ਪਠਾਨਕੋਟ, 22 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਕੰਟੀਨ ਅਤੇ ਪਾਰਕਿੰਗ ਨੂੰ ਠੇਕੇ ਦੀ ਬੋਲੀ ਵਧੀਕ ਡਿਪਟੀ ਕਮਿਸ਼ਨਰ (ਜ)
ਸੁਰਿੰਦਰ ਪਾਲ ਸਿੰਘ ਦੀ ਪ੍ਰਧਾਨਗੀ ਵਿੱਚ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਇਸ ਵਾਰ ਕੰਟੀਨ ਅਤੇ ਪਾਰਕਿੰਗ ਦੀ ਬੋਲੀ ਵਿੱਤੀ ਸਾਲ 2020-21 ਲਈ ਮਿਤੀ 1 ਸਤੰਬਰ 2020 ਤੋਂ 31 ਮਾਰਚ 2021 ਲਈ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਸਾਲ 2019-20 ਲਈ ਕੰਟੀਨ ਦੀ ਬੋਲੀ 16 ਲੱਖ 70 ਹਜਾਰ ਵਿੱਚ ਗਈ ਸੀ।ਇਸ ਵਾਰ ਕੋਵਿਡ-19 ਦੇ ਚੱਲਦਿਆਂ ਕੰਟੀਨ ਦਾ ਸਮਾਂ 7 ਮਹੀਨੇ ਦਾ ਹੀ ਰਹਿ ਗਿਆ ਹੈ।ਇਸ ਤਰ੍ਹਾਂ ਇਸ ਵਾਰ 7 ਮਹੀਨੇ ਲਈ ਕੰਟੀਨ ਦਾ ਠੇਕਾ 9 ਲੱਖ 85 ਹਜਾਰ ਰੁਪਏ ਗਿਆ ਹੈ।ਇਸੇ ਹੀ ਤਰ੍ਹਾਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਾਰਕਿੰਗ ਦਾ ਠੇਕਾ ਪਿਛਲੀ ਵਾਰ ਵਿੱਤੀ ਸਾਲ 2019-20 ਲਈ 9 ਲੱਖ ਰੁਪਏ ਵਿੱਚ ਗਿਆ ਸੀ।ਇਸ ਵਾਰ 7 ਮਹੀਨਿਆਂ ਲਈ ਪਾਰਕਿੰਗ ਦਾ ਠੇਕਾ 7 ਲੱਖ 83 ਹਜ਼ਾਰ ਰੁਪਏ ਵਿੱਚ ਦਿੱਤਾ ਗਿਆ ਹੈ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media