
ਅੰਮ੍ਰਿਤਸਰ, 19 ਅਕਤੂਬਰ (ਬਿਊਰੋ) – ਮਹਾਰਾਸ਼ਟਰਾ ਤੇ ਹਰਿਆਣਾ ਦੀਆਂ ਅਸੰਬਲੀ ਚੋਣਾਂ ‘ਚ ਇੱਕ ਵਾਰ ਫੇਰ ਭਾਜਪਾ ਨੇ ਕਮਲ ਖਿਲਾ ਦਿੱਤਾ ਹੈ। ਹਰਿਆਣਾ ਦੀਆਂ ਕੁੱਲ 90 ਅਸੈਂਬਲੀ ਸੀਟਾਂ ਵਿਚੋਂ 47 ਸੀਟਾਂ ਤੇ ਕਬਜ਼ਾ ਕਰ ਕੇ ਸਰਕਾਰ ਬਨਾਉਣ ਦਾ ਰਾਹ ਪੱਧਰਾ ਕਰ ਲਿਆ ਹੈ। ਐਲਾਨੇ ਗਏ 90 ਨਤੀਜਿਆਂ ਅਨੁਸਾਰ ਬਾਜਪਾ ਨੇ 2009 ਦੇ ਮੁਕਾਬਲੇ ਵੱਡੀ ਲੀਡ ਲੈਂਦਿਆਂ 4 ਦੇ ਮੁਕਾਬਲੇ 47 ਸੀਟਾਂ ਹਥਿਆ ਕੇ 43 ਸੀਟਾਂ ਵਾਧੂ ਹਾਸਲ ਕੀਤੀਆਂ ਹਨ, ਜਦ ਕਿ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਪਹਿਲਾਂ 31 ਦੇ ਮੁਕਾਬਲੇ ਹੁਣ 19, ਕਾਂਗਰਸ ਨੂੰ 40 ਦੇ ਮੁਕਾਬਲੇ 15, ਹਜਕਾ ਨੂੰ 6 ਦੇ ਮੁਕਾਬਲੇ 2 ਅਤੇ ਹੋਰਾਂ ਨੂੰ ਪਹਿਲਾਂ 9 ਦੇ ਮੁਕਾਬਲੇ 7 ਸੀਟਾਂ ਤੇ ਸਬਰ ਕਰਨਾ ਪਿਆ ਹੈ।
47 ਅਸੈਂਬਲੀ ਸੀਟਾਂ ਜਿੱ ਲੈਣ ਨਾਲ ਭਾਜਪਾ ਹਰਿਆਣਾ ਵਿੱਚ ਆਪਣੇ ਤੌਰ ‘ਤੇ ਸਰਕਾਰ ਬਨਾਉਣ ਦੇ ਸਮਰੱਥ ਹੋ ਗਈ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media