Thursday, September 17, 2026

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 35ਵੀਂ ਬਰਸੀ ‘ਤੇ ਸਲਾਇਟ ਵਿਖੇ ਸ਼ਰਧਾਂਜਲੀ ਭੇਟ

ਲੌਂਗੋਵਾਲ, 22 ਅਗਸਤ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨਾਲੋਜੀ (ਡੀਮਡ ਯੂਨੀਵਰਸਿਟੀ) ਲੌਂਗੋਵਾਲ ਦੇ ਪ੍ਰਸ਼ਾਸ਼ਨਿਕ ਵਿਭਾਗ ਦੇ ਸਾਹਮਣੇ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ 35ਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਕੋਵਿਡ-19 ਕਾਰਨ ਪੰਜਾਬ ਅਤੇ ਕੇਂਦਰ ਸਰਕਾਰ ਦੁਆਰਾ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਗਿਆ।ਸੰਸਥਾ ਦੇ ਡਾਇਰੈਕਟਰ ਸੈਲੇਂਦਰ ਜੈਨ ਨੇ ਸੰਤ ਹਰਚੰਦ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਹਨਾਂ ਦੀ ਜੀਵਨੀ ਬਾਰੇ ਚਾਨਣਾ ਪਾਇਆ।ਉਹਨਾਂ ਕਿਹਾ ਕਿ ਸੰਤ ਜੀ ਅਮਨ ਸ਼ਾਂਤੀ ਦੇ ਮਸੀਹਾ ਅਤੇ ਰਾਸ਼ਟਰੀ ਏਕਤਾ ਅਖੰਡਤਾ ਦੇ ਭਾਈਵਾਲ ਸਨ।ਡੀਨ ਸਟੂਡੈਂਟ ਵੈਲਫੇਅਰ ਪ੍ਰੋ. ਡੀ.ਸੀ ਸਕਸੈਨਾ ਨੇ ਪੰਜਾਬ ਵਿਚ ਸ਼ਾਂਤੀ ਬਹਾਲੀ ਲਈ ਸੰਤ ਜੀ ਵਲੋਂ ਕੀਤੇ ਗਏ ਰਾਜੀਵ-ਲੌਂਗੋਵਾਲ ਸਮਝੌਤੇ ਬਾਰੇ ਚਰਚਾ ਕੀਤੀ।ਸੰਸਥਾ ਅਧਿਕਾਰੀਆਂ, ਫੈਕਲਟੀ ਮੈਂਬਰਾਂ ਅਤੇ ਸਟਾਫ਼ ਨੇ ਵੀ ਸੰਤ ਜੀ ਨੂੰ ਸ਼ਰਧਾਂਜਲੀ ਦਿੱਤੀ।ਸਮਾਗਮ ਦੇ ਸੰਯੋਜਕ ਰਾਜ ਕੁਮਾਰ ਯਾਦਵ ਨੇ ਸਾਰਿਆਂ ਦਾ ਧੰਨਵਾਦ ਕੀਤਾ।
                 ਇਸ ਮੌਕੇ ਸੰਸਥਾ ਦੇ ਡੀਨ (ਅਕਾਦਮਿਕ) ਪ੍ਰੋਫੈਸਰ ਅਜਾਤ ਸ਼ਤਰੂ ਅਰੋੜਾ, ਡੀਨ ਪ੍ਰੋ. ਐਸ.ਕੇ ਪਨੇਸਰ, ਰਜਿਸਟਰਾਰ ਸੀ ਰਵਿੰਦਰ ਕੁਮਾਰ, ਪ੍ਰੋ. ਮਰਵਾਹਾ, ਪ੍ਰੋ. ਸੁਰੀਤਾ ਮੈਣੀ, ਪ੍ਰੋ. ਰਾਜੇਸ਼ ਕੁਮਾਰ, ਵੱਖ-ਵੱਖ ਵਿਭਾਗਾਂ ਦੇ ਮੁਖੀ, ਫੈਕਲਟੀ ਇੰਚਾਰਜ ਪ੍ਰੋਫੈਸਰ ਅਵਿਨਾਸ਼ ਠਾਕੁਰ, ਜੁਝਾਰ ਸਿੰਘ, ਡਾ. ਪ੍ਰਤਿਭਾ ਤਿਆਗੀ ਮਨੋਜ ਪਾਂਡੇ (ਸਾਰੇ ਮੀਡੀਆ ਕਮੇਟੀ ਮੈਂਬਰ) ਸਰਬਜੀਤ ਸਿੰਘ, ਜਗਦੀਸ਼ ਚੰਦ ਆਦਿ ਹਾਜ਼ਰ ਸਨ।ਸੰਸਥਾ ਦੇ ਲੋਕ ਸੰਪਰਕ ਅਧਿਕਾਰੀ ਡਾ. ਦਮਨਜੀਤ ਸਿੰਘ ਨੇ ਮੰਚ ਸੰਚਾਲਨ ਕੀਤਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …