ਆਈ.ਏ.ਐਸ, ਆਈ.ਪੀ.ਐਸ, ਆਈ.ਐਫ.ਐਸ, ਪੀ.ਸੀ.ਐਸ, ਡਿਫੈਂਸ ਸਰਵਿਸਿਜ਼, ਬੈਂਕਿੰਗ ਆਦਿ ਪ੍ਰੀਖਿਆਵਾਂ ਮਿਲੇੇਗੀ ਕੋਚਿੰਗ – ਛੀਨਾ
ਅੰਮ੍ਰਿਤਸਰ, 22 ਅਗਸਤ (ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਇਕ ਵੱਡੀ ਪਹਿਲਕਦਮੀ ਕਰਦਿਆਂ ਖਾਲਸਾ ਕਾਲਜ ਕੈਂਪਸ ਵਿਖੇ ‘ਆਲ
ਇੰਡੀਆ ਕੰਪੀਟਿਟਿਵ ਐਗਜਾਮੀਨੇਸ਼ਨ (ਸੀ.ਏ.ਆਈ.ਸੀ)’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।ਇਹ ਕੇਂਦਰ ਵਿਦਿਆਰਥੀਆਂ ਨੂੰ ਸਿਵਲ ਸਰਵਿਸਿਜ਼-ਆਈ.ਏ.ਐਸ., ਆਈ.ਪੀ.ਐਸ, ਆਈ.ਐਫ. ਐਸ, ਪੀ.ਸੀ.ਐਸ, ਡਿਫੈਂਸ ਸਰਵਿਸਿਜ਼, ਬੈਂਕਿੰਗ ਅਤੇ ਹੋਰ ਸੈਕਟਰਾਂ ਦੀਆਂ ਪ੍ਰੀਖਿਆਵਾਂ ਦੇਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਕੋਚਿੰਗ ਅਤੇ ਸਿਖਲਾਈ ਮੁਹੱਈਆ ਕਰੇਗਾ।
ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੇਂਦਰ ਲਈ ਨਿਯੁੱਕਤ ਕੀਤੇ ਗਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸਮਾਜ-ਸ਼ਾਸਤਰ ਦੇ ਨਾਮਵਰ ਸੇਵਾਮੁਕਤ ਪ੍ਰੋਫੈਸਰ ਪਰਮਜੀਤ ਸਿੰਘ ਜੱਜ ਅਤੇ ਕੋਆਰਡੀਨੇਟਰ ਜੀ.ਐਨ.ਡੀ.ਯੂ ਦੇ ਇੱਕ ਹੋਰ ਪ੍ਰਸਿੱਧ ਰਾਜਨੀਤੀ ਵਿਗਿਆਨ ਵਿਭਾਗ ਤੋਂ ਸੇਵਾਮੁਕਤ ਪ੍ਰੋਫੈਸਰ ਡਾ. ਜਗਰੂਪ ਸਿੰਘ ਸੇਖੋਂ ਨੂੰ ਨਿਯੁੱਕਤੀ ਪੱਤਰ ਸੌਂਪ ਦਿੱਤੇ ਗਏ ਹਨ।ਉਕਤ ਦੋਵੇਂ ਚੋਟੀ ਦੇ ਕਾਰਜਕਾਰੀ 1 ਸਤੰਬਰ, 2020 ਨੂੰ ਆਪਣੀਆਂ ਡਿਊਟੀਆਂ ’ਤੇ ਹਾਜ਼ਰ ਹੋਣਗੇ।ਉਨ੍ਹਾਂ ਕਿਹਾ ਕਿ ਦੋਨੋ ਕੇਂਦਰ ਨੂੰ ਪੂਰੇ ਉਤਰੀ ਖੇਤਰ ਦਾ ਸਭ ਤੋਂ ਉਤਮ ਕੇਂਦਰ ਬਣਾਉਣ ਅਤੇ ਖ਼ਾਲਸਾ ਕਾਲਜ ਦੀਆਂ ਸਮੂਹ ਸੰਸਥਾਵਾਂ ਦੇ ਬੱਚਿਆਂ ਨੂੰ ਨੌਕਰੀਆਂ ਉਪਲੱਬਧ ਕਰਵਾਉਣ ‘ਚ ਸਹਾਈ ਸਿੱਧ ਹੋਣਗੇ।
ਇਸ ਮੌਕੇ ਪ੍ਰੋ: ਜੱਜ ਅਤੇ ਡਾ. ਸੇਖੋਂ ਨੇ ਕਿਹਾ ਕਿ ਉਨ੍ਹਾਂ ਨੂੰ ਇਤਿਹਾਸਕ ਖਾਲਸਾ ਕਾਲਜ ਸੰਸਥਾ ਨਾਲ ਜੁੜਣ ’ਤੇ ਮਾਣ ਹੈ ਅਤੇ ਉਹ ਇਸ ਕੇਂਦਰ ਨੂੰ ਸਰਬੋਤਮ ਬਣਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਰਹਿਣਗੇ।ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਉਕਤ ਕੇਂਦਰ ’ਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।
Punjab Post Daily Online Newspaper & Print Media