ਜੰਡਿਆਲਾ ਗੁਰ, 5 ਸਤੰਬਰ (ਹਰਿੰਦਰ ਪਾਲ ਸਿੰਘ) – ਡਾਇਰੈਕਟਰ ਜਰਨਲ ਪੁਲਿਸ ਪੰਜਾਬ ਚੰਡੀਗੜ੍ਹ ਵਲੋ ਪੰਜਾਬ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਪੱਧਰ ‘ਤੇ
ਮੁਹਿੰਮ ਚਲਾ ਕੇ ਨਸ਼ਿਆਂ ਦੇ ਸੋਦਾਗਰਾਂ ‘ਤੇ ਸ਼ਿਕੰਜ਼ਾ ਕੱਸਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਉਕਤ ਹਦਾਇਤਾਂ ਨੂੰ ਗੰਭਰੀਤਾ ਨਾਲ ਲੈਂਦੇ ਹੋਏ ਹੋਏ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਧਰੁਵ ਦਹੀਆ ਆਈ.ਪੀ.ਐਸ ਵਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿਮ ਤਹਿਤ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਸਾਰੇ ਜੀ.ਓ.ਜੀ ਅਤੇ ਮੁੱਖ ਅਫਸਰਾਂ ਨੂੰ ਨਸ਼ੇ ਦਾ ਧੰਦਾ ਕਰਨ ਵਾਲਿਆਂ ਖਿਲਾਫ ਵੱਧ ਤੋ ਵੱਧ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਧਰੁਵ ਦਹੀਆ ਆਈ.ਪੀ.ਐਸ ਵਲੋਂ ਜਿਲ੍ਹੇ ਦੇ ਸਾਰੇ ਮੁੱਖ ਅਫਸਰਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਥਾਣੇ ਦੇ ਏਰੀਏ ਵਿੱਚ ਪੈਂਦੇ ਸਮਗਲਰਾਂ ਦੀ ਪ੍ਰਾਪਰਟੀ ਦੀ ਨਿਸ਼ਾਨਦੇਹੀ ਕਰਵਾਉਣ।ਇਹਨਾਂ ਸਮਗਲਰਾਂ ਵਿੱਚੋਂ ਕੁੱਝ ਸਮਗਲਰ ਜੇਲਾਂ ਵਿੱਚ ਹਨ, ਕੁੱਝ ਬਾਹਰ ਜਮਾਨਤ ‘ਤੇ ਹਨ ਅਤੇ ਕੁੱਝ ਸਜ਼ਾ ਕੱਟ ਰਹੇ ਹਨ।ਇਹਨਾਂ ਦੀ ਪ੍ਰਾਪਰਟੀ, ਜਮੀਨਾਂ, ਗੱਡੀਆਂ, ਟ੍ਰੈਕਟਰ ਅਤੇ ਹੋਰ ਬੇਨਾਮੀ ਪ੍ਰਾਪਰਟੀ ਦੀ ਸ਼ਨਾਖਤ ਕਰਵਾ ਕੇ ਇਹਨਾਂ ਦੀ ਸਬੰਧਿਤ ਵਿਭਾਗ ਪਾਸੋਂ ਵੈਲਿਉਏਸ਼ਨ ਕਰਵਾਈ ਜਾ ਰਹੀ ਹੈ।
ਏਸੇ ਸਬੰਧ ਵਿੱਚ ਨਸ਼ਾ ਤਸਕਰ ਦਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮਾਨਾਵਾਲਾ ਥਾਣਾ ਚਾਟੀਵਿੰਡ ਬਰ-ਖਿਲਾਫ ਮੁੱਕਦਮਾ ਨੰਬਰ 40 ਮਿਤੀ 12.03.2020 ਜੁਰਮ 21-22-29-61-85 ਐਨ.ਡੀ.ਪੀ.ਸੀ ਐਕਟ ਅਧੀਨ ਥਾਣਾ ਲੋਪੋਕੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦਰਜ ਕੀਤਾ ਗਿਆ ਸੀ।ਜਿਸ ਕੋਲੋਂ 10 ਕਿਲੋ ਹੈਰੋਇਨ ਦੀ ਬ੍ਰਾਮਦਗੀ ਕੀਤੀ ਗਈ ਸੀ।ਮਿਤੀ 03.09.2020 ਨੂੰ ਉਕਤ ਦੋਸ਼ੀ ਦੀ ਜਾਇਦਾਦ ਜਿਸ ਵਿੱਚ ਇੱਕ ਘਰ ਪਿੰਡ ਮਾਨਾਵਾਲਾ ਹੈ ਜੋ ਵੈਲਿਉਏਸ਼ਨ ਕਰਵਾਉਣ ‘ਤੇ ਕੀਮਤ 33,75,000/- ਅਤੇ ਇੱਕ ਘਰ ਰਈਆ ਵਿਖੇ ਹੈ ਜੋ ਦੀ ਕੀਮਤ 14,49,000/- ਅਤੇ ਕੁੱਲ 48,24000/- ਬਣਦੀ ਹੈ।ਗੈਰਕਾਨੂੰਨੀ ਢੰਗ ਨਾਲ ਨਸ਼ਾ ਵੇਚ ਕੇ ਬਣਾਈ ਗਈ ਇਹ ਜਾਇਦਾਦ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਫਰੀਜ਼ ਕਰਵਾਈ ਗਈ ਹੈ।ਧਰੁਵ ਦਹੀਆ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾ ਵੱਲੋਂ ਨਸ਼ਾ ਤਸਕਰੀ ਕਰਨ ਵਾਲਿਆਂ ਖਿਲਾਫ ਜੀਰੋ ਟੋਲਰੈਂਸ ਦੀ ਨੀਤੀ ਅਪਣਾਈ ਗਈ ਹੈ ਅਤੇ ਜੇਕਰ ਕੋਈ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ ਤਾਂ ਬੰਦ ਕਰਦੇ ਨਹੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੇ ਕਿਹਾ ਕਿ ਇਹ ਦੇਖਿਆ ਜਾਦਾ ਹੈ ਕਿ ਨਸ਼ਾ ਤਸਕਰ ਆਪਣੀ ਕਾਲੀ ਕਮਾਈ ਨੂੰ ਲੁਕਾਉਣ ਲਈ ਆਪਣੇ ਰਿਸ਼ਤੇਦਾਰਾਂ ਜਾਂ ਹੋਰ ਕਿਸੇ ਦੇ ਨਾਮ ‘ਤੇ ਪ੍ਰਾਪਰਟੀ ਖ੍ਰੀਦ ਲੈਂਦੇ ਹਨ।ਉਹਨਾ ਕਿਹਾ ਇਸ ਤਰ੍ਹਾਂ ਬਣਾਈ ਜਾਇਦਾਦ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ।ਸਾਰੇ ਸਮਗਲਰਾਂ ਵਲੋਂ ਨਸ਼ਾ ਵੇਚ ਕੇ ਬਣਾਈ ਗਈ ਪ੍ਰਾਪਰਟੀ ਨੂੰ ਫਰੀਜ਼ ਕਰਵਾ ਕੇ ਸਰਕਾਰ ਦੇ ਖਾਤੇ ਵਿੱਚ ਲਿਆਂਦਾ ਜਾਵੇਗਾ।ਜਿਸ ਨਾਲ ਨਸ਼ਾ ਵੇਚ-ਵੇਚ ਕੇ ਪ੍ਰਾਪਰਟੀ ਬਣਾਉਣ ਵਾਲੇ ਇਹਨਾਂ ਨਸ਼ਾ ਤਸਕਰਾਂ ਨੂੰ ਵੀ ਇੱਕ ਸਬਕ ਮਿਲੇਗਾ।
Punjab Post Daily Online Newspaper & Print Media