Sunday, October 25, 2026

ਨਵੋਦਿਆ ਵਿਦਿਆਲਿਆ ‘ਚ 11ਵੀਂ ਸ਼੍ਰੇਣੀ ਲਈ ਦਾਖ਼ਲੇ ਆਰੰਭ

ਲੌਂਗੋਵਾਲ, 22 ਅਗਸਤ (ਜਗਸੀਰ ਲੌਂਗੋਵਾਲ) – ਜਵਾਹਰ ਨਵੋਦਿਆ ਵਿਦਿਆਲਿਆ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਵਿਖੇ 11ਵੀਂ ਸ਼੍ਰੇਣੀ ਵਿਚ ਖਾਲੀ ਪਈਆਂ ਸੀਟਾਂ ਲਈ ਦਾਖ਼ਲਾ ਪ੍ਰਕਿਰਿਆ ਆਰੰਭ ਹੋ ਗਈ ਹੈ।ਪ੍ਰਿੰਸੀਪਲ ਸੁਧਾ ਸ਼ਰਮਾ ਨੇ ਦੱਸਿਆ ਕਿ ਇਹ ਦਾਖਲੇ ਆਨਲਾਈਨ ਪ੍ਰਣਾਲੀ ਰਾਹੀਂ ਹੋਣਗੇ।ਦਾਖਲੇ ਦੀ ਅੰਤਿਮ ਮਿਤੀ 31 ਅਗਸਤ ਰੱਖੀ ਗਈ ਹੈ। ਵਿਦਿਆਰਥੀ ਨੇ ਸੰਗਰੂਰ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ, ਅਰਧ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਤੋਂ ਸੈਸ਼ਨ 2019-2020 ਦੌਰਾਨ ਦਸਵੀਂ ਸ਼੍ਰੇਣੀ ਪਾਸ ਕੀਤੀ ਹੋਵੇ ਅਤੇ ਉਸ ਦੀ ਜਨਮ ਮਿਤੀ 1 ਜੂਨ 2002 ਤੋਂ 31 ਮਈ 2006 ਦੇ ਦਰਮਿਆਨ ਹੋਣੀ ਚਾਹੀਦੀ ਹੈ।

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …