ਲੌਂਗੋਵਾਲ, 23 ਅਗਸਤ (ਜਗਸੀਰ ਲੌਂਗੋਵਾਲ) – ਏਸ਼ੀਆ ਦੀ ਪ੍ਰਮੁੱਖ ਤਕਨੀਕੀ ਸੰਸਥਾ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨਾਲੋਜੀ (ਡੀਮਡ
ਯੂਨੀਵਰਸਿਟੀ) ਸਲਾਈਟ ਲੌਂਗੋਵਾਲ ਵਿਖੇ ਸੂਰਜੀ ਊਰਜਾ ਪਾਵਰ ਪਲਾਂਟ ਲੱਗੇਗਾ।ਸਲਾਈਟ ਦੇ ਰਜਿਸਟਰਾਰ ਡਾ. ਏ.ਐਸ ਅਰੋੜਾ ਵਲੋਂ ਸੁਖਵੀਰ ਐਗਰੋ ਐਨਰਜੀ ਲਿਮ. ਨਵੀਂ ਦਿੱਲੀ (ਭਾਰਤ ਦੇ ਸੌਰ ਨਿਗਮ) ਨਾਲ ਇੱਕ ਮੈਗਾਵਾਟ ਦਾ ਰੂਫਟੋਪ ਫੋਟੋਵੋਲਟਿਕ ਸੌਰ ਪਾਵਰ ਪ੍ਰਾਜੈਕਟ ਸਥਾਪਿਤ ਕਰਨ ਲਈ ਸਮਝੌਤੇ ‘ਤੇ ਹਸਤਾਖਰ ਕੀਤੇ ਗਏ ਹਨ।ਡਾਇਰੈਕਟਰ ਪ੍ਰੋ਼. ਸ਼ੈਲੇਂਦਰ ਜੈਨ ਨੇ ਦੱਸਿਆ ਕਿ ਇਹ ਪ੍ਰੋਜੈਕਟ 4-5 ਮਹੀਨਿਆਂ ਦੇ ਅੰਦਰ ਅੰਦਰ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਇਸ ਨਾਲ ਜਿਥੇ ਬਿਜਲੀ ਬਿੱਲ ਵਿੱਚ ਹਰੇਕ ਮਹੀਨੇ ਤਕਰੀਬਨ ਪੰਜ ਲੱਖ ਦੀ ਬਚਤ ਹੋਵੇਗੀ, ਉਥੇ ਗ੍ਰੀਨ ਕੈਂਪਸ ਵੱਲ ਵੀ ਇਹ ਵੱਡਾ ਕਦਮ ਹੈ। ਪਹਿਲਾਂ ਹੀ ਇਹ ਕੈਪਸ ਹਰਾ ਭਰਾ ਹੈ, ਹੁਣ ਹਰੀ ਊਰਜਾ ਪੈਦਾ ਕਰੇਗਾ ਅਤੇ ਦੇਸ਼ ਦੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਵਿਚ ਸਹਾਇਤਾ ਕਰੇਗਾ।
ਇਸ ਮੌਕੇ ਰਵਿੰਦਰ ਕੁਮਾਰ, ਰਜਿਸਟਰਾਰ ਡਾ. ਏ.ਐਸ ਅਰੋੜਾ, ਡੀਨ (ਅਕਾਦਮਿਕ) ਡਾ. ਸੰਜੇ ਮਰਵਾਹਾ, ਈ.ਆਈ.ਈ ਵਿਭਾਗ ਦੇ ਮੁਖੀ ਇੰਜ. ਪ੍ਰਭਦੀਪ ਸਿੰਘ, ਅਸਟੇਟ ਅਫਸਰ ਡਾ. ਆਰ.ਕੇ ਗਰਗ, ਫੈਕਲਟੀ ਇੰਚਾਰਜ਼ (ਇਲੈਕਟ੍ਰੀਕਲ) ਇੰਜ ਆਰ.ਕੇ ਗੋਇਲ, ਇੰਚਾਰਜ਼ (ਇਲੈਕਟ੍ਰੀਕਲ ਵਿੰਗ) ਅਸ਼ੋਕ ਕਾਲੜਾ ਅਤੇ ਅਸ਼ੋਕ ਕਟੋਚ ਹਾਜ਼ਰ ਸਨ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media