Monday, July 27, 2026

ਪੀ.ਐਸ.ਪੀ.ਸੀ.ਐਲ ਵਲੋਂ ਬਿਜਲੀ ਚੋਰੀ ਵਿਰੁੱਧ ਵੱਡੀ ਪੱਧਰ `ਤੇ ਛਾਪੇਮਾਰੀ

ਐਕਸੀਅਨ ਤੇ ਐਸ.ਡੀ.ਓ ਦੀ ਅਗਵਾਈ ਹੇਠ 22 ਟੀਮਾਂ ਨੇ ਵਸੂਲਿਆ 9.73 ਲੱਖ ਦਾ ਜੁਰਮਾਨਾ

ਕਪੂਰਥਲਾ, 25 ਅਗਸਤ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਸਰਕਲ ‘ਚ ਬਿਜਲੀ ਚੋਰੀ ਤੇ ਅਣਅਧਿਕਾਰਤ ਲੋਡ ਨੂੰ ਰੋਕਣ ਦੇ ਮੰਤਵ ਨਾਲ ਬਿਜਲੀ ਬੋਰਡ ਵਲੋਂ ਅੱਜ ਵੱਡੀ ਕਾਰਵਾਈ ਦੌਰਾਨ ਛਾਪੇਮਾਰੀ ਕੀਤੀ ਗਈ।ਜਿਸ ਦੌਰਾਨ ਐਕਸੀਅਨਜ਼ ਤੇ ਐਸ.ਡੀ.ਓਜ਼ ਦੀ ਅਗਵਾਈ ਹੇਠ 22 ਟੀਮਾਂ ਵਲੋਂ ਕਪੂਰਥਲਾ ਤੇ ਕਰਤਾਰਪੁਰ ਦੇ ਖੇਤਰਾਂ ਅੰਦਰ ਬਿਜਲੀ ਚੋਰੀ ਦੇ ਅਨੇਕਾਂ ਕੇਸਾਂ ਦਾ ਪਤਾ ਲਗਾਕੇ ਕਾਰਵਾਈ ਕੀਤੀ ਗਈ।
                 ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੁੱਖ ਇੰਜੀ. /ਵੰਡ ਹਲਕਾ ਕਪੂਰਥਲਾ ਇੰਜੀ. ਇੰਦਰਪਾਲ ਸਿੰਘ ਨੇ ਦੱਸਿਆ ਕਿ ਸੀ.ਐਮ.ਡੀ. ਏ.ਵੇਨੂੰ ਪ੍ਰਸ਼ਾਦ ਦੀਆਂ ਹਦਾਇਤਾਂ `ਤੇ ਬਿਜਲੀ ਚੋਰੀ ਖਿਲਾਫ਼ ਜੀਰੋ ਟੌਲਰੇਂਸ ਨੀਤੀ ਨੂੰ ਅਪਣਾਇਆ ਗਿਆ ਹੈ।ਜਿਸ ਤਹਿਤ ਡਾਇਰੈਕਟਰ ਵੰਡ ਡੀ.ਪੀ.ਐਸ ਗਰੇਵਾਲ ਅਤੇ ਮੁੱਖ ਇੰਜੀਨੀਅਰ ਜਲੰਧਰ ਇੰਜੀ: ਜ਼ੈਨਿੰਦਰ ਦਾਨੀਆਂ ਦੀ ਅਗਵਾਈ ‘ਚ ਅੱਜ ਹਲਕੇ ਅਧੀਨ ਜ਼ਿਲ੍ਹਾ ਕਪੂਰਥਲਾ ਅਤੇ ਕਰਤਾਰਪੁਰ ਮੰਡਲ ਅਧੀਨ ਪੈਂਦੇ ਖੇਤਰਾਂ ਦੀ ਤੜਕਸਾਰ ਸਵੇਰੇ ਪੰਜ ਵਜੇ ਜਾਂਚ ਕੀਤੀ ਗਈ।
                  ਉਨ੍ਹਾਂ ਦੱਸਿਆ ਕਿ ਬਿਜਲੀ ਚੋਰੀ/ਵਾਧ ਲੋਡ ਦੀ ਜਾਂਚ ਲਈ 22 ਟੀਮਾਂ ਦਾ ਗਠਨ ਕੀਤਾ ਗਿਆ ਸੀ।ਜਿਸ ਵਿੱਚ ਕਰੀਬ 50 ਅਧਿਕਾਰੀਆਂ ਤੇ ਕਰਮਚਾਰੀਆਂ ਨੇ ਭਾਗ ਲਿਆ।ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਵਲੋਂ 1921 ਕੁਨੈਸ਼ਨਾਂ ਦੀ ਜਾਂਚ ਕੀਤੀ ਗਈ ਅਤੇ ਕੁੱਲ 9.73 ਲੱਖ ਰੁਪਏ ਬਿਜਲੀ ਚੋਰੀ/ਵਾਧੂ ਲੋਡ ਵਜੋਂ ਵਸੂਲ ਕੀਤੇ ਗਏ।ਉਨ੍ਹਾਂ ਦੱਸਿਆ ਕਿ ਬਿਜਲੀ ਚੋਰੀ ਦੇ 47 ਕੇਸਾਂ ਤੋਂ 7.23 ਲੱਖ ਰੁਪਏ ਅਤੇ ਵਾਧੂ ਲੋਡ ਦੇ 36 ਕੇਸਾਂ ਤੋਂ 2.17 ਲੱਖ ਰੁਪਏ ਵਸੂਲ ਕੀਤੇ ਗਏ।
                       ਉਨ੍ਹਾਂ ਇਮਾਨਦਾਰ ਖ਼ਪਤਕਾਰਾਂ ਨੂੰ ਵੀ ਅਪੀਲ ਕੀਤੀ ਇਲਾਕੇ ਵਿੱਚ ਹੋ ਰਹੀ ਬਿਜਲੀ ਚੋਰੀ ਰੋਕਣ/ਫੜਨ ਲਈ ਪੀ.ਐਸ.ਪੀ.ਸੀ.ਐਲ ਦਾ ਸਹਿਯੋਗ ਦੇਣ ਤੇ ਸਬੰਧਿਤ ਐਕਸੀਅਨ/ਡਿਪਟੀ ਚੀਫ਼ ਇੰਜੀਨੀਅਰ ਦੇ ਨੰਬਰਾਂ 96461-16017, 96461-16021 ਅਤੇ 96461-16005 `ਤੇ ਵਟਸ ਅਪ ਰਾਹੀਂ ਸੂਚਨਾ ਦੇਣ।ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਬਿਲਕੁੱਲ ਗੁਪਤ ਰੱਖਿਆ ਜਾਵੇਗਾ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …