Thursday, August 13, 2026

ਕੋਰੋਨਾ ਤੋਂ ਮੁਕਤ ਹੋਏ 78 ਵਿਅਕਤੀ ਪਰਤੇ ਘਰਾਂ ਨੂੰ

ਜਿਲ੍ਹਾ ਅੰਮ੍ਰਿਤਸਰ ‘ਚ 113 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ, ਕੁੱਲ ਐਕਟਿਵ ਕੇਸ 699

ਅੰਮ੍ਰਿਤਸਰ, 30 ਅਗਸਤ (ਸੁਖਬੀਰ ਸਿੰਘ) – ਜਿਲਾ ਅੰਮ੍ਰਿਤਸਰ ਵਿੱਚ ਅੱਜ 113 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ।78 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੁਣ ਤੱਕ ਕੁੱਲ 3064 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।
               ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਦੱਸਿਆ ਕਿ ਇਸ ਸਮੇਂ ਜਿਲੇ ਵਿੱਚ 699 ਐਕਟਿਵ ਕੇਸ ਹਨ।ਉਨਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਐਕਟਿਵ ਕੇਸਾਂ ਦੇ ਗ੍ਰਾਫ ਵਿੱਚ ਗਿਰਾਵਟ ਆ ਸਕੇ।
               ਉਨਾ ਦੱਸਿਆ ਕਿ ਹੁਣ ਤੱਕ 158 ਲੋਕਾਂ ਦੀ ਕਰੋਨਾ ਪਾਜ਼ਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ, ਜਦਕਿ ਅੱਜ 5 ਵਿਅਕਤੀਆਂ ਦੀ ਕਰੋਨਾ ਨਾਲ ਮੋਤ ਹੋਈ ਹੈ ਜਿੰਨਾਂ ਵਿੱਚ ਡਾ. ਅਰੁਣ ਕੁਮਾਰ ਉਮਰ 53 ਸਾਲ ਵਾਸੀ ਵਿਜੈ ਨਗਰ ਬਟਾਲਾ ਰੋਡ, ਕਸ਼ਮੀਰ ਕੌਰ ਉਮਰ 52 ਸਾਲ ਵਾਸੀ ਝਬਾਲ ਰੋਡ, ਅਮਰਜੀਤ ਸਿੰਘ ਉਮਰ 70 ਸਾਲ ਵਾਸੀ ਗਲੀ ਨੰਬਰ 4 ਨਵਾਂ ਕੋਟ, ਪਲਵਿੰਦਰ ਸਿੰਘ ਉਮਰ 42 ਸਾਲ, ਵਾਸੀ ਬਾਬਾ ਬਕਾਲਾ ਅਤੇ ਸ਼ੀਲਾ ਰਾਣੀ ਉਮਰ 72 ਸਾਲ, ਵਾਸੀ ਗੁਰੂ ਹਰਕ੍ਰਿਸ਼ਨ ਨਗਰ ਨਜ਼ਦੀਕ ਖਾਲਸਾ ਕਾਲੋਨੀ ਸ਼ਾਮਲ ਹਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …