Sunday, November 8, 2026

ਪਾਵਰਕਾਮ ਨੇ ਬਿਜ਼ਲੀ ਚੋਰੀ ਕਰਨ ਵਾਲਿਆਂ ਨੂੰ ਕੀਤੇ 4 ਲੱਖ ਦੇ ਜੁਰਮਾਨੇ

ਧੂਰੀ, 25 ਅਗਸਤ (ਪ੍ਰਵੀਨ ਗਰਗ) – ਪਾਵਰਕਾਮ ਵਿਭਾਗ ਵੱਲੋਂ ਬਿਜ਼ਲੀ ਦੀ ਚੋਰੀ ਨੂੰ ਫੜਣ ਲਈ ਅੱਜ ਐਕਸੀਅਨ ਧੂਰੀ ਮਨੋਜ ਗਰਗ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਧੂਰੀ ਇਲਾਕੇ ਦੇ ਵੱਖ-ਵੱਖ ਪਿੰਡਾਂ ਅਤੇ ਧੂਰੀ ਸ਼ਹਿਰ ਦੀ ਚੈਕਿੰਗ ਕੀਤੀ ਗਈ।ਛਾਪੇਮਾਰੀ ਟੀਮ ਵੱਲੋਂ ਕਰੀਬ 12 ਬਿਜ਼ਲੀ ਖੱਪਤਕਾਰਾਂ ਨੂੰ ਗੈਰ ਕਾਨੂੰਨੀ ਢੰਗਾਂ ਨਾਲ ਚੋਰੀ ਕਰਦੇ ਫੜਿਆ ਗਿਆ।ਪਾਵਰਕਾਮ ਧੂਰੀ ਦੇ ਐਕਸੀਅਨ ਮਨੋਜ ਗਰਗ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਬਣਾਈਆਂ ਗਈਆਂ ਟੀਮਾਂ ਵੱਲੋਂ ਜਿੰਨਾਂ 12 ਖਪਤਕਾਰਾਂ ਨੂੰ ਬਿਜ਼ਲੀ ਚੋਰੀ ਕਰਦਿਆਂ ਫੜਿਆ ਗਿਆ ਹੈ, ਉਹਨਾਂ ਨੂੰ ਕਰੀਬ 4 ਲੱਖ ਰੁਪਏ ਦੇ ਜੁਰਮਾਨੇ ਵੀ ਕੀਤੇ ਗਏ ਹਨ।
                      ਉਹਨਾਂ ਸਮੂਹ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਪਾਵਰਕਾਮ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਇਹ ਚੈਕਿੰਗ ਜਾਰੀ ਰਹੇਗੀ।ਇਸ ਲਈ ਲੋਕ ਕੁੰਡੀਆਂ ਤੇ ਹੋਰ ਗੈਰਕਾਨੂੰਨੀ ਸਾਧਨਾਂ ਰਾਹੀਂ ਬਿਜ਼ਲੀ ਦੀ ਚੋਰੀ ਕਰਨ ਤੋਂ ਗੁਰੇਜ਼ ਕਰਨ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …