ਪਠਾਨਕੋਟ, 3 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ
ਲੜੀ ‘ਚ ਉਚੇਰੀ ਸਿੱਖਿਆ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਆਨਲਾਈਨ ਲੇਖ ਮੁਕਾਬਲੇ ਕਰਵਾਏ ਗਏ।ਜਿਸ ਦੀ ਨਿਗਰਾਨੀ ਪ੍ਰਿੰਸੀਪਲ ਪ੍ਰੋ. ਭੁਪਿੰਦਰ ਕੌਰ ਨੇ ਕੀਤੀ।
ਪ੍ਰਿੰਸੀਪਲ ਪ੍ਰੋ. ਭੁਪਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖਿਆਵਾਂ ਤੇ ਅਧਾਰਿਤ ਲੇਖ ਲਿਖ ਕੇ ਕਾਲਜ ਦੀ ਈ-ਮੇਲ ਆਈ.ਡੀ ‘ਤੇ ਭੇਜੇ ਗਏ।
ਉਨ੍ਹਾਂ ਦੱਸਿਆ ਕਿ ਕਾਲਜ ਵੱਲੋਂ 3 ਮੈਂਬਰੀ ਕਮੈਟੀ ਪ੍ਰੋ. ਸੁਖਵਿੰਦਰ ਕੌਰ, ਪ੍ਰੋ. ਗੁਰਜੀਤ ਕੌਰ ਅਤੇ ਪ੍ਰੋ. ਸ਼ਾਲੂ ਦੇਵੀ ਵੱਲੋਂ ਲੇਖ ਚੈਕ ਕੀਤੇ ਕਰਕੇ ਨਤੀਜਿਆਂ ਦਾ ਅੇਲਾਨ ਕੀਤਾ।
ਉਨ੍ਹਾਂ ਦੱਸਿਆ ਕਿ ਲੇਖ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਬੀ.ਐਸ.ਸੀ ਸਮੈਸਟਰ-5 ਦੀ ਵਿਦਿਆਰਥਣ ਸਿਵਾਨੀ ਨੇ, ਬੀ.ਏ ਸਮੈਸਟਰ-5 ਦੀ ਵਿਦਿਆਰਥਣ ਮਿੰਨੀ ਨੇ ਦੂਸਰਾ ਅਤੇ ਬੀ.ਕਾਮ ਸਮੈਸਟਰ-5 ਦੀ ਵਿਦਿਆਰਥਣ ਅੰਕਿਤਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਉਨ੍ਹਾਂ ਦੱਸਿਆ ਕਿ ਲੇਖ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਕਾਲਜ ਵਲੋਂ ਈ ਸਰਟੀਫਿਕੇਟ ਦਿੱਤੇ ਜਾਣਗੇ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media