ਅੰਮ੍ਰਿਤਸਰ, 13 ਸਤੰਬਰ (ਸੰਧੂ) – ਉਘੀ ਸਮਾਜ ਸੇਵਿਕਾ ਤੇ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਦੀ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ
ਖਾਲਸਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਬੀਬੀ ਜਸਬੀਰ ਕੌਰ ਸਾਰਚੂਰ ਬੀਤੇ ਦਿਨੀ ਸਵਰਗ ਸਿਧਾਰ ਗਏ। ਇਸ ਦੁੱਖ ਦੀ ਘੜੀ ਵਿੱਚ ਕਈ ਧਰਮੀ ਤੇ ਸੰਘਰਸ਼ੀ ਯੋਧਿਆਂ ਦੇ ਪਰਿਵਾਰਾਂ, ਕਈ ਹੋਰ ਸਮਾਜ ਸੇਵੀ ਸੰਗਠਨਾਂ, ਸਭਾ ਸੁਸਾਇਟੀਆਂ ਦੇ ਅਹੁਦੇਦਾਰਾਂ ਤੋਂ ਇਲਾਵਾ ਟਰੱਸਟ ਦੇ ਵਿਚ ਰਹਿ ਰਹੀਆਂ ਲੋੜਵੰਦ ਧੀਆਂ, ਮਹਿਲਾਵਾਂ ਤੇ ਮਾਤਾਵਾਂ ਵਲੋਂ ਬੀਬੀ ਸੰਦੀਪ ਕੌਰ ਖਾਲਸਾ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ।ਇਸੇ ਦੌਰਾਨ ਸਵਰਗੀ ਮਾਤਾ ਜਸਬੀਰ ਕੌਰ ਦੀ ਹੋਈ ਅਚਨਚੇਤ ਮੋਤ ‘ਤੇ ਕੁਲਵੰਤ ਸਿੰਘ ਸ਼ਾਹ, ਹਰਵਿੰਦਰ ਕੌਰ, ਮਲਵਿੰਦਰਪਾਲ ਕੌਰ, ਮਨਜਿੰਦਰਪਾਲ ਕੌਰ, ਹਰਪਾਲ ਕੌਰ, ਸੰਦੀਪ ਕੌਰ, ਸਰਬਜੀਤ ਕੌਰ, ਅਮਨਦੀਪ ਕੌਰ ਆਦਿ ਵਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ।
ਬੀਬੀ ਸੰਦੀਪ ਕੌਰ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਸਵਰਗੀ ਬੀਬੀ ਜਸਬੀਰ ਕੌਰ ਸਾਰਚੂਰ ਨੇ ਸਮੁੱਚੇ ਪਰਿਵਾਰਕ ਤੇ ਟਰੱੱਸਟ ਦੇ ਮੈਂਬਰਾਂ ਤੇ ਅਹੁਦੇਦਾਰਾਂ ਨੂੰ ਜਿੱਥੇ ਚੰਗੀ ਸੇਧ ਦਿੱਤੀ ਉਥੇ ਖੁਦ ਵੀ ਆਦਰਸ਼ਕ ਜੀਵਨ ਬਤੀਤ ਕੀਤਾ।ਉਹ ਧਰਮ ਯੁੱਧ ਮੋਰਚੇ ਤੋਂ ਲੈ ਕੇ ਪੰਥਕ ਸੰਘਰਸ਼ ਨਾਲ ਲੰਮਾਂ ਸਮਾਂ ਜੁੜੇ ਰਹੇ।
ਉਨ੍ਹਾਂ ਦੱਸਿਆ ਕਿ ਮਾਤਾ ਜਸਬੀਰ ਕੌਰ ਨਮਿਤ ਸਹਿਜ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ 17 ਸਤੰਬਰ 2020 ਨੂੰ ਸਵੇਰੇ 10:30 ਵਜੇ ਪਿੰਡ ਸਾਰਚੂਰ ਤਹਿਸੀਲ ਬਟਾਲਾ ਜਿਲ੍ਹਾ ਗੁਰਦਾਸਪੁਰ ਵਿਖੇ ਹੋਵੇਗੀ।
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media