾਈ ਕਿ ਭਵਿੱਖ ’ਚ ਵੀ ਫੈਕਲਟੀ ਦੀ ਇਸੇ ਭਾਵਨਾ ਸਦਕਾ ਕਾਲਜ ਸਿਖਰਾਂ ਨੂੰ ਛੂਹੇਗਾ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਖਾਲਸਾ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ ਦੇ 9 ਵਿਦਿਆਰਥੀਆਂ ਨੇ ਨਵੰਬਰ-2019 ਦੇ ਇਮਤਿਹਾਨਾਂ ’ਚ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ’ਚ ਸ਼ਾਨਦਾਰ ਮੈਰਿਟ ਸਥਾਨ ਹਾਸਲ ਕੀਤਾ।ਬੀ.ਐਸ.ਸੀ ਐਗਰੀਕਲਚਰ ਆਨਰਜ਼ ਰਣਜੋਤ ਕੌਰ (ਸਮੈਸਟਰ 7ਵਾਂ) ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਹਰਕੀਰਤ ਕੌਰ (ਸਮੈਸਟਰ 5ਵਾਂ) ਨੇ ਚੌਥਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਹਰਵਿੰਦਰ ਸਿੰਘ, ਕਾਜਲਦੀਪ ਕੌਰ, ਨਵਨੀਤ ਕੌਰ ਭੰਗੂ ਅਤੇ ਮੋਇਨ ਖਾਨ ਸਾਰੇ ਸਮੈਸਟਰ 7ਵਾਂ ਨੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ’ਚ ਕ੍ਰਮਵਾਰ 5ਵੀਂ, 6ਵੀਂ, 8 ਵੀਂ ਅਤੇ 10 ਵੀਂ ਪੁਜੀਸ਼ਨ ਹਾਸਲ ਕੀਤੀ।ਜਦਕਿ ਬੈਚਲਰਜ਼ ਆਫ਼ ਕੰਪਿਊਟਰ ਐਪਲੀਕੇਸ਼ਨਾਂ ’ਚ ਸ਼ੈਫਾਲੀ (ਸਮੈਸਟਰ ਪਹਿਲਾ) ਯੂਨੀਵਰਸਿਟੀ ’ਚੋਂ ਤੀਸਰੇ ਸਥਾਨ ’ਤੇ ਰਹੀ, ਜਦੋਂਕਿ ਅਸ਼ੀਸ਼ ਕੁਮਾਰੀ (ਸਮੈਸਟਰ ਪਹਿਲਾ) ਨੇ ਚੌਥਾ ਸਥਾਨ ਪ੍ਰਾਪਤ ਕੀਤਾ ਅਤੇ ਬੀ.ਐਚ.ਐਮ.ਸੀ.ਟੀ ਸਮੈਸਟਰ ਪਹਿਲੇ ਦੀ ਮਨਜੋਬਨਦੀਪ ਕੌਰ ਯੂਨੀਵਰਸਿਟੀ ਦੀ ਪ੍ਰੀਖਿਆ ’ਚ 6ਵੇਂ ਨੰਬਰ ’ਤੇ ਰਹੀ।

Check Also

ਗੁਰਦੁਆਰਾ ਪ੍ਰਿੰਟਿੰਗ ਪ੍ਰੈਸ ਦੇ ਨਵੀਨੀਕਰਨ ਮਗਰੋਂ ਐਡਵੋਕੇਟ ਧਾਮੀ ਵੱਲੋਂ ਉਦਘਾਟਨ

ਅੰਮ੍ਰਿਤਸਰ, 20 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਕਾਰਜਸ਼ੀਲ ਗੁਰਦੁਆਰਾ …