Tuesday, September 29, 2026

ਰਾਸ਼ਨ ਸਮਾਰਟ ਕਾਰਡ ਸਕੀਮ ਲਾਭਪਾਤਰੀਆਂ ਲਈ ਪੰਜਾਬ ਸਰਕਾਰ ਵਲੋਂ ਵੱਡਾ ਤੋਹਫਾ -ਜੋਗਿੰਦਰ ਪਾਲ

ਪਠਾਨਕੋਟ, 13 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਸ਼ੁਰੂ ਕਰ ਕੇ ਲਾਭਪਾਤਰੀਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਗਿਆ ਹੈ।ਅਜਿਹੀ ਘੜ੍ਹੀ ਅੰਦਰ ਜਦੋਂ ਪੂਰਾ ਦੇਸ਼ ਕਰੋਨਾ ਵਾਇਰਸ ਮਹਾਂਮਾਰੀ ਨਾਲ ਲੜ ਰਿਹਾ ਹੈ।ਇਨ੍ਹਾਂ ਹਲਾਤਾਂ ‘ਚ ਉਪਰੋਕਤ ਸਕੀਮ ਲਾਭਪਾਤਰੀਆਂ ਲਈ ਇੱਕ ਵਰਦਾਨ ਸਿੱਧ ਹੋਵੇਗੀ।ਵਿਧਾਇਕ ਹਲਕਾ ਭੋਆ ਜੋਗਿੰਦਰ ਪਾਲ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਸਕੀਮ ਅਧੀਨ ਹੁਣ ਲਾਭਪਾਤਰੀ ਕਿਸੇ ਵੀ ਸਰਕਾਰੀ ਡਿਪੂ ਤੋਂ ਕਾਰਡ ਦਿਖਾ ਕੇ ਰਾਸ਼ਨ ਪ੍ਰਾਪਤ ਕਰ ਸਕੇਗਾ।
              ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਹੋਰ ਵੱਡਾ ਕੰਮ ਕਿ 9 ਲੱਖ ਲਾਭਪਾਤਰੀ ਜੋ ਸਰਕਾਰੀ ਡਿਪੂਆਂ ਤੋਂ ਅਨਾਜ ਲੈਣ ਲਈ ਯੋਗ ਤਾਂ ਸਨ, ਪਰ ਉਹ ਲੋਕ ਉਪਰੋਕਤ ਸਕੀਮ ਵਿੱਚ ਨਹੀਂ ਹੁੰਦੇ ਸਨ।ਉਨ੍ਹਾਂ ਲੋਕਾਂ ਨੂੰ ਇਸ ਸਕੀਮ ‘ਚ ਸ਼ਾਮਲ ਕਰਨਾ ਇੱਕ ਬਹੁਤ ਹੀ ਵੱਡੀ ਰਾਹਤ ਹੈ।
ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਮਿਲ ਜੁਲ ਕੇ ਜਿਲ੍ਹਾ ਪ੍ਰਸਾਸ਼ਨ ਤੇ ਸਰਕਾਰ ਦਾ ਸਹਿਯੋਗ ਕਰੀਏ। ਉਨ੍ਹਾਂ ਕਿਹਾ ਕਿ ਅਗਰ ਕਿਸੇ ਵਿਅਕਤੀ ਨੂੰ ਕਰੋਨਾ ਦੇ ਲੱਛਣ ਹਨ ਤਾਂ ਉਸ ਨੂੰ ਕਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ ਜੋ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ।
                ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਮਿਸ਼ਨ ਫਤਿਹ ਚਲਾ ਕੇ ਲੋਕਾਂ ਤੱਕ ਘਰ-ਘਰ ਪਹੁੰਚ ਕਰਕੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …