Thursday, September 17, 2026

ਯੂਨੀਵਰਸਿਟੀ ਵੱਲੋਂ ਪੰਜਾਬ ਰਾਜ `ਚ ਲਾਅ ਕੋਰਸਾਂ `ਚ ਦਾਖਲਿਆਂ ਦੀ ਮਿਤੀ ਵਿਚ ਵਾਧਾ

ਹੁਣ 26 ਅਗਸਤ ਤੱਕ ਭਰੇ ਜਾ ਸਕਣਗੇ ਫਾਰਮ
ਅੰਮ੍ਰਿਤਸਰ, 22 ਅਗਸਤ (ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਰਾਜ ਵਿਚ ਸੈਸ਼ਨ 2020 ਦੇ ਵੱਖ ਵੱਖ ਲਾਅ ਕੋਰਸਾਂ ਵਿਚ ਦਾਖਲਿਆਂ ਲਈ ਕੇਂਦਰੀ ਆਨ-ਲਾਈਨ ਕੌਂਸਲਿੰਗ ਕਰਵਾਉਣ ਸੌਂਪੀ ਗਈ ਜ਼ਿੰਮੇਵਾਰੀ ਸਬੰਧੀ ਯੂਨੀਵਰਸਿਟੀ ਵੱਲੋਂ ਫਾਰਮ ਭਰਨ ਦੀ ਆਖਰੀ ਮਿਤੀ 26 ਅਗਸਤ ਤਕ ਵਧਾ ਦਿੱਤੀ ਗਈ ਹੈ ਜੋ ਕਿ ਪਹਿਲਾਂ 18 ਅਗਸਤ ਸੀ।
                       ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਅ ਕੌਂਸਲਿੰਗ ਦੇ ਕੋਆਰਡੀਨੇਟਰ ਡਾ. ਟੀ.ਐਸ ਬੇਨੀਪਾਲ ਅਤੇ ਡਾ. ਸੁਖਪ੍ਰੀਤ ਸਿੰਘ ਨੇ ਸਾਂਝੇ ਤੌਰ `ਤੇ ਦੱਸਿਆ ਕਿ ਪੰਜ ਸਾਲਾ ਲਾਅ ਕੋਰਸਾਂ ਲਈ ਆਨਲਾਈਨ ਫਾਰਮ ਭਰਨ ਦਾ ਕਾਰਜ ਚੱਲ ਰਿਹਾ ਹੈ ਅਤੇ ਕੁੱਝ ਪ੍ਰਬੰਧਕੀ ਕਾਰਨਾਂ ਕਰਕੇ 26 ਅਗਸਤ ਤਕ ਅੰਤਿਮ ਮਿਤੀ ਵਧਾ ਦਿੱਤੀ ਗਈ ਹੈ।ਇਸ ਸਬੰਧੀ ਰਜਿਸਟਰੇਸ਼ਨ ਅਤੇ ਫਾਰਮ ਭਰਨ ਦੇ ਰੀ-ਸ਼ਡਿਊਲ ਦੀ ਜਾਣਕਾਰੀ www.punjablawadmissions.gndu.ac.in `ਤੇ ਉਪਲਬਧ ਕਰਵਾ ਦਿੱਤੀ ਗਈ ਹੈ।ਪੰਜ ਸਾਲਾ ਲਾਅ ਕੋਰਸ ਵਿਚ ਦਾਖਲਾ ਲੈਣ ਦੇ ਚਾਹਵਾਨ ਉਨ੍ਹਾਂ ਉਮੀਦਵਾਰਾਂ ਨੂੰ ਸੁਝਾਅ ਦਿੰਦਿਆਂ ਉਨ੍ਹਾਂ ਕਿਹਾ ਕਿ ਰਹਿ ਗਏ ੳੇੁਮੀਦਵਾਰ ਉਹ ਕੇਵਲ ਵੈਬ ਪੋਰਟਲ ਉਪਰ ਜਾ ਕੇ ਹੀ ਫਾਰਮ ਭਰਨ।ਉਨ੍ਹਾਂ ਕਿਹਾ ਕਿ ਅਖੀਰਲੇ ਦਿਨਾਂ ਵਿਚ ਜ਼ਿਆਦਾ ਉਮੀਦਵਾਰਾਂ ਵੱਲੋਂ ਆਨਲਾਈਨ ਅਪਲਾਈ ਕਰਨ ਦੇ ਨਾਲ ਕਈ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅੰਤਿਮ ਮਿਤੀਆਂ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਬਚਣ ਅਗਾਉਂ ਹੀ ਆਪਣੇ ਆਨਲਾਈਨ ਫਾਰਮ ਭਰ ਲੈਣ।
                    ਉਨ੍ਹਾਂ ਇਹ ਵੀ ਅਗਾਹ ਕੀਤਾ ਕਿ ਯੂਨੀਵਰਸਿਟੀ ਨੈਟਵਰਕ ਸਬੰਧੀ ਆਉਣ ਵਾਲੀ ਮੁਸ਼ਕਿਲ ਲਈ ਜ਼ਿੰਮੇਵਾਰੀ ਨਹੀਂ ਹੋਵੇਗੀ।ਇਸ ਕਰਕੇ ਉਮੀਦਵਾਰਾਂ ਚਾਹੀਦਾ ਹੈ ਕਿ ਉਹ ਰਹਿੰਦੇ ਸਮੇਂ ਵਿਚ ਆਪਣੇ ਫਾਰਮ ਭਰਨ ਦੀਆਂ ਪ੍ਰੀਕ੍ਰਿਆਵਾਂ ਸ਼ੁਰੂ ਕਰ ਦੇਣ।ਉਨ੍ਹਾਂ ਸੁਝਾਅ ਦਿੱਤਾ ਕਿ ਉਮੀਦਵਾਰ ਅਪਡੇਟ ਰਹਿਣ ਲਈ ਲਗਾਤਾਰ ਵੈਬ ਪੋਰਟਲ ਨੂੰ ਚੈਕ ਕਰਦੇ ਰਹਿਣ ਜਿਸ ਉਪਰ ਸਮੇਂ ਸਮੇਂ ਉਮੀਦਵਾਰਾਂ ਨੂੰ ਲੋੜੀਂਦੀਆਂ ਸੁੂਚਨਾਵਾਂ ਉਪਲਬਧ ਹੁੰਦੀਆਂ ਰਹਿਣਗੀਆਂ।ਤਿੰਨ ਸਾਲਾ ਲਾਅ ਕੋਰਸਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਬਾਰੇ ਬਾਅਦ ਵਿਚ ਸੂਚਿਤ ਕਰ ਦਿੱਤਾ ਜਾਵੇਗਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …