Wednesday, August 6, 2025
Breaking News

ਧਰਮਸੋਤ ਦੀ ਛਾਂਟੀ ਲਈ ‘ਆਪ’ ਕਾਂਗਰਸ ਵਿਰੁੱਧ ਜਲੰਧਰ ਤੋਂ ਖੋਲ੍ਹੇਗੀ ਮੋਰਚਾ – ਹਰਿੰਦਰ ਸਿੰਘ

ਅੰਮ੍ਰਿਤਸਰ, 30 ਅਗਸਤ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ (ਆਪ) ਪੰਜਾਬ ਵਲੋਂ ਦਲਿਤ ਵਿਦਿਆਰਥੀਆਂ ਦੀ ਕਰੋੜਾਂ ਰੁਪਏ ਦੀ ਵਜੀਫਾ ਰਾਸ਼ੀ ਹੜੱਪਣ ਦੇ ਗੰਭੀਰ ਦੋਸ਼ਾਂ ‘ਚ ਘਿਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ਵਿਚੋਂ ਬਰਖਾਸਤ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਸੋਮਵਾਰ 31 ਅਗਸਤ ਨੂੰ ਕਾਂਗਰਸ ਖਿਲਾਫ ਸੂਬਾ ਪੱਧਰੀ ਲੜੀਵਾਰ ਰੋਸ ਪ੍ਰਦਰਸ਼ਨਾਂ ਦੀ ਸ਼ੁਰੂਆਤ ਜਲੰਧਰ ਤੋਂ ਕੀਤੀ ਜਾ ਰਹੀ ਹੈ।
                 ਅੰਮ੍ਰਿਤਸਰ ਤੋਂ ਸੀਨੀਅਰ ਆਗੂ ਹਰਿੰਦਰ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਅਸ਼ੋਕ ਤਲਵਾਰ, ਡਾ. ਇੰਦਰਬੀਰ ਨਿੱਝਰ, ਰਾਜਿੰਦਰ ਪਲਾਹ, ਮਨੀਸ਼ ਅਗਰਵਾਲ, ਸਰਵਜੋਤ ਸਿੰਘ, ਅਨਿਲ ਮਹਾਜਨ, ਵਿਪਨ ਕੁਮਾਰ ਅਤੇ ਵਿਜੈ ਮਹਿਤਾ ਨੇ ਦੱਸਿਆ ਕਿ ਜਲੰਧਰ ‘ਚ ਹੋਣ ਜਾ ਰਹੇ ਰੋਸ ਧਰਨੇ ਦੀ ਅਗਵਾਈ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਕਰਨਗੇ।
                   ‘ਆਪ’ ਆਗੂਆਂ ਨੇ ਕਿਹਾ ਕਿ ਜੇਕਰ ਰਾਜੇ ਦੀ ਸਰਕਾਰ ਨੂੰ ਦਲਿਤਾਂ, ਗਰੀਬਾਂ ਅਤੇ ਆਮ ਘਰਾਂ ਦੇ ਬੱਚਿਆਂ ਦੀ ਤਰੱਕੀ ਪ੍ਰਤੀ ਉਸਾਰੂ ਸੋਚ ਹੁੰਦੀ ਤਾਂ ਨਾ ਕੇਵਲ ਸਾਧੂ ਸਿੰਘ ਧਰਮਸੋਤ ਸਗੋਂ ਅਕਾਲੀ ਭਾਜਪਾ ਸਰਕਾਰ ਦੌਰਾਨ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟਿ੍ਰਕ ਸਕਾਲਰਸ਼ਿਪ ‘ਚ ਹੋਏ 1200 ਕਰੋੜ ਰੁਪਏ ਤੋਂ ਵੱਡੇ ਘੁਟਾਲੇ ਦੇ ਦੋਸ਼ੀ ਅਕਾਲੀ ਮੰਤਰੀ ਅਤੇ ਭ੍ਰਿਸ਼ਟ ਅਫਸਰ ਅਤੇ ਪ੍ਰਾਈਵੇਟ ਸਿੱਖਿਆ ਮਾਫੀਆ ਦੇ ਸਾਰੇ ਦਲਾਲ ਹੁਣ ਤੱਕ ਅੰਦਰ ਹੁੰਦੇ।
               ‘ਆਪ’ ਆਗੂਆਂ ਨੇ ਐਲਾਨ ਕੀਤਾ ਕਿ ਜਦ ਤੱਕ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਨਹੀਂ ਕੀਤਾ ਜਾਂਦਾ ਉਦੋਂ ਤੱਕ ‘ਆਪ’ ਦਾ ਸੰਘਰਸ਼ ਜਾਰੀ ਰਹੇਗਾ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …