ਸਮਾਰਟ ਸਿਟੀ ਮਿਸ਼ਨ ਤਹਿਤ ਜਨਵਰੀ-ਫਰਵਰੀ 2020 ‘ਚ 30 ਦਿਨਾਂ ਸਰਵੇਖਣ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ) – ਸ਼ਹਿਰ ਵਿੱਚ ਚੱਲ ਰਹੇ ਹਜ਼ਾਰਾਂ ਆਟੋ-ਰਿਕਸ਼ਾ ਦੀ ਔਸਤ ਅਕੂਪੈਂਸੀ ਪ੍ਰਤੀ ਆਟੋ ਸਿਰਫ 2.6 ਸਵਾਰੀਆਂ ਹੈ।ਇਹ
ਨਤੀਜਾ ਇਸ ਸਾਲ ਲੌਕਡਾਉਨ ਤੋਂ ਪਹਿਲਾਂ ਕੀਤੇ ਗਏ ਟ੍ਰੈਫਿਕ ਸਰਵੇਖਣ ਤੋਂ ਪਤਾ ਲਗਾ ਹੈ।ਜਨਵਰੀ ਅਤੇ ਫਰਵਰੀ ਮਹੀਨੇਂ ਵਿੱਚ ਇਹ ਟ੍ਰੈਫਿਕ ਸਰਵੇਖਣ ਸ਼ਹਿਰ ਦੇ 99 ਵੱਖ-ਵੱਖ ਥਾਵਾਂ ਤੇ ਲਗਾਤਾਰ ਪੂਰੇ 30 ਦਿਨਾਂ ਲਈ ਕੀਤੀ ਗਈ ਸੀ । ਅੰਮ੍ਰਿਤਸਰ ਸਮਾਰਟ ਸਿਟੀ ਵੱਲੋਂ ਸਿਰਫ ਡੀਜ਼ਲ, ਸੀ.ਐਨ.ਜੀ ਆਟੋ ਅਤੇ ਈ-ਰਿਕਸ਼ਾ ‘ਤੇ ਕਰਵਾਏ ਗਏ ਇਸ ਸਰਵੇਖਣ ਵਿੱਚ ਸ਼ਹਿਰ ਵਿੱਚ ਚਲ ਰਹੇ ਆਟੋ ਅਤੇ ਉਸ ਤੇ ਬੈਠੇ ਯਾਤਰੀਆਂ ਦੀ ਗਿਣਤੀ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਕੀਤੀ ਗਈ।ਇਹ ਅਕਸਰ ਦੇਖਿਆ ਗਿਆ ਹੈ ਕਿ ਕਈ ਵਾਰ, ਆਟੋਰਿਕਸ਼ਾ ਸਮਰੱਥਾ ਤੋਂ ਵੱਧ ਸਵਾਰੀਆਂ ਅਤੇ ਓਵਰਲੋਡ ਕਰਕੇ ਆਟੋ ਚਲਾਂਦੇ ਹਨ।ਪਰ ਜੇਕਰ ਆਟੋ ਰਿਕਸ਼ਾ ਦੀ ਪ੍ਰਤੀ ਟ੍ਰਿਪ ਸਵਾਰੀਆਂ ਦੀ ਔਸਤ ਲਈ ਜਾਏ ਤਾਂ ਇਹ ਸਿਰਫ 2.6 ਹੈ, ਜੋਕਿ ਸ਼ਹਿਰ ਵਿੱਚ ਚਲ ਰਹੇ ਆਟੋ ਰਿਕਸ਼ਾ ਦੀ ਸਮਰੱਥਾ ਦਾ ਸਿਰਫ ਅੱਧਾ ਹੀ ਹੈ।ਕਿਉਂਕਿ ਸ਼ਹਿਰ ਵਿੱਚ ਚੱਲਣ ਵਾਲੀਆਂ ਆਟੋ-ਰਿਕਸ਼ਾ ਫਾਈਵ ਪਲੱਸ ਵਨ ਕੈਟਾਗਿਰੀ ਵਾਲੇ ਹਨ।
ਸਮਾਰਟ ਸਿਟੀ ਦੀ ਸੀ.ਈ.ਓ ਕੋਮਲ ਮਿੱਤਲ ਨੇ ਦੱਸਿਆ ਕਿ ਇਹ ਸਰਵੇ ਜਨਵਰੀ-ਫਰਵਰੀ ਵਿੱਚ ਕੀਤਾ ਗਿਆ ਸੀ, ਕਿਉਂਕਿ ਉਸ ਸਮੇਂ ਜ਼ਿਆਦਾਤਰ ਸੈਲਾਨੀ ਸ਼ਹਿਰ ਆਉਂਦੇ ਹਨ ਅਤੇ ਆਟੋ ਰਿਕਸ਼ਾ ਦੀ ਔਕਿਉਪੈਂਸੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਇਹ ਸਹੀ ਸਮਾਂ ਸੀ।ਉਨ੍ਹਾਂ ਦੱਸਿਆ ਕਿ ਇੱਕ ਮਹੀਨੇ ਤੱਕ ਚਲੇ ਇਸ ਸਰਵੇ ਵਿੱਚ ਕੁੱਲ ਸ਼ਹਿਰ ਦੀ 99 ਥਾਵਾਂ ਤੇ ਆਟੋ ਰਿਕਸ਼ਾ ਅਤੇ ਉਸ ‘ਤੇ ਬੈਠੇ ਯਾਤਰੀਆਂ ਦੀ ਗਿਣਤੀ ਕੀਤੀ ਗਈ।ਜਿਨ੍ਹਾਂ ਵਿੱਚੋਂ 20 ਪ੍ਰਤੀਸ਼ਤ ਆਟੋ ਬਿਨਾਂ ਕਿਸੇ ਸਵਾਰੀ ਚਲਦੇ ਦੇਖੇੇ ਗਏ। ਸਭ ਤੋਂ ਵੱਧ 21 ਪ੍ਰਤੀਸ਼ਤ ਆਟੋ-ਰਿਕਸ਼ਾ ਬਿਨਾ ਸਵਾਰੀ ਦੇ ਆਉਟਰ ਸਰਕੂਲਰ ਰੋਡ (ਵਾਲ ਸਿਟੀ) ਰੂਟ ‘ਤੇ ਚੱਲਦੇ ਮਿਲੇ।ਉਥੇ ਹੀ ਬੱਸ ਅੱਡੇ ਦੇ ਆਲੇ-ਦੁਆਲੇ ਇਕ ਕਿਲੋਮੀਟਰ ਦੇ ਘੇਰੇ ਵਿੱਚ ਪ੍ਰਤੀ ਆਟੋ ਸਵਾਰੀ ਦਾ ਔਸਤ ਸਿਰਫ 2.15 ਹੈ ਅਤੇ 25% ਆਟੋ ਇਸ ਘੇਰੇ ਵਿੱਚ ਖਾਲੀ ਹੀ ਰਹਿੰਦੇ ਹਨ।ਸ਼ਹਿਰ ਵਿਚ ਚੱਲ ਰਹੇ ਆਟੋ ਰਿਕਸ਼ਾ ਤੋਂ 71 ਪ੍ਰਤੀਸ਼ਤ ਡੀਜ਼ਲ ਵਾਲੇ ਹਨ ਅਤੇ ਜੀ.ਟੀ ਰੋਡ (ਛੇਹਰਟਾ ਤੋਂ ਗੋਲਡਨ ਗੇਟ) ਮਾਰਗ `ਤੇ ਚੱਲਣ ਵਾਲੇ ਆਟੋ ਰਿਕਸ਼ਾ ਤੋਂ 81 ਪ੍ਰਤੀਸ਼ਤ ਵਾਲੇ ਡੀਜ਼ਲ ਹਨ। ਦੂਜੇ ਪਾਸੇ ਬਾਹਰੀ ਸਰਕੂਲਰ ਰੋਡ (ਵਾਲ ਸਿਟੀ) ਰੂਟ ‘ਤੇ ਚੱਲਣ ਵਾਲੇ ਆਟੋ ਰਿਕਸ਼ਾ ਵਿੱਚ ਸਵਾਰੀ ਦਾ ਔਸਤ ਸ਼ਹਿਰ ਦੀ ਔਸਤ ਤੋਂ ਘੱਟ ਸਿਰਫ 2.4 ਸਵਾਰੀ ਹੈ ।
ਇਸ ਸਰਵੇ ਦੇ ਨਾਲ ਇਹ ਵੀ ਸਾਬਤ ਹੁੰਦਾ ਹੈ ਕਿ ਛੋਟੇ ਆਕਾਰ (ਥ੍ਰੀ ਪਲੱਸ ਵਨ) ਆਟੋ ਰਿਕਸ਼ਾ ਸ਼ਹਿਰ ਲਈ ਮੁਫ਼ੀਦ ਹਨ। ਜਿਸ ਨਾਲ ਓਵਰਲੋਡਿੰਗ ਵੀ ਘੱਟ ਹੋਵੇਗੀ, ਡਰਾਈਵਰਾਂ ਦੀ ਕਮਾਈ ਵੀ ਬਰਾਬਰ ਰਹੇਗੀ ਅਤੇ ਇਸ ਦੇ ਛੋਟੇ ਆਕਾਰ ਦੇ ਕਾਰਨ, ਟ੍ਰੈਫਿਕ ਜਾਮ ਵੀ ਘੱਟ ਜਾਵੇਗਾ।ਉਥੇ ਹੀ ਸਮਾਰਟ ਸਿਟੀ ਦੇ ਅਰਬਨ ਟਰਾਂਸਪੋਰਟ ਮਾਹਰ ਨੇ ਕਿਹਾ ਕਿ ਸ਼ਹਿਰ ਵਿੱਚ ਆਟੋ ਰਿਕਸ਼ਾ ਦੀ ਡਿਮਾਂਡ ਅਤੇ ਸਪਲਾਈ ਵਿੱਚ ਮੁੱਖ ਅੰਤਰ ਵੱਡੀ ਗਿਣਤੀ ਵਿੱਚ ਆਟੋ ਰਿਕਸ਼ਾ ਅਤੇ ਰੂਟ ਰੈਸ਼ਨਲਾਇਜੇਸ਼ਨ ਨਾ ਹੋਣਾ ਹੈ।ਰੂਟ ਰੈਸ਼ਨਲਾਇਜੇਸ਼ਨ ਨਾ ਹੋਣ ਕਰਕੇ ਸਾਰੇ ਆਟੋ ਬੱਸ ਸਟੈਂਡ ਵੱਲ ਨੂੰ ਚੱਲਦੇ ਹਨ।ਜਿਸ ਕਾਰਨ ਬੱਸ ਅੱਡੇ ਵਿੱਚ ਹਮੇਸ਼ਾਂ ਟ੍ਰੈਫਿਕ ਜ਼ਾਮ ਰਹਿੰਦਾ ਹੈ ਅਤੇ ਆਟੋ ਵਾਲਿਆਂ ਦੀ ਕਮਾਈ ਵੀ ਘੱਟ ਹੁੰਦੀ ਹੈ।ਉਹਨਾਂ ਕਿਹਾ ਕਿ ਅਕਸਰ ਲੋਕ 13 ਤੋਂ 16 ਪ੍ਰਤੀਸ਼ਤ ਦੀ ਵਿਆਜ ਦਰ ਨਾਲ ਨਵਾਂ ਆਟੋ ਖਰੀਦਦੇ ਹਨ ਅਤੇ ਉਮੀਦ ਮੁਤਾਬਿਕ ਕਮਾਈ ਨਾ ਹੋਣ ਕਾਰਨ ਉਹ ਸਮੇਂ ਸਿਰ ਆਟੋ ਦੀ ਕਿਸ਼ਤ ਨੂੰ ਨਹੀਂ ਭਰ ਪਾਂਦੇ।ਉਨ੍ਹਾਂ ਕਿਹਾ ਕਿ ਆਟੋ ਡੀਲਰਾਂ ਨੂੰ ਚਾਹੀਦਾ ਹੈ ਕਿ ਉਹ ਪੁਰਾਣੇ ਅਤੇ ਕੰਡਮ ਹੋ ਚੁਕੇ ਆਟੋ ਦੀ ਥਾਂ ਹੀ ਨਵਾਂ ਆਟੋ ਵੇਚਣ ਤਾਂ ਜੋ ਸ਼ਹਿਰ ਵਿੱਚ ਆਟੋ ਦੀ ਗਿਣਤੀ ਹੋਰ ਨਾ ਵਧੇ ਅਤੇ ਮੌਜੂਦਾ ਡਰਾਇਵਰਾਂ ਦੀ ਕਮਾਈ ‘ਤੇ ਵੀ ਕੋਈ ਅਸਰ ਨਾ ਪਵੇ ।
ਇਹ ਸਰਵੇ ਸਪੱਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਸ਼ਹਿਰ ਵਿੱਚ ਡਿਮਾਂਡ ਤੋਂ ਵੱਧ ਆਟੋ ਚਲ ਰਹੇ ਹਨ ਅਤੇ ਨਵਾਂ ਆਟੋ ਖਰੀਦਣਾ ਘਾਟੇ ਦਾ ਸੌਦਾ ਹੈ।ਮੌਜੂਦਾ ਆਟੋ ਰਿਕਸ਼ਾ ਚਾਲਕਾਂ ਨੂੰ ਰੂਟ ਰੈਸ਼ਨਲਾਇਜੇਸ਼ਨ ਬਾਰੇ ਸੋਚਣਾ ਪਏਗਾ ਤਾਂ ਜੋ ਉਨ੍ਹਾਂ ਦੀ ਕਮਾਈ ਵਿੱਚ ਸਮਾਨਤਾ ਬਨੀ ਰਹੇ।ਸਰਵੇਖਣ ਤੋਂ ਪ੍ਰਾਪਤ ਕੀਤੇ ਗਏ ਅੰਕੜਿਆਂ ਦਾ ਅਜੇ ਵੀ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਅਤੇ ਨਤੀਜੇ ਬਾਅਦ ਵਿੱਚ ਆਟੋ ਡਰਾਈਵਰਾਂ ਦੀ ਰਜਿਸਟਰਡ ਐਸੋਸੀਏਸ਼ਨ ਨਾਲ ਵੀ ਸਾਂਝੇ ਕੀਤੇ ਜਾਣਗੇ ।
Punjab Post Daily Online Newspaper & Print Media