Friday, October 16, 2026

ਵਿਧਾਇਕ ਅਮਿਤ ਵਿੱਜ ਸਦਕਾ ਵਡੇਹਰਿਆਂ ਮੁਹੱਲੇ ਨੂੰ ਮਿਲੀ 20 ਫੁੱਟ ਚੋੜੀ ਤੇ 300 ਮੀਟਰ ਲੰਮੀ ਸੜਕ

22 ਲੱਖ ਨਾਲ ਮਾਰਗ ਦਾ ਨਿਰਮਾਣ ਕਰਕੇ ਸਟਰੀਟ ਲਾਈਟਾਂ ਤੇ ਸੜਕ ਕਿਨਾਰੇ ਲਾਏ ਪੋਦੇ

ਪਠਾਨਕੋਟ, 22 ਅਗਸਤ (ਪੰਜਾਬ ਪੋਸਟ ਬਿਊਰੋ) – ਵਿਧਾਇਕ ਪਠਾਨਕੋਟ ਅਮਿਤ ਵਿੱਜ ਦੇ ਉਪਰਾਲਿਆਂ ਸਦਕਾ ਸ਼ਮਸ਼ਾਨ ਘਾਟ ਤੋਂ ਮੁਹੱਲਾ ਵਡੇਹਰਿਆਂ ਨੂੰ ਜਾਣ ਵਾਲੀ ਛੋਟੀ ਗਲੀ ਦੀ ਥਾਂ 20 ਫੁੱਟ ਚੋੜਾਈ ਅਤੇ 300 ਮੀਟਰ ਲੰਬੀ ਸੜਕ ਮਿਲੀ ਹੈ।ਵਿਧਾਇਕ ਅਮਿਤ ਵਿੱਜ ਨੇ ਦੱਸਿਆ ਕਿ ਛੋਟੀ ਗਲੀ ‘ਚੋਂ ਲੋਕਾਂ ਦਾ ਆਉਣਾ ਜਾਣਾ ਮੁਸ਼ਕਿਲ ਸੀ।ਇਸ ਦੇ ਨਾਲ ਲੱਗਦੀ ਜ਼ਮੀਨ ਜੋ ਕਿ ਇੱਕ ਛੱਪੜ ਦਾ ਰੂਪ ਲੈ ਚੁੱਕੀ ਸੀ, ਉਸ ਦੇ ਵਿਚਕਾਰੋਂ 20 ਫੁੱਟ ਚੌੜੀ ਅਤੇ 300 ਮੀਟਰ ਲੰਬੀ ਸੜਕ ਦਾ ਨਿਰਮਾਣ ਕੀਤਾ ਗਿਆ।22 ਲੱਖ ਰੁਪਏ ਖਰਚ ਖਰਚ ਕੇ ਇਸ ਮਾਰਗ ‘ਤੇ ਸਟਰੀਟ ਲਾਈਟਾਂ ਅਤੇ ਪੋਦੇ ਵੀ ਲਗਾਏ ਗਏ ਹਨ।
                   ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਉਪਰਾਲਿਆਂ ਸਦਕਾ ਸ਼ਹਿਰਾਂ ਤੇ ਪਿੰਡਾਂ ‘ਚ ਵਿਕਾਸ ਕਰਵਾਏ ਜਾ ਕਾਰਜ਼ ਵਿਕਾਸ ਕਾਰਜ਼ਾਂ ਲਈ ਧੰਨਵਾਦ ਕੀਤਾ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …