ਅੰਮ੍ਰਿਤਸਰ, 16 ਸਤੰਬਰ (ਸੰਧੂ) – ਸਥਾਨਕ ਬਟਾਲਾ ਰੋਡ ਸਥਿਤ ਏ.ਆਰ ਫਾਰਮਜ਼ ਦੇ ਸਾਹਮਣੇ ਸ਼ਰਾਬ ਦੇ ਠੇਕੇ ਅੰਦਰੋਂ ਫੜੇ ਗਏ 5 ਫੁੱਟ ਲੰਬੇ ਕੋਬਰਾ ਸੱਪ ਦੇ ਕੁੱਝ
ਪਲਾਂ ਵਿੱਚ ਹੀ ਮਰ ਜਾਣ ਦੇ ਮਾਮਲੇ ਤੇ ਗੁੱਸੇ ਦਾ ਇਜਹਾਰ ਕਰਦਿਆਂ ਐਸ.ਪੀ.ਸੀ.ਏ ਦੇ ਸਾਬਕਾ ਇੰਸਪੈਕਟਰ ਅਸ਼ੋਕ ਜੋਸ਼ੀ ਮੋਦਗਿੱਲ ਨੇ ਜੰਗਲੀ ਜਾਨਵਰਾਂ, ਪਸ਼ੂ, ਪੰਛੀਆ ਤੇ ਹੋਰ ਕੀੜਿਆ ਮਕੌੜਿਆਂ ‘ਤੇ ਅੱਤਿਆਚਾਰ ਕਰਨ ਵਾਲਿਆ ਨੂੰ ਤਾੜਨਾ ਕੀਤੀ ਹੈ ਕਿ ਪਹਿਲਾ ਵੀ ਇਸ ਅਣਮਨੁੱਖੀ ਵਰਤਾਰੇ ਤੋਂ ਲੋਕਾਂ ਨੂੰ ਵਰਜ਼ਿਆ ਗਿਆ ਹੈ।ਪਰ ਫਿਰ ਵੀ ਲੋਕਾਂ ਵੱਲੋ ਤਸੀਹੇ ਤੇ ਤਸ਼ੱਦਦ ਦਾ ਆਲਮ ਜ਼ੋਰਾਂ ‘ਤੇ ਹੈ।
ਜਿਕਰਯੋਗ ਹੈ ਕਿ ਅੱਜ ਜਦੋਂ ਉਪਰੋਕਤ ਸਥਾਨ ‘ਤੇ ਕੋਬਰਾ ਸੱਪ ਹੋਣ ਦੀ ਸੂਚਨਾ ਅਸ਼ੋਕ ਜੋਸ਼ੀ ਮੋਦਗਿੱਲ ਨੂੰ ਮਿਲੀ ਤਾਂ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਉਸ ਕੋਬਰਾ ਸੱਪ ਤੇ ਕੁੱਝ ਪ੍ਰਵਾਸੀ ਮਜਦੂਰਾਂ ਵੱਲੋਂ ਤੇਜ਼ਾਬ ਪਾ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਗਈ।ਜੋਸ਼ੀ ਨੇ ਕਾਬੂ ਕਰਕੇ ਉਸ ਕੋਬਰਾ ਸੱਪ ਨੂੰ ਬਚਾਉਣ ਦੇ ਯਤਨ ਕੀਤੇ।ਪਰ ਉਹ ਕੁੱਝ ਪਲਾਂ ਵਿੱਚ ਹੀ ਮਰ ਗਿਆ।ਜੋਸ਼ੀ ਨੇ ਦੱਸਿਆ ਕਿ ਅਜਿਹੀ ਸੂਰਤ ‘ਚ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੇ ਜਾਣ ਤੋਂ ਗੁਰੇਜ਼ ਨਹੀਂ ਕੀਤਾ ਜਾ ਸਕਦਾ।
ਇਸੇ ਤਰ੍ਹਾਂ ਤਰਨ ਤਾਰਨ ਰੋਡ ਤੇ ਸਥਿਤ ਇਕ ਦਵਾਈਆਂ ਵਾਲੀ ਫੈਕਟਰੀ ਤੋਂ ਵੀ ਇਕ ਤੱਕਸ਼ਕ ਜਾਤੀ ਸੱਪ ਕਾਬੂ ਕੀਤਾ ਗਿਆ।ਜੋਸ਼ੀ ਅਨੁਸਾਰ ਮਰੇ ਹੋਏ ਕੋਬਰਾ ਜਾਤੀ ਸੱਪ ਨੂੰ ਸੁਰੱਖਿਅਤ ਤਰੀਕੇ ਨਾਲ ਧਰਤੀ ‘ਚ’ ਦਬਾ ਦਿੱਤਾ ਗਿਆ ਜਦੋਂ ਕਿ ਦੂਜੇ ਸੱਪ ਨੂੰ ਰੱਖ ਬੋਹੜੂ ਦੇ ਨਜਦੀਕ ਅਜ਼ਾਦ ਕਰ ਦਿੱਤਾ ਗਿਆ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਅਜਿਹੀ ਸਥਿਤੀ ‘ਚ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media