Wednesday, August 12, 2026

ਪਾਵਰਕਾਮ ਦੇ ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਦੌਰਾਨ ਹੱਕੀ ਮੰਗਾਂ ਸਬੰਧੀ ਚਰਚਾ

ਸਰਕਾਰ ਦੇ ਹੁਣ ਵੀ ਨਾ ਜਾਗਣ ‘ਤੇ ਸੰਘਰਸ਼ ਹੋਵੇਗਾ ਹੋਰ ਵੀ ਪ੍ਰਚੰਡ – ਸਿਕੰਦਰ ਸਿੰਘ

ਸਮਰਾਲਾ, 10 ਸਤੰਬਰ (ਇੰਦਰਜੀਤ ਕੰਗ) – ਪੰਜਾਬ ਰਾਜ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਸਕਿੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਕੀਤੀ ਗਈ।ਮੀਟਿੰਗ ਵਿੱਚ ਪੈਨਸ਼ਨਰਾਂ ਦੇ ਭਖਦੇ ਮਸਲੇ ਜਿਵੇਂ ਕਿ ਡੀ.ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨਾ, ਪੇਅ ਸਕੇਲ ਰੀਵਾਏਜ਼ਡ ਕਰਨਾ, ਮੈਡੀਕਲ ਭੱਤਾ 2500 ਰੁਪਏ ਕਰਨਾ, ਕੈਸ਼ਲੈਸ ਇਲਾਜ਼ ਸਕੀਮ ਚਾਲੂ ਕਰਨਾ ਅਤੇ ਪੈਨਸ਼ਨਰਾਂ ਨੂੰ ਬਿਜਲੀ ਵਰਤੋਂ ਦੀ ਰਿਆਇਤ ਦੇਣਾ, ਮੈਡੀਕਲ ਬਿੱਲ ਟਾਇਮ ਸਿਰ ਪਾਸ ਕਰਨਾ ਆਦਿ ਤੇ ਵਿਚਾਰਾਂ ਕੀਤੀਆਂ ਗਈਆਂ।ਪਿਛਲੇ ਸਮੇਂ ਸਦੀਵੀ ਵਿਛੋੜਾ ਦੇ ਗਏ ਸਾਥੀ ਸੁਖਦੇਵ ਸਿੰਘ ਜੇ.ਈ ਰਿਟਾਰਇਰਡ ਦੀ ਬੇਵਕਤੀ ਮੌਤ ’ਤੇ ਦੋ ਮਿੰਨ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
               17 ਸਤੰਬਰ 2020 ਨੂੰ ਸਰਕਲ ਪੱਧਰ ਦੀ ਕਨਵੈਨਸ਼ਨ ਵਿੱਚ ਹਿੱਸਾ ਲੈਣ ਬਾਰੇ ਅਤੇ ਮੰਡਲ ਪੱਧਰ ਦੇ ਧਰਨਿਆਂ ਸਬੰਧੀ ਵੀ ਚਰਚਾ ਹੋਈ।ਪ੍ਰਧਾਨ ਸਿਕੰਦਰ ਸਿੰਘ ਨੇ ਕਿਹਾ ਕਿ ਮੈਨੇਜਮੈਟ/ਸਰਕਾਰ ਨੇ ਪੈਨਸ਼ਨਰਜ਼ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੂਬਾ ਪੱਧਰੀ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
                 ਇੰਜ: ਪ੍ਰੇਮ ਸਿੰਘ ਸਾਬਕਾ ਐਸ.ਡੀ.ਓ, ਰਾਜਿੰਦਰਪਾਲ ਵਡੇਰਾ ਸਾਬਕਾ ਡਿਪਟੀ ਸੀ.ਏ.ਓ, ਸੁਰਜੀਤ ਵਿਸ਼ਾਦ, ਹਰਪਾਲ ਸਿੰਘ, ਭੁਪਿੰਦਰਪਾਲ ਸਿੰਘ, ਦਰਸ਼ਨ ਸਿੰਘ, ਪ੍ਰੇਮ ਕੁਮਾਰ ਸਰਕਲ ਆਗੂ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।ਸਕੱਤਰ ਦੀ ਭੂਮਿਕਾ ਜਗਤਾਰ ਸਿੰਘ ਮੁਸ਼ਕਾਬਾਦ ਨੇ ਬਾਖੂਬੀ ਨਿਭਾਈ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …