Tuesday, October 13, 2026

ਸੇਵਾ ਕੇਂਦਰਾਂ ਰਾਹੀਂ ਮਿਲਣਗੀਆਂ ਪੰਜ ਹੋਰ ਸੇਵਾਵਾਂ- ਡਿਪਟੀ ਕਮਿਸ਼ਨਰ

ਕਪੂਰਥਲਾ, 21 ਅਗਸਤ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 5 ਤਰ੍ਹਾਂ ਦੀਆਂ ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਦੇਣ ਦਾ ਫੈਸਲਾ ਕੀਤਾ ਹੈ।
                ਡਿਪਟੀ ਕਮਿਸ਼ਨਰ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਸਥਾਨਕ ਸਰਕਾਰ ਵਿਭਾਗ ਅਧੀਨ ਸਟਰੀਟ ਵੈਂਡਰਾਂ ਦੀ ਰਸਿਟ੍ਰੇਸ਼ਨ ਦਾ ਕੰਮ, ਗ੍ਰਹਿ ਵਿਭਾਗ ਅਧੀਨ ਅਸਲਾ ਲਾਈਸੈਂਸ ਨੂੰ ਰੱਦ ਕਰਨ, ਪੁਲਿਸ ਵਿਭਾਗ ਅਧੀਨ ਗੁੰਮਸ਼ੁਦਾਂ ਵਸਤੂਆਂ, ਪਾਸਪੋਰਟ ਅਤੇ ਮੋਬਾਇਲ ਫੋਨ ਦੀ ਗੰੁਮਸ਼ੁਦਗੀ ਦੀ ਰਿਪੋਰਟ ਆਦਿ ਲਿਖਣ ਦੀਆਂ ਸੇਵਾਵਾਂ ਦਾ ਕੰਮ ਹੁਣ ਸੇਵਾ ਕੇਂਦਰਾਂ `ਤੇ ਹੋਵੇਗਾ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਸੂਬੇ ਦੇ ਨਾਗਰਿਕਾਂ ਦੀ ਭਲਾਈ ਅਤੇ ਇਹਨਾਂ ਸੇਵਾਵਾਂ ਨੂੰ ਸਰਲ ਬਣਾਉਣ ਹਿੱਤ ਇਹ ਫੈਸਲਾ ਲਿਆ ਗਿਆ ਹੈ।
                         ਉਹਨਾਂ ਦੱਸਿਆ ਕਿ ਇਹ ਸੇਵਾਵਾਂ ਮਿਤੀ 18 ਅਗਸਤ ਤੋਂ ਈ-ਸੇਵਾ ਪੰਜਾਬ ਪੋਰਟਲ `ਤੇ ਵੀ ਉਪਲੱਬਧ ਹਨ, ਜੋ ਪ੍ਰਸ਼ਾਸ਼ਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਅਧੀਨ ਪੰਜਾਬ ਸਟੇਟ ਈ-ਗਵਰਨੈਂਸ ਸੋਸਾਇਟੀ ਵੱਲੋਂ ਵਿਕਸਤ ਕੀਤਾ ਗਿਆ ਹੈ।ਉਹਨਾਂ ਜਿਲ੍ਹੇ ਦੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਲ੍ਹੇ ਵਿੱਚ ਈ-ਸੇਵਾ ਪੋਰਟਲ `ਤੇ ਆਮ ਨਾਗਰਿਕਾਂ ਵੱਲੋ ਦਰਜ਼ ਪ੍ਰਤੀ ਬੇਨਤੀਆਂ ਦਾ ਤੈਅ ਸਮਾਂ-ਸੀਮਾਂ ਅੰਦਰ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …